Thu, Apr 25, 2024
Whatsapp

ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਕੋਰੋਨਾ ਨੂੰ ਦਿੱਤੀ ਮਾਤ ,ਸਾਵਧਾਨੀ ਦੇ ਤੌਰ 'ਤੇ ਰਹੇਗੀ ਇਕਾਂਤਵਾਸ

Written by  Shanker Badra -- September 03rd 2020 01:56 PM
ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਕੋਰੋਨਾ ਨੂੰ ਦਿੱਤੀ ਮਾਤ ,ਸਾਵਧਾਨੀ ਦੇ ਤੌਰ 'ਤੇ ਰਹੇਗੀ ਇਕਾਂਤਵਾਸ

ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਕੋਰੋਨਾ ਨੂੰ ਦਿੱਤੀ ਮਾਤ ,ਸਾਵਧਾਨੀ ਦੇ ਤੌਰ 'ਤੇ ਰਹੇਗੀ ਇਕਾਂਤਵਾਸ

ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਕੋਰੋਨਾ ਨੂੰ ਦਿੱਤੀ ਮਾਤ ,ਸਾਵਧਾਨੀ ਦੇ ਤੌਰ 'ਤੇ ਰਹੇਗੀ ਇਕਾਂਤਵਾਸ:ਨਵੀਂ ਦਿੱਲੀ : ਭਾਰਤ ਦੀ ਚੋਟੀ ਦੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਕੋਰੋਨਾ ਵਾਇਰਸ ਦੀ ਲਾਗ ਤੋਂ ਠੀਕ ਹੋ ਗਈ ਹੈ ਅਤੇ ਉਸ ਦੀ ਦੋ ਵਾਰ ਕੋਰੋਨਾ ਰਿਪੋਰਟ ਨੈਗਟਿਵ ਆਈ ਹੈ। ਹਾਲਾਂਕਿ, ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਸਾਵਧਾਨੀ ਦੇ ਤੌਰ 'ਤੇ ਇਕਾਂਤਵਾਸ 'ਚ ਰਹੇਗੀ। [caption id="attachment_428156" align="aligncenter" width="300"] ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਕੋਰੋਨਾ ਨੂੰ ਦਿੱਤੀ ਮਾਤ ,ਸਾਵਧਾਨੀ ਦੇ ਤੌਰ 'ਤੇ ਰਹੇਗੀਇਕਾਂਤਵਾਸ[/caption] 24 ਸਾਲਾ ਵਿਨੇਸ਼ ਫੋਗਾਟ 'ਖੇਲ ਰਤਨ' ਪੁਰਸਕਾਰ ਨਹੀਂ ਲੈ ਸਕੀ ਸੀ ,ਕਿਉਂਕਿ ਉਹ 29 ਅਗਸਤ ਨੂੰ ਆਨਲਾਈਨ ਰਾਸ਼ਟਰੀ ਖੇਡ ਪੁਰਸਕਾਰ ਸਮਾਰੋਹ ਤੋਂ ਪਹਿਲਾਂ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਵਿਨੇਸ਼ ਨੂੰ 29 ਅਗਸਤ ਨੂੰ ਦੇਸ਼ ਦਾ ਸਿਖਰਲਾ ਖੇਡ ਐਵਾਰਡ ‘ਰਾਜੀਵ ਗਾਂਧੀ ਖੇਲ ਰਤਨ’ ਦਿੱਤਾ ਜਾਣਾ ਸੀ ਤੇ ਸਰਕਾਰੀ ਪ੍ਰੋਟੋਕਾਲ ਮੁਤਾਬਕ ਉਸ ਦਾ ਕੋਵਿਡ ਟੈਸਟ ਕੀਤਾ ਗਿਆ ਸੀ, ਜਿਸ ਵਿੱਚ ਮਹਿਲਾ ਪਹਿਲਵਾਨ ਪਾਜ਼ੀਟਿਵ ਨਿਕਲ ਆਈ ਸੀ। [caption id="attachment_428157" align="aligncenter" width="300"] ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਕੋਰੋਨਾ ਨੂੰ ਦਿੱਤੀ ਮਾਤ ,ਸਾਵਧਾਨੀ ਦੇ ਤੌਰ 'ਤੇ ਰਹੇਗੀਇਕਾਂਤਵਾਸ[/caption] ਵਿਨੇਸ਼ ਨੇ ਟਵੀਟ ਕੀਤਾ ਹੈ ਕਿ "ਮੰਗਲਵਾਰ ਨੂੰ ਮੇਰਾ ਦੂਜਾ ਕੋਵਿਡ -19 ਟੈਸਟ ਹੋਇਆ ਸੀ ਅਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੇਰਾ ਨਤੀਜਾ ਨਕਾਰਾਤਮਕ ਆਇਆ ਹੈ। ਵਿਨੇਸ਼ ਦੇ ਨਿੱਜੀ ਕੋਚ ਵੋਰੇਲ ਏਕੋਸ ਅਝੇ ਵੀ ਬੈਲਜੀਅਮ ’ਚ ਹਨ ਅਤੇ ਉਹ ਓਮ ਪ੍ਰਕਾਸ਼ ਦਾਹੀਆ ਨਾਲ ਟ੍ਰੇਨਿੰਗ ਕਰ ਰਹੀ ਸੀ। ਦਾਹੀਆ ਵੀ ਪਾਜ਼ੀਟਿਵ ਪਾਏ ਗਏ ਹਨ ਅਤੇ ਸ਼ਾਇਦ ਟ੍ਰੇਨਿੰਗ ਦੌਰਾਨ ਉਹ ਵੀ ਇਨਫੈਕਟਿਡ ਹੋ ਹੋ ਗਈ ਸੀ। ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਇਕਲੌਤੀ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਨੇ ਕਿਹਾ ਕਿ ਉਹ ਕੁੱਝ ਹੋਰ ਸਮੇਂ ਲਈ ਇਕਾਂਤਵਾਸ 'ਚ ਰਹਿਣਾ ਪਸੰਦ ਕਰੇਗੀ। ਫੋਗਾਟ ਨੇ ਕਿਹਾ, "ਇਹ ਸ਼ਾਨਦਾਰ ਖ਼ਬਰ ਹੈ, ਪਰ ਸਾਵਧਾਨੀ ਵਜੋਂ, ਮੈਂ ਇਕਾਂਤਵਾਸ ਵਿੱਚ ਰਹਾਂਗੀ। ਅਰਦਾਸਾਂ ਲਈ ਸਾਰਿਆਂ ਦਾ ਧੰਨਵਾਦ।" -PTCNews


Top News view more...

Latest News view more...