ਮੁੱਖ ਖਬਰਾਂ

ਵੱਡੀ ਖ਼ਬਰ: ਗੈਂਗਸਟਰ ਵਿਕਾਸ ਦੁਬੇ ਨੂੰ ਯੂਪੀ STF ਨੇ ਐਨਕਾਊਂਟਰ ਵਿਚ ਕੀਤਾ ਢੇਰ, ਪੜ੍ਹੋ ਪੂਰਾ ਮਾਮਲਾ

By Shanker Badra -- July 10, 2020 10:07 am -- Updated:Feb 15, 2021

ਵੱਡੀ ਖ਼ਬਰ: ਗੈਂਗਸਟਰ ਵਿਕਾਸ ਦੁਬੇ ਨੂੰ ਯੂਪੀ STF ਨੇ ਐਨਕਾਊਂਟਰ ਵਿਚ ਕੀਤਾ ਢੇਰ, ਪੜ੍ਹੋ ਪੂਰਾ ਮਾਮਲਾ:ਕਾਨੁਪਰ : ਕਾਨਪੁਰ 'ਚ 8 ਪੁਲਿਸ ਮੁਲਾਜ਼ਮਾਂ ਦੇ ਕਤਲ ਦਾ ਮੁੱਖ ਦੋਸ਼ੀ ਅਤੇ ਗੈਂਗਸਟਰ ਵਿਕਾਸ ਦੁਬੇ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮੁਕਾਬਲੇ ਦੌਰਾਨ ਵਿਕਾਸ ਦੁਬੇ ਗੰਭੀਰ ਰੂਪ 'ਚ ਜ਼ਖਮੀਂ ਹੋ ਗਿਆ ਸੀ। ਖੂਨ ਨਾਲ ਲਥਪਥ ਵਿਕਾਸ ਦੁਬੇ ਨੂੰ ਲਾਲਾ ਲਾਜਪਤ ਰਾਏ ਹਸਪਤਾਲ ਲਿਜਾਇਆ ਗਿਆ ਸੀ। ਵਿਕਾਸ ਦੁਬੇ ਦਾ ਅੱਜ ਸ਼ੁੱਕਰਵਾਰ ਨੂੰ ਯੂਪੀ ਐਸਟੀਐਫ ਨੇ ਐਨਕਾਊਂਟਰ ਕਰ ਦਿੱਤਾ ਹੈ।

Vikas Dubey encounter : Vikas Dubey was injured in encounter, declared dead in hospital ਵੱਡੀ ਖ਼ਬਰ : ਗੈਂਗਸਟਰ ਵਿਕਾਸ ਦੁਬੇ ਨੂੰ ਯੂਪੀ STF ਨੇ ਐਨਕਾਊਂਟਰ ਵਿਚ ਕੀਤਾ ਢੇਰ, ਪੜ੍ਹੋ ਪੂਰਾ ਮਾਮਲਾ

ਦੱਸਿਆ ਜਾ ਰਿਹਾ ਹੈ ਕਿ ਜਦੋਂ ਯੂਪੀ ਐਸਟੀਐਫ ਉਸਨੂੰ ਕਾਰ ਰਾਹੀਂ ਮੱਧ ਪ੍ਰਦੇਸ਼ ਤੋਂ ਕਾਨਪੁਰ (ਉੱਤਰ ਪ੍ਰਦੇਸ਼) ਲਿਆ ਰਹੀ ਸੀ, ਉਦੋਂ ਹੀ ਰਸਤੇ ਵਿਚ ਇਹ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਇਸੇ ਦੌਰਾਨ ਵਿਕਾਸ ਦੁਬੇ ਨੇ ਪੁਲਿਸ ਦੀ ਬੰਦੂਕ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਉਸਨੂੰ ਆਤਮ ਸਮਰਪਣ ਕਰਨ ਲਈ ਵੀ ਕਿਹਾ ਪਰ ਉਸਨੇ ਉੱਲਟਾ ਪੁਲਿਸ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਵਾਬੀ ਕਾਰਵਾਈ ਵਿਚ ਉਹ ਢੇਰ ਹੋ ਗਿਆ ਹੈ।

Vikas Dubey encounter : Vikas Dubey was injured in encounter, declared dead in hospital ਵੱਡੀ ਖ਼ਬਰ : ਗੈਂਗਸਟਰ ਵਿਕਾਸ ਦੁਬੇ ਨੂੰ ਯੂਪੀ STF ਨੇ ਐਨਕਾਊਂਟਰ ਵਿਚ ਕੀਤਾ ਢੇਰ, ਪੜ੍ਹੋ ਪੂਰਾ ਮਾਮਲਾ

