Sun, Dec 7, 2025
Whatsapp

ਵਿਰਾਸਤ-ਏ-ਖਾਲਸਾ ‘ਵਰਲਡ ਬੁੱਕ ਆਫ ਰਿਕਾਰਡਜ਼’ ਦੀ ਸੂਚੀ 'ਚ ਸ਼ਾਮਲ

Reported by:  PTC News Desk  Edited by:  Jashan A -- November 25th 2019 06:12 PM
ਵਿਰਾਸਤ-ਏ-ਖਾਲਸਾ ‘ਵਰਲਡ ਬੁੱਕ ਆਫ ਰਿਕਾਰਡਜ਼’ ਦੀ ਸੂਚੀ 'ਚ ਸ਼ਾਮਲ

ਵਿਰਾਸਤ-ਏ-ਖਾਲਸਾ ‘ਵਰਲਡ ਬੁੱਕ ਆਫ ਰਿਕਾਰਡਜ਼’ ਦੀ ਸੂਚੀ 'ਚ ਸ਼ਾਮਲ

ਵਿਰਾਸਤ-ਏ-ਖਾਲਸਾ ‘ਵਰਲਡ ਬੁੱਕ ਆਫ ਰਿਕਾਰਡਜ਼’ ਦੀ ਸੂਚੀ 'ਚ ਸ਼ਾਮਲ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ‘ਵਰਲਡ ਬੁੱਕ ਆਫ ਰਿਕਾਰਡਜ’ ਪੁਰਸਕਾਰ ਪ੍ਰਾਪਤ ਕੀਤਾ ਮਿਊਜੀਅਮ ਵਿੱਚ 1.7 ਕਰੋੜ ਸੈਲਾਨੀਆਂ ਦੀ ਰਿਕਾਰਡ ਤੋੜ ਆਮਦ ਚੰਡੀਗੜ: ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਕੀਤੇ ਗਏ ਅਤਿ ਆਧੁਨਿਕ ਅਜਾਇਬ ਘਰ, ਵਿਰਾਸਤ-ਏ-ਖਾਲਸਾ ਨੇ ਰੋਜ਼ਾਨਾ ਸਭ ਤੋਂ ਵੱਧ ਸੈਲਾਨੀਆਂ ਦੀ ਆਮਦ ਸਦਕਾ ਸਾਲਾਨਾ ਹਵਾਲਾ ਪੁਸਤਕ ‘ਵਰਲਡ ਬੁੱਕ ਆਫ ਰਿਕਾਰਡਜ‘ ਵਿਚ ਸੂਚੀਬੱਧ ਹੋ ਕੇ ਇੱਕ ਹੋਰ ਨਵਾਂ ਰਿਕਾਰਡ ਬਣਾ ਲਿਆ ਹੈ। ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ‘ਵਰਲਡ ਬੁੱਕ ਆਫ ਰਿਕਾਰਡਜ’ ਦੇ ਵਫਦ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਜੋ ਅੱਜ ਇਥੇ ਆਯੋਜਿਤ ਸਮਾਰੋਹ ਵਿੱਚ ਪੁਰਸਕਾਰ ਦੇਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮਿਊਜੀਅਮ ਵਿੱਚ 20 ਮਾਰਚ, 2019 ਨੂੰ 20569 ਦਰਸ਼ਕਾਂ ਦੀ ਰਿਕਾਰਡ ਤੋੜ ਆਮਦ ਵੇਖਣ ਨੂੰ ਮਿਲੀ। ਵਿਰਾਸਤ-ਏ-ਖਾਲਸਾ ਵਿਖੇ ਆਯੋਜਿਤ ਕੀਤੇ ਜਾ ਰਹੇ ਅਜਾਇਬ ਘਰ ਦੇ ਰਿਕਾਰਡ ਤੋੜ ਹਵਾਲੇ ਅਤੇ ਉਦਘਾਟਨ ਦਿਵਸ ਸਮਾਰੋਹ ਦੇ ਵਿਸ਼ੇਸ਼ ਮੌਕੇ ਮੰਤਰੀ ਨੇ ਕਿਹਾ ਕਿ ਇਹ ਲਗਾਤਾਰ ਚੌਥਾ ਪੁਰਸਕਾਰ ਹੈ ਜੋ ਵਿਰਾਸਤ-ਏ-ਖਾਲਸਾ ਵਿਖੇ ਇਸ ਸਾਲ ਦਰਸਕਾਂ ਦੀ ਰਿਕਾਰਡ ਤੋੜ ਆਮਦ ਲਈ ਦਿੱਤਾ ਗਿਆ ਹੈ। ਵਿਰਾਸਤ-ਏ-ਖਾਲਸਾ ਨੂੰ ਇਸ ਸਾਲ ‘ਲਿਮਕਾ ਬੁੱਕ ਆਫ ਰਿਕਾਰਡਸ’, ‘ਇੰਡੀਆ ਬੁੱਕ ਆਫ ਰਿਕਾਰਡਸ’, ‘ਏਸੀਆ ਬੁੱਕ ਆਫ ਰਿਕਾਰਡਸ’ ਵਿੱਚ ਸੂਚੀਬੱਧ ਕੀਤਾ ਗਿਆ ਅਤੇ ਵਿਸ਼ਵ ਪੱਧਰੀ ਵੈਬਸਾਈਟ ਵਲੋਂ ‘ਸਰਟੀਫਿਕੇਟ ਆਫ ਐਕਸੀਲੈਂਸ’ ਦਾ ਪੁਰਸਕਾਰ ਵੀ ਦਿੱਤਾ ਗਿਆ ਹੈ। ਹੋਰ ਪੜ੍ਹੋ:ਮੱਧ ਪ੍ਰਦੇਸ਼ ਦੇ ਬਾਸਮਤੀ ਪੈਦਾ ਕਰਨ ਵਾਲੇ ਜ਼ਿਲਿਆਂ ਨੂੰ ਭੁਗੋਲਿਕ ਸੰਕੇਤਕ ਨੱਥੀਕਰਨ ਦੀ ਆਗਿਆ ਨਾ ਦੇਣ ਦੀ ਪ੍ਰਧਾਨ ਮੰਤਰੀ ਨੂੰ ਅਪੀਲ ਚੰਨੀ ਨੇ ਕਿਹਾ, ‘‘ਮਿਊਜੀਅਮ ਵੱਲੋਂ ਸਕੂਲਾਂ ਅਤੇ ਕਾਲਜਾਂ ਨਾਲ ਮਿਲ ਕੇ ਸੈਂਕਿੰਡ ਹਾਫ-ਮੈਰਾਥਨ, ਵਿਦਿਅਕ ਮੁਕਾਬਲੇ, ਸੱਭਿਆਚਾਰਕ ਪ੍ਰੋਗਰਾਮ ਅਤੇ ‘‘550 ਰੁੱਖ ਗੁਰੂ ਨਾਨਕ ਦੇ ਨਾਮ’’ ਤਹਿਤ 550 ਸਕੂਲਾਂ ਤੇ ਕਾਲਜਾਂ ਵਿੱਚ ਬੂਟੇ ਲਗਾ ਕੇ ਲੋਕਾਂ ਨਾਲ ਖੁਸੀ ਸਾਂਝੀ ਕੀਤੀ ਗਈ।’’ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ 23 ਨਵੰਬਰ ਤੋਂ 25 ਨਵੰਬਰ ਨੂੰ ਤਿੰਨ ਦਿਨਾਂ ਤੱਕ ਇਹ ਸਮਾਗਮ ਆਯੋਜਤ ਕੀਤੇ ਗਏ, ਜਿਨਾਂ ਨੇ ਏਕਤਾ ਦੀ ਵਿਚਾਰਧਾਰਾ ਦਾ ਪ੍ਰਚਾਰ, ਲੋਕ ਭਲਾਈ, ਵਾਤਾਵਰਣ ਦੀ ਸੰਭਾਲ ਅਤੇ ਅਗਿਆਨ ਲੋਕਾਂ ਨੂੰ ਜਾਗਰੂਕ ਕਰਨ ਲਈ ਚਾਰਾਂ ਦਿਸ਼ਾਵਾਂ ਵਿੱਚ ਉਦਾਸੀਆਂ ਕੀਤੀਆਂ ਸਨ। ਸੂਬਾ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਵਿਰਾਸਤ-ਏ-ਖਾਲਸਾ, ਜਿਸ ਦਾ ਉਦਘਾਟਨ 25 ਨਵੰਬਰ, 2011 ਅਤੇ 25 ਨਵੰਬਰ, 2016 ਨੂੰ ਦੋ ਪੜਾਵਾਂ ਵਿੱਚ ਕੀਤਾ ਗਿਆ ਸੀ, ਪੰਜਾਬ ਅਤੇ ਸਿੱਖ ਧਰਮ ਦੀ 550 ਸਾਲਾਂ ਦੀ ਮਹਾਨ ਵਿਰਾਸਤ ਅਤੇ ਸਭਿਆਚਾਰ ਦੀ ਯਾਦ ਦਿਵਾਉਂਦਾ ਹੈ। ਮੰਤਰੀ ਨੇ ਕਿਹਾ, ‘‘ਵਿਰਾਸਤ-ਏ-ਖਾਲਸਾ ਮਿਊਜੀਅਮ ਨੂੰ ਉਚਾਈਆਂ ਛੂਹਦਿਆਂ ਵੇਖਣਾ ਅਤੇ 8 ਸਾਲਾਂ ਦੇ ਥੋੜੇ ਸਮੇਂ ਦੌਰਾਨ ਮਿਊਜੀਅਮ ਵਿੱਚ 1.7 ਕਰੋੜ ਦੀ ਆਮਦ ਸਮੁੱਚੇ ਸੈਰ-ਸਪਾਟਾ ਅਤੇ ਸਭਿਆਚਾਰ ਵਿਭਾਗ ਲਈ ਇੱਕ ਮਾਣ ਵਾਲੀ ਗੱਲ ਹੈ। ਉਨਾਂ ਅੱਗੇ ਕਿਹਾ ਕਿ ਵਿਰਾਸਤ-ਏ-ਖਾਲਸਾ ਵਿਖੇ ਰੋਜ਼ਾਨਾ ਹਜ਼ਾਰਾਂ ਲੋਕਾਂ ਦੀ ਆਮਦ ਇਕ ਹੈਰਾਨੀਜਨਕ ਤਜ਼ਰਬਾ ਹੈ ਜਿਸ ਨਾਲ ਇਹ ਮਿਊਜੀਅਮ ਵਿਸ਼ਵ ਪੱਧਰ ’ਤੇ ਆਪਣੀ ਅਨੋਖੀ ਛਾਪ ਛੱਡ ਰਿਹਾ ਹੈ। ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ਨੂੰ ਆਮ ਲੋਕਾਂ ਦੇ ਨੇੜੇ ਲਿਆਉਣ ਅਤੇ ਵਿਸ਼ਵ ਪੱਧਰ ‘ਤੇ ਇਸ ਦੇ ਪਾਸਾਰ ਲਈ ਵਿਰਾਸਤ-ਏ-ਖਾਲਸਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨਾਂ ਕਿਹਾ ਕਿ ਮੰਤਰਾਲੇ ਵੱਲੋਂ ਸੁਰੂ ਕੀਤੇ ਪ੍ਰੋਗਰਾਮ ‘ਆਪਣੀਆਂ ਜੜਾਂ ਨੂੰ ਜਾਣੋ’ ਤਹਿਤ ਇਹ ਮਿਊਜ਼ੀਅਮ ਵਿਸ਼ਵ-ਵਿਆਪੀ ਸੱਭਿਆਚਾਰਕ ਵਟਾਂਦਰੇ ਲਈ ਪ੍ਰਸਿੱਧ ਸਥਾਨ ਬਣ ਗਿਆ ਹੈ। ਮੰਤਰੀ ਨੇ ਅੱਗੇ ਕਿਹਾ ਕਿ ਮਿਊਜ਼ੀਅਮ ਦੇ ਸੁਹਜ ਗਿਆਨ, ਤਕਨੀਕ ਅਤੇ ਬੁਨਿਆਦੀ ਢਾਂਚੇ ਦਾ ਅਧਿਐਨ ਉਸਾਰੀ ਕਲਾ ਅਤੇ ਡਿਜ਼ਾਈਨ ਦੇ ਵਿਦਿਆਰਥੀਆਂ ਅਤੇ ਮਾਹਿਰਾਂ ਲਈ ਕਾਫੀ ਮਹੱਤਵਪੂਰਨ ਵਿਸ਼ਾ ਹੈ। ਮੰਤਰੀ ਨੇ ਦੱਸਿਆ ਕਿ ਇਸ ਮਿਊਜ਼ੀਅਮ ਨੂੰ ਵਿਸ਼ਵ ਪੱਧਰੀ ਮਾਪਦੰਡਾਂ ਅਨੁਸਾਰ ਬਣਾਈ ਰੱਖਣ ਲਈ ਇਸ ਦੇ ਸਾਂਭ-ਸੰਭਾਲ ਦਾ ਸਿਹਰਾ ਇੰਜੀਨੀਅਰਿੰਗ, ਸਾਂਭ-ਸੰਭਾਲ ਅਤੇ ਪ੍ਰਬੰਧਕੀ ਟੀਮ ਦੇ ਸਿਰ ਬੱਝਦਾ ਹੈ। ਪੰਜਾਬ ਊਰਜਾ ਵਿਕਾਸ ਏਜੰਸੀ ਵੱਲੋਂ ‘ਰਾਜ ਪੱਧਰੀ ਊਰਜਾ ਬਚਾਓ ਪੁਰਸਕਾਰ ਮੁਕਾਬਲੇ’ ਵਿੱਚ ਮਿਊਜ਼ੀਅਮ ਨੂੰ ਦੂਜਾ ਪੁਰਸਕਾਰ ਦੇਣ ਦਾ ਫੈਸਲਾ ਲਿਆ ਗਿਆ ਹੈ। ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਦੇ ਉਦਘਾਟਨ ਉਪਰੰਤ ਇਸ ਕਸਬੇ ਦੇ ਅਰਥਚਾਰੇ ਵਿੱਚ ਵੀ ਵਾਧਾ ਹੋਇਆ ਹੈ। ਸਾਲ ਭਰ ਦੌਰਾਨ ਵਿਰਾਸਤ-ਏ-ਖਾਲਸਾ ਵਿਖੇ ਵੱਖ-ਵੱਖ ਸਮਾਗਮਾਂ ਦੇ ਸਫਲ ਆਯੋਜਨ ਨਾਲ ਮਿਊਜੀਅਮ ਵਿੱਚ ਇਸ ਤਰਾਂ ਦੇ ਹੋਰ ਸਮਾਗਮਾਂ ਨੂੰ ਜਾਰੀ ਰੱਖਣ ਦਾ ਵਿਚਾਰ ਕੀਤਾ ਗਿਆ। ਦੀਵਾਲੀ ਅਤੇ ਪ੍ਰਕਾਸ਼ ਪੁਰਬ ਦੌਰਾਨ ਸਜਾਵਟੀ ਲਾਈਟਾਂ ਨਾਲ ਮਿਊਜੀਅਮ, ਜਲ ਸੋਮਿਆਂ, ਪਗਡੰਡੀਆਂ ਦੇ ਸੁੰਦਰੀਕਰਨ ਨੇ ਆਮ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਚੰਨੀ ਨੇ ਕਿਹਾ ਕਿ ਇਸ ਮਿਊਜ਼ੀਅਮ ਦੇ ਰਿਕਾਰਡ ਬਣਾਉਣ ਸਦਕਾ ਇਸ ਨੂੰ ਵਧੇਰੇ ਮਾਣ ਮਿਲਿਆ ਹੈ ਅਤੇ ਅਸੀਂ ਹੁਣ ‘ਗਿੰਨੀਜ ਬੁੱਕ ਆਫ ਵਰਲਡ ਰਿਕਾਰਡਜ’ ਵਿੱਚ ਸੂਚੀਬੱਧ ਹੋਣ ਲਈ ਯਤਨਸ਼ੀਲ ਹਾਂ। ਇਸ ਮੌਕੇ ਵਰਲਡ ਬੁੱਕ ਆਫ਼ ਰਿਕਾਰਡਜ਼ ਵੱਲੋਂ ਤਿਥੀ ਭੱਲਾ, ਰਣਦੀਪ ਸਿੰਘ ਕੋਹਲੀ ਅਤੇ ਭੁਪਿੰਦਰ ਸਿੰਘ ਚਾਨਾ, ਮੈਨੇਜਰ ਵਿਰਾਸਤ-ਏ-ਖਾਲਸਾ ਹਾਜ਼ਰ ਸਨ। -PTC News


Top News view more...

Latest News view more...

PTC NETWORK
PTC NETWORK