Advertisment

ਸਿਹਤ ਵਿਭਾਗ ਦੇ ਇੱਕ ਕਲਰਕ ਨੇ ਕੀਤਾ ਅਜਿਹਾ ਕਾਰਨਾਮਾ ,ਵਿਭਾਗ ਦੀ ਕਾਰਜਪ੍ਰਣਾਲੀ 'ਤੇ ਉੱਠੇ ਸਵਾਲ

author-image
Shanker Badra
New Update
ਸਿਹਤ ਵਿਭਾਗ ਦੇ ਇੱਕ ਕਲਰਕ ਨੇ ਕੀਤਾ ਅਜਿਹਾ ਕਾਰਨਾਮਾ ,ਵਿਭਾਗ ਦੀ ਕਾਰਜਪ੍ਰਣਾਲੀ 'ਤੇ ਉੱਠੇ ਸਵਾਲ
Advertisment
ਸਿਹਤ ਵਿਭਾਗ ਦੇ ਇੱਕ ਕਲਰਕ ਨੇ ਕੀਤਾ ਅਜਿਹਾ ਕਾਰਨਾਮਾ ,ਵਿਭਾਗ ਦੀ ਕਾਰਜਪ੍ਰਣਾਲੀ 'ਤੇ ਉੱਠੇ ਸਵਾਲ:ਵਿਜੀਲੈਂਸ ਵਿਭਾਗ ਦੀ ਟੀਮ ਨੇ ਊਨਾ 'ਚ ਸਿਹਤ ਵਿਭਾਗ ਦੇ ਇੱਕ ਕਲਰਕ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।ਜਾਣਕਾਰੀ ਅਨੁਸਾਰ ਦੋਸ਼ੀ ਕਲਰਕ ਇੱਕ ਕਲੀਨਿਕ ਦਾ ਲਾਇਸੈਂਸ ਰੀਨਿਊ ਕਰਨ ਦੀ ਏਵਜ਼ 'ਚ 50 ਹਜ਼ਾਰ ਦੀ ਰਿਸ਼ਵਤ ਲੈ ਰਿਹਾ ਸੀ।ਜਿਸ ਤੋਂ ਬਾਅਦ ਡਾਕਟਰ ਨੇ ਵਿਜੀਲੈਂਸ ਵਿਭਾਗ ਨੂੰ ਕਲਰਕ ਦੇ ਇਸ ਕਾਰਨਾਮੇ ਬਾਰੇ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਵਿਜੀਲੈਂਸ ਨੇ ਨਿੱਜੀ ਕਲੀਨਿਕ ਚਲਾਨ ਵਾਲੇ ਇੱਕ ਡਾਕਟਰ ਦੀ ਸ਼ਿਕਾਇਤ 'ਤੇ ਦੋਸ਼ੀ ਕਲਰਕ ਨੂੰ ਦਬੋਚਿਆ ਹੈ।ਇਸ ਦੌਰਾਨ ਸਿਹਤ ਵਿਭਾਗ ਦੇ ਕਲਰਕ ਨੇ ਰਿਸ਼ਵਤ ਲੈ ਕੇ ਪੂਰੇ ਵਿਭਾਗ 'ਤੇ ਕਾਲਾ ਧੱਬਾ ਲਗਾ ਦਿੱਤਾ ਹੈ।ਜਿਸ ਨਾਲ ਸਿਹਤ ਵਿਭਾਗ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜੇ ਹੋ ਗਏ ਹਨ। ਇਸ ਸਬੰਧੀ ਵਿਜੀਲੈਂਸ ਵਿਭਾਗ ਦੇ ਏ.ਐਸ.ਪੀ. ਸਾਗਰ ਚੰਦ ਨੇ ਕਲਰਕ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕਲਰਕ ਨੂੰ 50 ਹਜਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ।ਜਿਸ ਤੋਂ ਬਾਅਦ ਵਿਭਾਗ ਵੱਲੋਂ ਉਸਦੇ ਖਿਲਾਫ਼ ਕਾਰਵਾਈ ਆਰੰਭ ਦਿੱਤੀ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment