ਮੁੱਖ ਖਬਰਾਂ

ਆਹ ਦੇਖ ਲਓ, ਵੀਆਈਪੀ ਕਲਚਰ ਮੁਕਾਉਣ ਦੇ ਦਾਅਵੇ ਕਰਨ ਵਾਲਿਆਂ ਦਾ ਆਪਣਾ ਹਾਲ!

By Joshi -- October 28, 2017 6:44 pm -- Updated:October 28, 2017 7:42 pm

ਆਹ ਦੇਖ ਲਓ, ਵੀਆਈਪੀ ਕਲਚਰ ਮੁਕਾਉਣ ਦੇ ਦਾਅਵੇ ਕਰਨ ਵਾਲਿਆਂ ਦਾ ਆਪਣਾ ਹਾਲ!: ਕਾਂਗਰਸ ਸਰਕਾਰ ਸੱਤਾ 'ਚ ਆਉਣ ਤੋਂ ਪਹਿਲਾਂ ਵੀਆਈਪੀ ਕਲਚਰ ਨੂੰ ਖ਼ਤਮ ਕਰਨ ਦਾ ਖੂਬ ਪ੍ਰਚਾਰ ਕਰ ਰਹੀ ਸੀ। ਪਰ ਸੱਤਾ 'ਚ ਆਉਂਦਿਆਂ ਹੀ ਆਪਣੇ ਅਸਲੀ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ।
ਆਹ ਦੇਖ ਲਓ, ਵੀਆਈਪੀ ਕਲਚਰ ਮੁਕਾਉਣ ਦੇ ਦਾਅਵੇ ਕਰਨ ਵਾਲਿਆਂ ਦਾ ਆਪਣਾ ਹਾਲ!ਕਾਂਗਰਸ ਸਰਕਾਰ ਨੇ ਜੋ ਚੋਣਾਂ ਦੋਰਾਨ ਵਾਧੇ ਕੀਤੇ ਉਨ੍ਹਾਂ 'ਤੇ ਕਿਸੇ ਵੀ ਲੀਡਰ ਨੇ ਫੁੱਲ ਨਹੀਂ ਚੜਾਏ।

ਇਸ ਦੀ ਤਾਜ਼ਾ ਉਦਾਹਰਣ ਹੈ ਜਦੋਂ ਹਾਲ 'ਚ ਹੀ ਅਬੋਹਰ ਪਹੁੰਚੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਲਈ ਵੱਡੀ ਗਿਣਤੀ 'ਚ ਪੁਲੀਸ ਮੁਲਾਜ਼ਮ ਲਗਾਾਏ ਗਏ।

ਸੂਤਰਾਂਅਨੁਸਾਰ ਪਤਾ ਲੱਗਾ ਹੈ ਕਿ ਸਿੱਧੂ ਦੀ ਸੁਰੱਖਿਆ ਲਈ ਪੂਰਾ ਅਬੋਹਰ ਪੁਲੀਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਹੈ ।ਸ਼ਹਿਰ 'ਚ ਭਾਰੀ ਸੁਰੱਖਿਆ ਕਾਰਨ ਲੋਕਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਆਹ ਦੇਖ ਲਓ, ਵੀਆਈਪੀ ਕਲਚਰ ਮੁਕਾਉਣ ਦੇ ਦਾਅਵੇ ਕਰਨ ਵਾਲਿਆਂ ਦਾ ਆਪਣਾ ਹਾਲ!ਇੱਥੋਂ ਤੱਕ ਇੱਕ ਔਰਤ ਨੂੰ ਰਿਕਸ਼ੇ ਰਾਹੀਂ ਆਪਣੇ ਬੀਮਾਰ ਬੱਚੇ ਨੂੰ ਹਸਪਤਾਲ ਲਿਜਾਣ ਤੋਂ ਵੀ ਪੁਲਿਸ ਨੇ ਰੋਕ ਦਿੱਤਾ। ਜਦ ਕਿ ਉਸ ਔਰਤ ਨੇ ਸਿਹਤ ਖਰਾਬ ਹੋਣ ਬਾਰੇ ਵੀ ਦੱਸਿਆ ,ਪਰ ਪੁਲੀਸ ਨੇ ਕਿਸੇ ਹੋਰ ਰਸਤੇ ਜਾਣ ਲਈ ਕਿਹਾ।

ਪੁਲੀਸ ਮੁਲਾਜ਼ਮਾ ਨੇ ਲੋਕਾਂ ਦੀਆਂ ਦੁਕਾਨਾਂ ਤੱਕ ਬੰਦ ਕਰਵਾ ਦਿੱਤੀਆਂ। ਜਿਸ ਕਾਰਨ ਲੋਕਾਂ ਨੂੰ ਨੁਕਸਾਨ ਵੀ ਝੱਲਣਾ ਪਿਆ।ਸਿੱਧੂ ਦੇ ਆਉਣ ਤੋਂ ਬਾਅਦ ਲੋਕਾਂ ਦੇ ਨਾਲ ਸੁਰੱਖਿਆ ਮੁਲਾਜ਼ਮਾਂ ਦੀ ਧੱਕਾ ਮੁੱਕੀ ਵੀ ਹੋਈ ਤੇ ਕਿਸੇ ਨੂੰ ਅੱਗੇ ਨਹੀਂ ਆਉਣ ਦਿੱਤਾ। ਜਦੋਂ ਇਸ ਬਾਰੇ ਸਿੱਧੂ ਤੋਂ ਪੁੱਛਿਆ ਗਿਆ ਤਾਂ ਉਹ ਹਮੇਸ਼ਾ ਵਾਂਗ ਕਮੇਡੀ ਅੰਦਾਜ਼ 'ਚ ਟਾਲ ਮਟੋਲ ਕਰਦੇ ਨਜ਼ਰ ਆਏ।

—PTC News

  • Share