Tue, Apr 23, 2024
Whatsapp

ਵਾਇਰਲ ਵੀਡੀਓ: ਬੈਗ ਲਟਕਾ ਸਕੂਲ ਪਹੁੰਚੀ ਵਿਦਿਆਰਥਣ, ਕਲਾਸ 'ਚ ਬੈਗ ਖੋਲ੍ਹਿਆ ਤਾਂ ਨਿਕਲਿਆ ਸੱਪ

Written by  Jasmeet Singh -- September 24th 2022 03:01 PM -- Updated: September 24th 2022 03:04 PM
ਵਾਇਰਲ ਵੀਡੀਓ: ਬੈਗ ਲਟਕਾ ਸਕੂਲ ਪਹੁੰਚੀ ਵਿਦਿਆਰਥਣ, ਕਲਾਸ 'ਚ ਬੈਗ ਖੋਲ੍ਹਿਆ ਤਾਂ ਨਿਕਲਿਆ ਸੱਪ

ਵਾਇਰਲ ਵੀਡੀਓ: ਬੈਗ ਲਟਕਾ ਸਕੂਲ ਪਹੁੰਚੀ ਵਿਦਿਆਰਥਣ, ਕਲਾਸ 'ਚ ਬੈਗ ਖੋਲ੍ਹਿਆ ਤਾਂ ਨਿਕਲਿਆ ਸੱਪ

Trending Snake Video: ਬਰਸਾਤ ਦੇ ਮੌਸਮ ਵਿੱਚ ਸ਼ਹਿਰੀ ਖੇਤਰਾਂ ਵਿੱਚ ਅਕਸਰ ਸੱਪ ਦੇਖੇ ਜਾਂਦੇ ਹਨ ਕਿਉਂਕਿ ਇਨ੍ਹਾਂ ਦਿਨਾਂ ਵਿੱਚ ਇਨ੍ਹਾਂ ਦੇ ਬਿੱਲਾਂ ਵਿੱਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਇਹ ਅਕਸਰ ਇਧਰ-ਉਧਰ ਘੁੰਮਦੇ ਪਾਏ ਜਾਂਦੇ ਹਨ। ਅਜਿਹਾ ਹੀ ਇੱਕ ਸੱਪ ਵਿਦਿਆਰਥਣ ਦੇ ਸਕੂਲ ਬੈਗ 'ਚ ਮਿਲਿਆ, ਜਿਸ ਕਾਰਨ ਸਕੂਲ 'ਚ ਹੜਕੰਪ ਮਚ ਗਿਆ। ਇਹ ਘਟਨਾ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦੀ ਹੈ ਜਿੱਥੇ ਇੱਕ ਸਕੂਲ ਦਾ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ 10ਵੀਂ ਜਮਾਤ 'ਚ ਪੜ੍ਹਦੀ ਵਿਦਿਆਰਥਣ ਹਰ ਰੋਜ਼ ਦੀ ਤਰ੍ਹਾਂ ਮੋਢੇ 'ਤੇ ਬੈਗ ਲੈ ਕੇ ਸਕੂਲ ਪਹੁੰਚੀ ਅਤੇ ਜਦੋਂ ਵਿਦਿਆਰਥਣ ਨੇ ਕਲਾਸ 'ਚ ਆਪਣਾ ਬੈਗ ਖੋਲ੍ਹਿਆ ਤਾਂ ਉਸ ਦੇ ਹੋਸ਼ ਉੱਡ ਗਏ। ਦਰਅਸਲ ਇੱਕ ਸੱਪ ਉਸਦੇ ਬੈਗ ਵਿੱਚ ਕੁੰਡਲੀ ਮਾਰ ਬੈਠਾ ਸੀ। ਸੱਪ ਨੂੰ ਦੇਖ ਕੇ ਸਾਰੇ ਬੱਚੇ ਉੱਚੀ-ਉੱਚੀ ਚੀਕਣ ਲੱਗੇ ਅਤੇ ਪੂਰੇ ਸਕੂਲ ਵਿੱਚ ਹਫੜਾ-ਦਫੜੀ ਮਚ ਗਈ। ਫਿਰ ਇੱਕ ਅਧਿਆਪਕ ਨੇ ਬਹਾਦਰੀ ਅਤੇ ਸਮਝਦਾਰੀ ਦਿਖਾਉਂਦੇ ਹੋਏ ਵਿਦਿਆਰਥਣ ਤੋਂ ਉਸਦਾ ਸਕੂਲ ਬੈਗ ਖੋਹ ਲਿਆ ਅਤੇ ਉਸ ਤੋਂ ਬਾਅਦ ਕੀ ਹੋਇਆ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ।

ਵੀਡੀਓ 'ਚ ਤੁਸੀਂ ਦੇਖਿਆ ਕਿ ਸਕੂਲ ਦੇ ਇੱਕ ਅਧਿਆਪਕ ਨੇ ਬਹੁਤ ਹੀ ਚਲਾਕੀ ਨਾਲ ਵਿਦਿਆਰਥਣ ਦਾ ਬੈਗ ਚੁੱਕ ਕੇ ਉਸ ਨੂੰ ਜ਼ਮੀਨ 'ਤੇ ਰੱਖ ਲਿਆ। ਉੱਥੇ ਉਹ ਬੈਗ ਨੂੰ ਟਟੋਲਦਾ ਜਿਸ ਵਿਚੋਂ ਇੱਕ ਵੱਡਾ ਸੱਪ ਬਾਹਰ ਆਉਂਦਾ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਬੈਗ 'ਚੋਂ ਨਿਕਲੇ ਸੱਪ ਦੀ ਲੰਬਾਈ ਕਰੀਬ 4 ਤੋਂ 5 ਫੁੱਟ ਸੀ। ਮਾਹਿਰਾਂ ਅਨੁਸਾਰ ਇਹ ਕਾਲਾ ਸੱਪ ਜ਼ਹਿਰੀਲਾ ਕਿਸਮ ਦਾ ਸੀ। -PTC News

Top News view more...

Latest News view more...