ਵਿਜੀਲੈਂਸ ਬਿਊਰੋ ਨੇ ਪੰਜਾਬ ਰੋਡਵੇਜ਼ ਦੇ ਸਬ ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

Vigilance Bureau Punjab Roadway Sub Inspector Taking a bribe Arrested
ਵਿਜੀਲੈਂਸ ਬਿਊਰੋ ਨੇ ਪੰਜਾਬ ਰੋਡਵੇਜ਼ ਦੇ ਸਬ ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਵਿਜੀਲੈਂਸ ਬਿਊਰੋ ਨੇ ਪੰਜਾਬ ਰੋਡਵੇਜ਼ ਦੇ ਸਬ ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ:ਫਿਰੋਜ਼ਪੁਰ : ਪੰਜਾਬ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦੀ ਟੀਮ ਨੇ ਅੱਜ ਪੰਜਾਬ ਰੋਡਵੇਜ਼ ਦੇ ਸਬ ਇੰਸਪੈਕਟਰ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।ਵਿਜੀਲੈਂਸ ਅਧਿਕਾਰੀਆਂ ਅਨੁਸਾਰ ਉਕਤ ਸਬ ਇੰਸਪੈਕਟਰ ਨੇ ਇਹ ਪੈਸੇ ਰੋਡਵੇਜ਼ ‘ਚ ਹੀ ਕੰਮ ਕਰ ਰਹੇ ਇੱਕ ਕੰਡਕਟਰ ਤੋਂ ਕੰਮ ਕਰਵਾਉਣ ਬਦਲੇ ਮੰਗੇ ਸਨ।

Vigilance Bureau Punjab Roadway Sub Inspector Taking a bribe Arrested
ਵਿਜੀਲੈਂਸ ਬਿਊਰੋ ਨੇ ਪੰਜਾਬ ਰੋਡਵੇਜ਼ ਦੇ ਸਬ ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਪੰਜਾਬ ਰੋਡਵੇਜ਼ ਦੇ ਡੀਜ਼ਲ ਪੰਪ ਦੀ ਚੈਕਿੰਗ ਹੋਈ ਸੀ। ਜਿਸ ਦੌਰਾਨ ਸਟੋਰ ਤੇਲ ਦੇ ਰਿਕਾਰਡ ‘ਚ ਵਖਰੇਵੇਂ ਪਾਏ ਗਏ। ਇਸ ਦੇ ਲਈ ਡੀਜ਼ਲ ਪੰਪ ਇੰਚਾਰਜ ਗੁਰਚਰਨ ਸਿੰਘ ਨੂੰ ਪ੍ਰੇਸ਼ਾਨ ਕਰਕੇ ਉਸ ਕੋਲੋਂ ਰੋਡਵੇਜ਼ ਦੇ ਇੱਕ ਉੱਚ ਅਧਿਕਾਰੀ ਵੱਲੋਂ ਕਾਰਵਾਈ ਨਾ ਕਰਨ ਬਦਲੇ 16 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ ਤੇ ਸੌਦਾ 10 ਹਜ਼ਾਰ ‘ਚ ਤੈਅ ਹੋ ਗਿਆ।

Vigilance Bureau Punjab Roadway Sub Inspector Taking a bribe Arrested
ਵਿਜੀਲੈਂਸ ਬਿਊਰੋ ਨੇ ਪੰਜਾਬ ਰੋਡਵੇਜ਼ ਦੇ ਸਬ ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਜਿਸ ਦੀ ਸ਼ਿਕਾਇਤ ਗੁਰਚਰਨ ਸਿੰਘ ਵੱਲੋਂ ਵਿਜੀਲੈਂਸ ਕੋਲ ਕੀਤੀ ਗਈ ਸੀ। ਵਿਜੀਲੈਂਸ ਬਿਉਰੋ ਦੇ ਇੰਸਪੈਕਟਰ ਸੱਤ ਪ੍ਰੇਮ ਸਿੰਘ ਅਤੇ ਇੰਸਪੈਕਟਰ ਅਮਨਦੀਪ ਸਿੰਘ ਵੱਲੋਂ ਛਾਪਾਮਾਰੀ ਕਰਕੇ ਗੁਰਮੇਜ ਸਿੰਘ ਸਬ ਇੰਸਪੈਕਟਰ ਰੋਡਵੇਜ਼ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਕਾਬੂ ਕਰ ਲਿਆ ਗਿਆ ,ਜਿਸ ਖ਼ਿਲਾਫ਼ ਕਾਰਵਾਈ ਜਾਰੀ ਹੈ।
-PTCNews