Tue, Apr 23, 2024
Whatsapp

ਜੇਲ੍ਹ 'ਚ ਹਿੰਸਕ ਝੜਪ ਨਾਲ 24 ਕੈਦੀਆਂ ਦੀ ਮੌਤ, 48 ਜ਼ਖਮੀ

Written by  Riya Bawa -- September 29th 2021 02:27 PM -- Updated: September 29th 2021 02:29 PM
ਜੇਲ੍ਹ 'ਚ ਹਿੰਸਕ ਝੜਪ ਨਾਲ 24 ਕੈਦੀਆਂ ਦੀ ਮੌਤ, 48 ਜ਼ਖਮੀ

ਜੇਲ੍ਹ 'ਚ ਹਿੰਸਕ ਝੜਪ ਨਾਲ 24 ਕੈਦੀਆਂ ਦੀ ਮੌਤ, 48 ਜ਼ਖਮੀ

ਕਵੀਟੋ : ਇਕਵਾਡੋਰ ਦੇ ਸ਼ਹਿਰ ਗਾਯਾਕਿਲ ਦੇ ਇੱਕ ਟਾਪੂ ਵਿੱਚ ਸਥਿਤ ਇੱਕ ਜੇਲ੍ਹ 'ਚ ਕੈਦੀਆਂ ਵਿਚਾਲ ਹਿੰਸਕ ਝੜਪ ਦਾ ਮਾਮਲਾ ਵੇਖਣ ਨੂੰ ਮਿਲਿਆ ਹੈ। ਇਸ ਹਿੰਸਕ ਝੜਪ ਦੌਰਾਨ 24 ਕੈਦੀਆਂ ਦੀ ਮੌਤ ਹੋ ਗਈ ਅਤੇ 48 ਜ਼ਖਮੀ ਹਨ। ਇਕਵਾਡੋਰ ਦੀ ਜੇਲ੍ਹ ਸੇਵਾਵਾਂ ਵਲੋਂ ਜੈਰ ਇਕ ਬਿਆਨ ਮੁਤਾਬਿਕ ਪੁਲਿਸ ਅਤੇ ਫੌਜੀ ਗੁਆਇਕਿਲ ਖੇਤਰੀ ਜੇਲ੍ਹ ਦੀ ਸਥਿਤੀ ਨੂੰ ਲੱਗਭਗ ਪੰਜ ਘੰਟਿਆਂ ਬਾਅਦ ਕਾਬੂ ਕਰਨ ਵਿੱਚ ਕਾਮਯਾਬ ਹੋਏ ਹਨ। ਵਾਇਰਲ ਹੋਈਆਂ ਸਾਰੀਆਂ ਤਸਵੀਰਾਂ 'ਚ ਕੈਦੀਆਂ ਨੂੰ ਜੇਲ ਦੀਆਂ ਖਿੜਕੀਆਂ ਤੋਂ ਫਾਇਰਿੰਗ ਕਰਦੇ ਦੇਖਿਆ ਜਾ ਸਕਦਾ ਹੈ। ਗੁਆਸ ਸਰਕਾਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਿਸ ਵਿੱਚ ਛੇ ਰਸੋਈਆਂ ਨੂੰ ਜੇਲ੍ਹ ਦੇ ਇੱਕ ਹਿੱਸੇ ਵਿੱਚੋਂ ਭਰ ਕੱਡਦੇ ਵੇਖਿਆ ਜਾ ਸਕਦਾ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਜੁਲਾਈ ਵਿੱਚ ਦੇਸ਼ ਦੀ ਇੱਕ ਜੇਲ੍ਹ ਵਿੱਚ ਹੋਈ ਹਿੰਸਕ ਝੜਪ ਵਿੱਚ 100 ਤੋਂ ਵੱਧ ਕੈਦੀ ਮਾਰੇ ਗਏ ਸਨ। ਕਿਹਾ ਜਾ ਰਿਹਾ ਹੈ ਕਿ ਹੁਣ ਉਥੇ ਸਥਿਤੀ ਕਾਬੂ ਵਿਚ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਿੰਸਕ ਝੜਪ ਦੌਰਾਨ ਗੋਲੀਆਂ ਚਲਾਈਆਂ ਗਈਆਂ, ਚਾਕੂ ਚਲਾਏ ਗਏ ਅਤੇ ਧਮਾਕੇ ਵੀ ਹੋਏ। ਇਹ ਹਿੰਸਕ ਝੜਪ ਜੇਲ੍ਹ ਵਿੱਚ 'ਲੌਸ ਲੋਬੋਸ' ਅਤੇ 'ਲੌਸ ਚੋਨੇਰੋਸ' ਗੈਂਗਾਂ ਵਿਚਕਾਰ ਹੋਈ ਸੀ। -PTC News


Top News view more...

Latest News view more...