Advertisment

ਕੋਰੋਨਾ ਤੋਂ ਬਚਣ ਲਈ ਕੋਵਿਡ-19 ਸਾਵਧਾਨੀਆਂ ਨਾਲ ਸੰਗਤਾਂ ਨੂੰ ਵਿਖਾਇਆ ਜਾ ਰਿਹਾ ਹੈ ਵਿਰਾਸਤ-ਏ-ਖਾਲਸਾ

author-image
Shanker Badra
Updated On
New Update
ਕੋਰੋਨਾ ਤੋਂ ਬਚਣ ਲਈ ਕੋਵਿਡ-19 ਸਾਵਧਾਨੀਆਂ ਨਾਲ ਸੰਗਤਾਂ ਨੂੰ ਵਿਖਾਇਆ ਜਾ ਰਿਹਾ ਹੈ ਵਿਰਾਸਤ-ਏ-ਖਾਲਸਾ
Advertisment
publive-image ਸ੍ਰੀ ਆਨੰਦਪੁਰ ਸਾਹਿਬ : ਜ਼ਿਲ੍ਹਾ ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਦੇ ਹੁਕਮਾਂ ਅਨੁਸਾਰ ਹੋਲੇ ਮਹੱਲੇ ਮੌਕੇ ਪੰਜਾਬ ਸਮੇਤ ਦੇਸ਼ -ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਅੱਜ ਤੋਂ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਸਵਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੋਲਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਸਵੇਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦੀ ਆਮਦ ਬਰਕਰਾਰ ਹੈ। ਪੜ੍ਹੋ ਹੋਰ ਖ਼ਬਰਾਂ :
Advertisment
ਹੋਲੀ ਤੋਂ ਪਹਿਲਾਂ ਇਸ ਸੂਬੇ 'ਚ ਲੱਗਿਆ ਸਖ਼ਤ ਲਾਕਡਾਊਨ , ਪੜ੍ਹੋ ਕੀ ਰਹੇਗਾ ਖੁੱਲ੍ਹਾ , ਕੀ ਰਹੇਗਾ ਬੰਦ Virasat-e-Khalsa will be opened from 8 am to 8 pm for the sangats coming on the Hola Mohalla ਕੋਰੋਨਾ ਤੋਂ ਬਚਣ ਲਈ ਕੋਵਿਡ-19 ਸਾਵਧਾਨੀਆਂ ਨਾਲ ਸੰਗਤਾਂ ਨੂੰ ਵਿਖਾਇਆ ਜਾ ਰਿਹਾ ਹੈ ਵਿਰਾਸਤ-ਏ-ਖਾਲਸਾ ਇਸ ਵਾਰ ਹੋਲੇ ਮਹੱਲੇ ਮੌਕੇ ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਰਾਸਤ-ਏ-ਖਾਲਸਾ ਨੂੰ ਸੰਗਤਾਂ ਵਾਸਤੇ 10 ਵਜੇ ਤੋਂ ਸ਼ਾਮ 4.30 ਵਜੇ ਤੱਕ ਖੋਲਣ ਦੀ ਬਜਾਏ ਹੁਣ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੋਲਣ ਦੇ ਫੈਸਲੇ ਦੇ ਨਾਲ-ਨਾਲ ਸ਼ਰਧਾਲੂਆਂ ਨੂੰ ਕੋਵਿਡ-19 ਦੀਆਂ ਸਾਵਧਾਨੀਆਂ ਰੱਖਣ ਲਈ ਵੀ ਜਰੂਰੀ ਇੰਤਜ਼ਾਮ ਪ੍ਰਬੰਧਕਾਂ ਵੱਲੋਂ ਕੀਤੇ ਗਏ ਹਨ। Virasat-e-Khalsa will be opened from 8 am to 8 pm for the sangats coming on the Hola Mohalla ਕੋਰੋਨਾ ਤੋਂ ਬਚਣ ਲਈ ਕੋਵਿਡ-19 ਸਾਵਧਾਨੀਆਂ ਨਾਲ ਸੰਗਤਾਂ ਨੂੰ ਵਿਖਾਇਆ ਜਾ ਰਿਹਾ ਹੈ ਵਿਰਾਸਤ-ਏ-ਖਾਲਸਾ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਰਾਸਤ-ਏ-ਖਾਲਸਾ ਦੇ ਮੈਨੇਜਰ ਭੁਪਿੰਦਰ ਸਿੰਘ ਚਾਨਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜ਼ਿਲ੍ਹਾ ਰੂਪਨਗਰ ਦੀ ਡਿਪਟੀ ਕਮਿਸ਼ਨਰ ਵੱਲੋਂ ਇਹ ਹਿਦਾਇਤ ਕੀਤੀ ਗਈ ਸੀ ਕਿ ਹੋਲੇ ਮਹੱਲੇ ਮੌਕੇ ਵੱਧ ਤੋਂ ਵੱਧ ਸੰਗਤ ਨੂੰ ਵਿਰਾਸਤ-ਏ-ਖਾਲਸਾ ਦੇ ਦਰਸ਼ਨ ਕਰਵਾਉਣ ਲਈ ਸਮਾਂ ਵਧਾਇਆ ਜਾਵੇ।
Advertisment
Virasat-e-Khalsa will be opened from 8 am to 8 pm for the sangats coming on the Hola Mohalla ਕੋਰੋਨਾ ਤੋਂ ਬਚਣ ਲਈ ਕੋਵਿਡ-19 ਸਾਵਧਾਨੀਆਂ ਨਾਲ ਸੰਗਤਾਂ ਨੂੰ ਵਿਖਾਇਆ ਜਾ ਰਿਹਾ ਹੈ ਵਿਰਾਸਤ-ਏ-ਖਾਲਸਾ ਜਦਕਿ ਇਸਦੇ ਨਾਲ ਹੀ ਵਿਰਾਸਤ-ਏ-ਖਾਲਸਾ ਅੰਦਰ ਦਾਖਲ ਹੋਣ ਵਾਲੇ ਹਰ ਸ਼ਰਧਾਲੂ ਦੀ ਥਰਮਲ ਸਕੈਨਿੰਗ ਕੀਤੀ ਜਾ ਰਹੀ ਹੈ ਤੇ ਹੱਥ ਸੈਨੇਟਾਈਜ਼ ਕਰਨ ਦੇ ਲਈ ਥਾਂ-ਥਾਂ ਤੇ ਵਿਆਪਕ ਇੰਤਜ਼ਾਮ ਕੀਤੇ ਗਏ ਹਨ। ਇਹੀ ਨਹੀਂ ਵਿਰਾਸਤ-ਏ-ਖਾਲਸਾ ਵਿਖੇ ਸ਼ਰਧਾਲੂਆਂ ਦੀ ਸਹੂਲਤ ਲਈ ਤੈਨਾਤ ਸਟਾਫ ਵੱਲੋਂ ਵੀ ਸ਼ਰਧਾਲੂਆਂ ਨੂੰ ਥਾਂ ਥਾਂ ਤੇ ਗਾਈਡ ਕਰਦੇ ਹੋਏ ਕੋਵਿਡ-19 ਦੀਆਂ ਸਾਵਧਾਨੀਆਂ ਦਾ ਪਾਲਣ ਕਰਵਾਇਆ ਜਾ ਰਿਹਾ ਹੈ। Virasat-e-Khalsa will be opened from 8 am to 8 pm for the sangats coming on the Hola Mohalla ਕੋਰੋਨਾ ਤੋਂ ਬਚਣ ਲਈ ਕੋਵਿਡ-19 ਸਾਵਧਾਨੀਆਂ ਨਾਲ ਸੰਗਤਾਂ ਨੂੰ ਵਿਖਾਇਆ ਜਾ ਰਿਹਾ ਹੈ ਵਿਰਾਸਤ-ਏ-ਖਾਲਸਾ ਇੱਥੇ ਇਹ ਦੱਸਣਯੋਗ ਹੈ ਕਿ ਵਿਰਾਸਤ-ਏ-ਖਾਲਸਾ ਵੇਖਣ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸਿਹਤ ਤੇ ਸੁਰੱਖਿਆ ਦੇ ਲਿਹਾਜ਼ ਨਾਲ ਜਿੱਥੇ ਵਿਰਾਸਤ-ਏ-ਖਾਲਸਾ ਅੰਦਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਉੱਥੇ ਹੀ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਡਿਸਪੈਂਸਰੀ ਅਤੇ ਪੰਜਾਬ ਪੁਲੀਸ ਵੱਲੋਂ 24 ਘੰਟੇ ਵਾਸਤੇ ਪੁਲੀਸ ਦਾ ਇੰਤਜ਼ਾਮ ਕੀਤਾ ਗਿਆ ਹੈ। -PTCNews publive-image-
hola-mohalla virasat-e-khalsa sangats virasat-e-khalsa-opened
Advertisment

Stay updated with the latest news headlines.

Follow us:
Advertisment