ਜਾਣਕਾਰੀ ਅਨੁਸਾਰ ਕਾਨਪੁਰ ਦੇ ਐਸਐਸਪੀ ਦਿਨੇਸ਼ ਕੁਮਾਰ ਨੇ ਦੱਸਿਆ ਹੈ ਕਿ ਐਸਟੀਐਫ ਦੇ ਕਾਫਿਲੇ ਵਿਚ ਚੱਲ ਰਹੀ ਗੱਡੀ ਜਿਸ ਵਿਚ ਵਿਕਾਸ ਦੁਬੇ ਸਵਾਰ ਸੀ, ਉਹ ਪਲਟ ਗਈ ਸੀ। ਇਸ ਤੋਂ ਬਾਅਦ ਵਿਕਾਸ ਦੁਬੇ ਬਾਹਰ ਨਿਕਲਿਆ ਅਤੇ ਜਖ਼ਮੀ ਪੁਲਿਸ ਵਾਲਿਆਂ ਦੀ ਪਿਸਟਲ ਖੋਹ ਕੇ ਭੱਜਣ ਲੱਗਿਆ। ਉਦੋਂ ਹੀ ਐਸਟੀਐਫ ਦੇ ਜਵਾਨਾਂ ਨੇ ਮੋਰਚਾ ਸੰਭਾਲ ਲਿਆ। ਐਸਟੀਐਫ ਨੇ ਕਈ ਵਾਰ ਉਸ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਪਰ ਉਸਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆ ਅਤੇ ਐਸਟੀਐਫ ਦੀ ਜਵਾਬੀ ਕਾਰਵਾਈ ਵਿਚ ਦੁਬੇ ਦੀ ਛਾਤੀ ਅਤੇ ਕਮਰ ਵਿਚ ਗੋਲੀ ਲੱਗੀ ਅਤੇ ਗੰਭੀਰ ਰੂਪ ਨਾਲ ਜ਼ਖ਼ਮੀ ਵਿਕਾਸ ਦੂਬੇ ਦੀ ਮੌਤ ਹੋ ਗਈ।

ਇਸ ਮੁਠਭੇੜ ਵਿਚ ਚਾਰ ਪੁਲਿਸ ਕਰਮੀ ਵੀ ਜ਼ਖ਼ਮੀ ਹੋਏ ਹਨ। ਵਿਕਾਸ ਦੁਬੇ ਨੂੰ ਮੁਠਭੇੜ ਮਗਰੋਂ ਹਸਪਤਾਲ ਵੀ ਲਿਜਾਇਆ ਗਿਆ,ਜਿੱਥੇ ਡਾਕਟਰਾਂ ਨੇ ਉਸਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਕਾਰ ਵਿਚ ਵਿਕਾਸ ਦੂਬੇ ਨੂੰ ਲਿਆਇਆ ਜਾ ਰਿਹਾ ਸੀ। ਉਹ ਕਾਰ ਮੌਸਮ ਖਰਾਬ ਹੋਣ ਦੇ ਚੱਲਦੇ ਹਾਦਸੇ ਦਾ ਸ਼ਿਕਾਰ ਹੋ ਕੇ ਪਲਟੀ ਸੀ ਅਤੇ ਇਸ ਤੋਂ ਬਾਅਦ ਇਹ ਪੂਰਾ ਘਟਨਾਕ੍ਰਮ ਵਾਪਰਿਆ ਹੈ।

ਦੱਸ ਦੇਈਏ ਕਿ ਯੂਪੀ. ਪੁਲਿਸ ਕਰੀਬ ਇਕ ਹਫਤੇ ਤੋਂ ਵਿਕਾਸ ਦੁਬੇ ਨੂੰ ਲੱਭ ਰਹੀ ਸੀ। ਵਿਕਾਸ ਦੁਬੇ ਗ੍ਰਿਫਤਾਰੀ ਦੇ 24 ਘੰਟੇ ਅੰਦਰ ਹੀ ਮਾਰਿਆ ਗਿਆ। ਦੱਸਣਯੋਗ ਹੈ ਕਿ ਕਾਨਪੁਰ 'ਚ ਚੌਬੇਪੁਰ ਦੇ ਵਿਕਰੂ ਪਿੰਡ 'ਚ ਪਿਛਲੀ 2 ਜੁਲਾਈ ਦੀ ਰਾਤ ਨੂੰ ਵਿਕਾਸ ਦੁਬੇ ਅਤੇ ਉਸ ਦੇ ਸਾਥੀਆਂ ਨੇ 8 ਪੁਲਿਸ ਮੁਲਾਜ਼ਮਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਸਿਲਸਿਲੇ 'ਚ ਪੁਲਸ ਹੁਣ ਤੱਕ ਵਿਕਾਸ ਦੇ 5 ਸਾਥੀਆਂ ਨੂੰ ਢੇਰ ਕਰ ਚੁੱਕੀ ਹੈ।
-PTCNews