ਪੰਜਾਬ

GNDU ਦੇ ਵੀਸੀ ਜਸਪਾਲ ਸੰਧੂ, ਰਜਿਸਟਰਾਰ ਤੇ ਡੀਨ ਦੇ ਖਿਲਾਫ਼ ਵਿਜੀਲੈਂਸ ਜਾਂਚ ਸ਼ੁਰੂ

By Pardeep Singh -- August 22, 2022 1:04 pm -- Updated:August 22, 2022 1:05 pm

ਅੰਮ੍ਰਿਤਸਰ: ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਜਸਪਾਲ ਸੰਧੂ, ਰਜਿਸਟਰਾਰ ਅਤੇ ਡੀਨ ਦੇ ਖਿਲਾਫ਼ ਵਿਜੀਲੈਂਸ ਵਿਭਾਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਸ਼ੁਰੂ ਹੋਣ ਤੋਂ ਬਾਅਦ ਟੀਚਰਜ ਐਸੋਸੀਏਸ਼ਨ ਨੇ ਵੀਸੀ, ਰਜਿਸਟਰਾਰ ਅਤੇ ਡੀਨ ਉੱਤੇ ਕਰੋੜਾਂ ਰੁਪਏ ਵਿੱਚ ਹੇਰ ਫੇਰ ਕਰਨ ਦੇ ਇਲਜ਼ਾਮ ਲਗਾਏ ਹਨ। ਟੀਚਰਜ ਐਸੋਸੀਏਸ਼ਨ ਨੇ ਤਾਂ ਇੰਨ੍ਹਾਂ ਨੂੰ ਅਹੁਦੇ ਤੋਂ ਫਾਰਗ ਕਰਨ ਦੀ ਵੀ ਮੰਗ ਕੀਤੀ ਹੈ।

Vigilance Bureau arrests Civil Hospital Bathinda employee on charges of corruption

ਗੁਰੂ ਨਾਨਕ ਦੇਵ ਯੂਨੀਵਰਸਟੀ ਟੀਚਰਜ਼ ਐਸੋਸੀਏਸ਼ਨ ਵੱਲੋਂ ਮੌਜੂਦਾ ਉੱਪ-ਕੁਲਪਤੀ ਜਸਪਾਲ ਸਿੰਘ ਸੰਧੂ, ਡੀਨ ਅਕਾਦਮਿਕ ਮਾਮਲੇ ਸਰਬਜੋਤ ਸਿੰਘ ਬਹਿਲ ਅਤੇ ਰਜਿਸਟਰਾਰ ਕਰਨਜੀਤ ਸਿੰਘ ਕਾਹਲੋ, ਦੀਆਂ ਨਿਯੁਕਤੀਆਂ ਗੈਰ-ਕਨੂੰਨੀ ਹੋਣ ਸਬੰਧੀ 4 ਮਹੀਨੇ ਪਹਿਲਾਂ ਸ਼ਿਕਾਇਤਾ ਕੀਤੀਆ ਸਨ। ਸ਼ਿਕਾਇਤਾਂ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਜਾਂਚ ਸ਼ੁਰੂ ਕੀਤੀ ਹੈ।

ਟੀਚਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਰਜਿਸਟਰਾਰ ਵੱਲੋਂ ਯੂਨੀਵਰਸਿਟੀ ਦਾ ਰਿਕਾਰਡ ਨਾਲ ਛੇੜਛਾੜ ਕੇ ਬਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਵਿਜੀਲੈਂਸ ਵਿਭਾਗ ਨੂੰ ਰਜਿਸਟਰਾਰ ਦੇ ਕੋਲੋਂ ਸਾਰਾ ਰਿਕਾਰਡ ਲੈਣਾ ਚਾਹੀਦਾ ਹੈ ਅਤੇ ਇੰਨ੍ਹਾਂ ਨੂੰ ਅਹੁਦੇ ਤੋਂ ਹਟਾਉਣਾ ਚਾਹੀਦਾ ਹੈ। ਯੂਨੀਅਨ ਨੇ ਇਹ ਵੀ ਮੰਗ ਕੀਤੀ ਹੈ ਕਿ ਜਦੋਂ ਤੱਕ ਵਿਜੀਲੈਂਸ ਵਿਭਾਗ ਵੱਲੋਂ ਨਿਰਪੱਖ ਜਾਂਚ ਦੀ ਰਿਪੋਰਟ ਨਹੀਂ ਆ ਜਾਂਦੀ ਉਦੋਂ ਤੱਕ ਇੰਨ੍ਹਾਂ ਅਧਿਕਾਰੀਆਂ ਨੂੰ ਅਹੁਦਿਆਂ ਤੋਂ ਹਟਾਉਣ ਚਾਹੀਦਾ ਹੈ।

ਇਹ ਵੀ ਪੜ੍ਹੋ:IRCTC ਨੇ ਦੇਸ਼ ਭਰ 'ਚ 109 ਟਰੇਨਾਂ ਕੀਤੀਆਂ ਰੱਦ

-PTC News

  • Share