Advertisment

ਵਾਇਰਲ ਵੀਡੀਓ: ਤੇਜ਼ ਰਫਤਾਰ ਰੇਲਗੱਡੀ ਥੱਲੇ ਆਉਣ ਤੋਂ ਮਸਾਂ ਬਚੀ ਮਹਿਲਾ, ਖੁਦ ਨੂੰ ਸਮਝ ਰਹੀ ਸੀ ਸੁਪਰਵੂਮਨ

author-image
ਜਸਮੀਤ ਸਿੰਘ
Updated On
New Update
ਵਾਇਰਲ ਵੀਡੀਓ: ਤੇਜ਼ ਰਫਤਾਰ ਰੇਲਗੱਡੀ ਥੱਲੇ ਆਉਣ ਤੋਂ ਮਸਾਂ ਬਚੀ ਮਹਿਲਾ, ਖੁਦ ਨੂੰ ਸਮਝ ਰਹੀ ਸੀ ਸੁਪਰਵੂਮਨ
Advertisment
ਵਾਇਰਲ ਵੀਡੀਓ: ਵਾਲ-ਵਾਲ ਬਚੀ ਮਹਿਲਾ ਦੀ ਜਾਨ, ਰੇਲਗੱਡੀ ਦੇ ਆਉਣ ਤੋਂ ਇੱਕ ਸਕਿੰਟ ਪਹਿਲਾਂ ਰੇਲਵੇ ਟ੍ਰੈਕ ਪਾਰ ਕਰਕੇ ਆਪਣੀ ਜਾਨ ਤੋਂ ਵੱਧ ਆਪਣੇ ਸਮਾਨ ਦੀ ਰੱਖਿਆ ਕਰਨ ਦੇ ਉਸਦੇ ਫੈਸਲੇ ਤੋਂ ਇੰਟਰਨੈੱਟ 'ਤੇ ਇਸ ਵੀਡੀਓ ਨੂੰ ਵੇਖਣ ਵਾਲਾ ਹਰ ਇਨਸਾਨ ਹੈਰਤ 'ਚ ਹੈ।
Advertisment
publive-image ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ, ਜਿਸ 'ਚ ਲੋਕਾਂ 'ਚ ਬਹਿਸ ਕੀਤੀ ਜਾ ਰਹੀ ਹੈ ਕਿ ਕਿਵੇਂ ਔਰਤ ਨੇ ਆਪਣੀ ਜਾਨ ਨਾਲ ਲਾਪਰਵਾਹੀ ਵਰਤਣ ਦੀ ਕੋਸ਼ਿਸ਼ ਕੀਤਾ ਅਤੇ ਇਹ ਵੀ ਕਿ ਕਿਵੇਂ ਯਾਤਰੀਆਂ ਨੂੰ ਗਲਤ ਸਾਈਡ ਤੋਂ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਇਸ ਕਲਿੱਪ ਨੂੰ ਆਈਏਐਸ ਅਧਿਕਾਰੀ ਅਵਨੀਸ਼ ਸ਼ਰਨ ਨੇ ਟਵਿੱਟਰ 'ਤੇ ਇਕ ਮਹੱਤਵਪੂਰਨ ਸੰਦੇਸ਼ ਦੇ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਟਵੀਟ 'ਚ ਲਿਖਿਆ ਕਿ “ਜ਼ਿੰਦਗੀ ਆਪਕੀ ਹੈ। ਫੈਸਲਾ ਆਪਕਾ ਹੈ। (ਇਹ ਜ਼ਿੰਦਗੀ ਤੁਹਾਡੀ ਹੈ। ਫੈਸਲਾ ਤੁਹਾਡਾ ਹੈ)" publive-image ਇਸ ਵੀਡੀਓ ਨੂੰ 356K ਤੋਂ ਵੱਧ ਵਿਊਜ਼ ਅਤੇ 10 ਹਾਜ਼ਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਵੀਡੀਓ ਵਿੱਚ ਇੱਕ ਔਰਤ ਨੂੰ ਆਪਣੇ ਪਰਿਵਾਰ ਦੇ ਨਾਲ ਇੱਕ ਰੇਲਗੱਡੀ ਤੋਂ ਹੇਠਾਂ ਉਤਰਦੇ ਹੋਏ ਦੇਖਿਆ ਜਾ ਸਕਦਾ ਹੈ, ਦੂਜੇ ਪਾਸੇ ਇੱਕ ਹੋਰ ਰੇਲ ਦੀ ਪਟੜੀ ਵੇਖੀ ਜਾ ਸਕਦੀ ਹੈ। ਵੀਡੀਓ ਬਣਾ ਰਹੇ ਵਿਅਕਤੀ ਨੇ ਉਨ੍ਹਾਂ ਨੂੰ ਆਉਣ ਵਾਲੀ ਰੇਲਗੱਡੀ ਬਾਰੇ ਚੇਤਾਵਨੀ ਵੀ ਦਿੱਤੀ, ਜਿਸ ਨਾਲ ਉਨ੍ਹਾਂ ਵਿੱਚ ਦਹਿਸ਼ਤ ਫੈਲ ਗਈ। ਬੌਖਲਾਏ ਪਰਿਵਾਰ ਨੇ ਸਮਾਨ ਦੂਜੇ ਪਾਸੇ ਸੁੱਟਣਾ ਸ਼ੁਰੂ ਕਰ ਦਿੱਤਾ। ਅਗਲੇ ਸਕਿੰਟਾਂ ਵਿੱਚ ਜੋ ਵਾਪਰਦਾ ਹੈ, ਉਹ ਹਫੜਾ-ਦਫੜੀ ਅਤੇ ਮਾੜਾ ਫੈਸਲਾ ਸੀ, ਗਨੀਮਤ ਰਹੀ ਕਿ ਔਰਤ ਦੀ ਜਾਨ ਬਚ ਗਈ। ਤੁਸੀਂ ਆਪ ਹੀ ਵੀਡੀਓ ਵੇਖ ਲਵੋ: ਤੇਜ਼ ਰਫਤਾਰ ਰੇਲਗੱਡੀ ਦੇ ਆਉਣ ਤੋਂ ਕੁਝ ਸਕਿੰਟਾਂ ਪਹਿਲਾਂ ਪਰਿਵਾਰ ਦੇ ਅੱਧੇ ਮੈਂਬਰ ਪਟੜੀ ਪਾਰ ਕਰ ਜਾਂਦੇ ਨੇ ਤੇ ਹੌਲੀ-ਹੌਲੀ ਜਾਂਦਾ ਬਜ਼ੁਰਗ ਪਟੜੀਆਂ ਦੇ ਵਿਚਕਾਰ ਹੀ ਰੁਕ ਜਾਂਦਾ ਹੈ। ਇੱਕ ਔਰਤ ਜੋ ਦੂਜੀ ਪਟੜੀ ਪਾਰ ਕਰ ਜਾਂਦੀ ਉਹ ਦੇਖਦੀ ਹੈ ਕਿ ਉਸਦਾ ਇੱਕ ਬੈਗ ਟ੍ਰੈਕਾਂ ਦੇ ਵਿੱਚਕਰ ਡਿੱਗ ਜਾਂਦਾ ਅਤੇ ਉਹ ਰੇਲਗੱਡੀ ਦੇ ਆਉਣ ਤੋਂ ਪਹਿਲਾਂ ਹੀ ਵਾਪਸ ਮੁੜ ਜਾਂਦੀ ਹੈ। ਉਹ ਆਪਣਾ ਬੈਗ ਲੈ ਕੇ ਟ੍ਰੇਨਾਂ ਦੇ ਵਿਚਕਾਰ ਆਪਣੇ ਪਰਿਵਾਰ ਨਾਲ ਬੈਠ ਜਾਂਦੀ ਹੈ ਤਾਂ ਜੋ ਤੇਜ਼ ਰਫਤਾਰ ਟ੍ਰੇਨ ਦੇ ਹੇਠਾਂ ਕੁਚਲੇ ਜਾਣ ਤੋਂ ਬਚਿਆ ਜਾ ਸਕੇ। ਨੇਟਿਜ਼ਨਾਂ ਮੁਤਾਬਕ ਇਹ ਔਰਤ ਗੈਰ-ਜ਼ਿੰਮੇਵਾਰਾਨਾ ਸੀ ਜੋ ਆਪਣਾ ਡਿੱਗਿਆ ਬੈਗ ਲੈਣ ਲਈ ਵਾਪਸ ਦੌੜੀ ਜਦੋਂ ਕਿ ਉਸਨੇ ਰੇਲਗੱਡੀ ਨੂੰ ਆਉਂਦੇ ਹੋਏ ਦੇਖ ਲਿਆ ਸੀ ਕਿਉਂਕਿ ਇਹ ਖਤਰਨਾਕ ਸਟੰਟ ਉਸ ਦੀ ਜਾਨ ਲੈ ਸਕਦਾ ਸੀ। publive-image -PTC News-
punjabi-news viral-video high-speed-train superwoman near-death escaped
Advertisment

Stay updated with the latest news headlines.

Follow us:
Advertisment