ਦੋਸਤ ਨੂੰ ਬੇਰਹਿਮੀ ਨਾਲ ਕਤਲ ਕਰ ਫਰਾਰ ਹੋਇਆ ਨੌਜਵਾਨ

ਬਰਨਾਲਾ ਦੇ ਪਿੰਡ ਕਾਲੇਕੇ ਵਿਖੇ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਦੋਸਤ ਵਲੋਂ ਆਪਣੇ ਗੁਆਂਢੀ ਪਿੰਡ ਬਦਰਾ ਦੇ ਦੋਸਤ ਦਾ ਕਤਲ ਕਰ ਦਿੱਤਾ। ਮੁਲਜ਼ਮ ਵਲੋਂ ਘਟਨਾ ਨੂੰ ਰਾਤ ਸਮੇਂ ਅੰਜਾਮ ਦਿੱਤਾ ਗਿਆ, ਜਦੋਂ ਮ੍ਰਿਤਕ ਸੌਂ ਰਿਹਾ ਸੀ। ਅੱਗ ਲਗਾ ਕੇ ਸਾੜਨ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਸਵੇਰ ਸਮੇਂ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਇਸ ਘਟਨਾ ਦਾ ਪਤਾ ਲੱਗਿਆ। ਪਰ ਚਿਹਰਾ ਵੱਧ ਸੜ ਜਾਣ ਕਾਰਨ ਮ੍ਰਿਤਕ ਦੀ ਮੁਸ਼ਕਿਲ ਨਾਲ ਪਹਿਚਾਣ ਆਈ। ਲਾਸ਼ ਵੱਧ ਸੜੀ ਹੋਣ ਕਾਰਨ ਉਸਦਾ ਪੋਸਟਮਾਰਟਮ ਪਟਿਆਲਾ ਵਿਖੇ ਕੀਤਾ ਜਾਵੇਗਾ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮੁਲਜ਼ਮ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਮਿ੍ਰਤਕ ਦੇ ਪਰਿਵਾਰ ਲਈ ਸਰਕਾਰ ਤੋਂ ਮੱਦਦ ਮੰਗੀ ਹੈ।ਬਰਨਾਲਾ ਦੇ ਪਿੰਡ ਕਾਲੇਕੇ ਵਿਖੇ ਇੱਕ ਦੋਸਤ ਵਲੋਂ ਆਪਣੇ ਗੁਆਂਢੀ ਪਿੰਡ ਬਦਰਾ ਦੇ ਦੋਸਤ ਦਾ ਕੀਤਾ ਕਤਲ

READ MORE :ਕਾਮੇਡੀ ਕਲਾਕਾਰ ਜਸਵਿੰਦਰ ਭੱਲਾ ਨੇ ਕੋਰੋਨਾ ਦਾ ਟੀਕਾ ਲਗਵਾਉਂਦੇ ਪਤਨੀ ਲਈ…

ਫ਼ਿਲਹਾਲ ਪੁਲਿਸ ਨੇ ਮੁਲਜ਼ਮ ਵਿਰੁੱਧ ਪਰਚਾ ਦਰਜ਼ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਰਣਜੀਤ ਸਿੰਘ ਪਿੰਡ ਬਦਰਾ ਦਾ ਨਿਵਾਸੀ ਹੈ। ਸਵੇਰ ਸਮੇਂ ਪਤਾ ਲੱਗਿਆ ਕਿ ਉਸਨੂੰ ਜਿਉਂਦੇ ਨੂੰ ਅੱਗ ਲਗਾ ਕੇ ਕਤਲ ਕਰ ਦਿੱਤਾ ਗਿਆ ਹੈ। ਜਿਸਦੀ ਲਾਸ਼ ਪਿੰਡ ਕਾਲੇਕੇ ਵਿਖੇ ਪਈ ਹੈ। ਇਸਦਾ ਕਤਲ ਉਸਦੇ ਸਾਥੀ ਅਵਤਾਰ ਸਿੰਘ ਵਲੋਂ ਹੀ ਕੀਤਾ ਗਿਆ ਹੈ।Homosexual relationship leads to murder in Mumbai's Dombivli | Mumbai News | Zee News

READ MORE : ਹੁਣ ਪੂਰੇ ਪੰਜਾਬ ‘ਚ ਲੱਗਿਆ ਨਾਈਟ ਕਰਫ਼ਿਊ , ਰਾਜਨੀਤਿਕ ਇਕੱਠਾਂ ‘ਤੇ…

ਮੁਲਜ਼ਮ ਵਿਰੁੱਧ ਪਹਿਲਾਂ ਵੀ ਕਈ ਕ੍ਰਾਈਮ ਦੇ ਮਾਮਲੇ ਦਰਜ਼ ਹਨ। ਉਹਨਾਂ ਦੱਸਿਆ ਕਿ ਕਤਲ ਕਰਨ ਬਾਰੇ ਅਜੇ ਉਹਨਾਂ ਨੂੰ ਕੁੱਝ ਪਤਾ ਨਹੀਂ ਲੱਗਿਆ। ਇਹ ਘਟਨਾ ਨੂੰ ਮੁਲਜ਼ਮ ਵਲੋਂ ਆਪਣੇ ਘਰ ਦੇ ਸਾਹਮਣੇ ਹੀ ਅੰਜ਼ਾਮ ਦਿੱਤਾ ਗਿਆ ਹੈ। ਅੱਗ ਨਾਲ ਸਾੜਨ ਕਰਕੇ ਮ੍ਰਿਤਕ ਦੇ ਸਰੀਰ ਦਾ ਉਪਰਲਾ ਹਿੱਯਾ ਬੁਰੀ ਤਰਾਂ ਮੱਚ ਚੁੱਕਿਆ ਹੈ ਅਤੇ ਸਿਰਫ਼ ਹੱਡੀਆਂ ਹੀ ਰਹਿ ਗਈਆਂ ਹਨ।Journalist, his friend burnt alive in UP's Balrampur, 3 held

ਕਿਸਾਨ ਆਗੂ ਜੱਗਾ ਸਿੰਘ ਮੁਤਾਬਿਕ ਮਿ੍ਰਤਕ ਖੇਤੀ ਕਰਦਾ ਸੀ। ਕਿਸਾਨੀ ਅੰਦੋਲਨ ਵਿੱਚ ਕਾਫ਼ੀ ਸਰਗਰਮ ਸੀ। ਉਹਨਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਮੁਲਜ਼ਮ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ਼ ਮਿਲ ਸਕੇ। ਉਹਨਾਂ ਮਿ੍ਰਤਕ ਦੇ ਪਰਿਵਾਰ ਲਈ ਵੀ ਸਰਕਾਰ ਤੋਂ ਮੱਦਦ ਦੀ ਮੰਗ ਕੀਤੀ। ਉਧਰ ਇਸ ਸਬੰਧੀ ਜਾਂਚ ਪੁਲਿਸ ਅਧਿਕਾਰੀ ਏਐਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਵੇਰ ਸਮੇਂ ਰਣਜੀਤ ਸਿੰਘ ਵਾਸੀ ਬਦਰਾ ਅਤੇ ਅਵਤਾਰ ਸਿੰਘ ਵਾਸੀ ਕਾਲੇਕੇ ਆਪਸ ਵਿੱਚ ਦੋਸਤ ਸਨ। ਰਣਜੀਤ ਸਿੰਘ ਅਕਸਰ ਅਵਤਾਰ ਸਿੰਘ ਕੋਲ ਹੀ ਰਹਿੰਦਾ ਸੀ।

ਬੀਤੀ ਰਾਤ ਵੀ ਉਹ ਅਵਤਾਰ ਸਿੰਘ ਦੇ ਘਰ ਹੀ ਸੀ। ਪਰ ਬੀਤੀ ਰਾਤ ਅਵਤਾਰ ਨੇ ਆਪਣੇ ਸਾਥੀ ਰਣਜੀਤ ਸਿੰਘ ਦੀ ਕੁੱਟਮਾਰ ਕਰਕੇ ਅੱਗ ਲਗਾ ਕੇ ਉਸਦਾ ਕਤਲ ਕਰ ਦਿੱਤਾ। ਪੁਲਿਸ ਵਲੋਂ ਇਸ ਮਾਮਲੇ ਵਿੱਚ ਮੁਲਜ਼ਮ ਅਵਤਾਰ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ਼ ਕਰ ਲਿਆ ਗਿਆ ਹੈ।