Vikram Sarabhai 100th Birth Anniversary : Google ਨੇ ਖਾਸ Doodle ਬਣਾ ਕੇ ਭਾਰਤੀ ਵਿਗਿਆਨੀ ਨੂੰ ਕੀਤਾ ਯਾਦ

Vikram Sarabhai 100th Birth Anniversary : Google ਨੇ ਖਾਸ Doodle ਬਣਾ ਕੇ ਭਾਰਤੀ ਵਿਗਿਆਨੀ ਨੂੰ ਕੀਤਾ ਯਾਦ,ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਸਥਾਪਨਾ ਕਰਨ ਵਾਲੇ ਭਾਰਤੀ ਵਿਗਿਆਨੀ ਵਿਕਰਮ ਅੰਬਾਲਾਲ ਸਾਰਾਭਾਈ ਦੀ ਅੱਜ 100ਵੀਂ ਜਯੰਤੀ ਹੈ। 12 ਅਗਸਤ 1919 ਨੂੰ ਅਹਿਮਦਾਬਾਦ ਵਿੱਚ ਜਨਮੇ ਵਿਕਰਮ ਸਾਰਾਭਾਈ ਨੇ ਭਾਰਤ ਨੂੰ ਆਕਾਸ਼ ਤੱਕ ਪਹੁੰਚਾਇਆ ਹੈ।ਉਨ੍ਹਾਂਨੂੰ ਅੱਜ ਪੂਰਾ ਦੇਸ਼ ਯਾਦ ਕਰ ਰਿਹਾ ਹੈ। ਇਸ ਮੌਕੇ ਸਰਚ ਇੰਜਣ ਗੂਗਲ ਨੇ ਵੀ ਉਹਨਾਂ ਦਾ ਡੂਡਲ ਬਣਾ ਕੇ ਯਾਦ ਕੀਤਾ ਹੈ।

ਇਸ ਦੌਰਾਨ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਡਾ ਵਿਕਰਮ ਸਾਰਾਭਾਈ ਨੂੰ ਯਾਦ ਕਰਦੇ ਹੋਏ ਟਵੀਟ ਕੀਤਾ , “ਡਾ. ਸਾਰਾਭਾਈ, ਭਾਰਤੀ ਪੁਲਾੜ ਪ੍ਰੋਗਰਾਮ ਦੇ ਪਿਤਾ ਅਤੇ ਭਾਰਤੀ ਵਿਗਿਆਨ ਦੇ ਮੋਹਰੀ ਨੇ ਵਿਭਿੰਨ ਖੇਤਰਾਂ ਵਿੱਚ ਅਦਾਰਿਆਂ ਦਾ ਨਿਰਮਾਣ ਕੀਤਾ ਅਤੇ ਵਿਗਿਆਨੀਆਂ ਦੀਆਂ ਕਈ ਪੀੜ੍ਹੀਆਂ ਨੂੰ ਸੇਧ ਦਿੱਤੀ। ਦੇਸ਼ ਉਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖੇਗਾ।”

ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਡਾਕਟਰੇਟ ਹਾਸਲ ਕਰਨ ਤੋਂ ਪਹਿਲਾਂ ਗੁਜਰਾਤ ਕਾਲਜ ਵਿੱਚ ਪੜਾਈ ਕੀਤੀ। ਇਸ ਤੋਂ ਬਾਅਦ ਅਹਿਮਦਾਬਾਦ ਵਿੱਚ ਹੀ ਉਨ੍ਹਾਂ ਨੇ ਫਿਜਿਕਲ ਰਿਸਰਚ ਲੈਬੋਰੇਟਰੀ (ਪੀਆਰਐਲ ) ਦੀ ਸਥਾਪਨਾ ਕੀਤੀ।

ਹੋਰ ਪੜ੍ਹੋ:ਅਮਰੀਕਾ ਦੇ ਇੱਕ ਸ਼ਾਪਿੰਗ ਮਾਲ ‘ਚ ਚੱਲੀਆਂ ਗੋਲੀਆਂ, 20 ਲੋਕਾਂ ਦੀ ਮੌਤ !

ਇਸ ਸਮੇਂ ਉਨ੍ਹਾਂ ਦੀ ਉਮਰ ਸਿਰਫ਼ 28 ਸਾਲ ਸੀ।ਪੀਆਰਐਲ ਦੀ ਸਫਲ ਸਥਾਪਨਾ ਤੋਂ ਬਾਅਦ ਦੀ ਡਾ ਸਾਰਾਭਾਈ ਨੇ ਕਈ ਸੰਸਥਾਨਾਂ ਦੀ ਸਥਾਪਨਾ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਦੇਸ਼ ਦੇ ਪਹਿਲੇ ਸੇਟੇਲਾਈਟ ਆਰਿਆਭੱਟ ਨੂੰ ਵੀ ਲਾਂਚ ਕਰਨ ਵਿੱਚ ਇਹਨਾਂ ਦੀ ਅਹਿਮ ਭੂਮਿਕਾ ਰਹੀ। ‘ਨਹਿਰੂ ਵਿਕਾਸ ਸੰਸਥਾਨ’ ਦੇ ਮਾਧਿਅਮ ਨਾਲ ਉਨ੍ਹਾਂ ਨੇ ਗੁਜਰਾਤ ਦੀ ਉੱਨਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਡਾ. ਸਾਰਾਭਾਈ ਆਪਣੇ ਦੌਰ ਦੇ ਉਨ੍ਹਾਂ ਗਿਣੇ – ਚੁਣੇ ਵਿਗਿਆਨੀਆਂ ਵਿੱਚੋਂ ਇੱਕ ਸਨ ਜੋ ਆਪਣੇ ਨਾਲ ਕੰਮ ਕਰਨ ਵਾਲੇ ਵਿਗਿਆਨੀਆਂ ਅਤੇ ਖਾਸਕਰ ਜਵਾਨ ਵਿਗਿਆਨੀਆਂ ਨੂੰ ਅੱਗੇ ਵਧਣ ਵਿੱਚ ਮਦਦ ਕਰਦੇ ਸਨ। ਉਨ੍ਹਾਂ ਨੇ ਡਾ . ਅਬਦੁਲ ਕਲਾਮ ਦੇ ਕਰੀਅਰ ਦੇ ਸ਼ੁਰੁਆਤੀ ਪੜਾਅ ਵਿੱਚ ਉਨ੍ਹਾਂ ਦੀ ਪ੍ਰਤੀਭਾਵਾਂ ਨੂੰ ਨਿਖਾਰਣ ਵਿੱਚ ਅਹਿਮ ਭੂਮਿਕਾ ਨਿਭਾਈ।

-PTC News