ਮੁੱਖ ਖਬਰਾਂ

ਮੈਚ ਦੇਖਣ ਵ੍ਹੀਲਚੇਅਰ 'ਤੇ ਪਹੁੰਚੀ 87 ਸਾਲ ਦੀ ਬਜ਼ੁਰਗ ਕ੍ਰਿਕਟ ਫੈਨ , ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਖ਼ੁਦ ਕੀਤੀ ਮੁਲਾਕਾਤ

By Shanker Badra -- July 03, 2019 4:33 pm -- Updated:July 03, 2019 4:38 pm

ਮੈਚ ਦੇਖਣ ਵ੍ਹੀਲਚੇਅਰ 'ਤੇ ਪਹੁੰਚੀ 87 ਸਾਲ ਦੀ ਬਜ਼ੁਰਗ ਕ੍ਰਿਕਟ ਫੈਨ , ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਖ਼ੁਦ ਕੀਤੀ ਮੁਲਾਕਾਤ :ਨਵੀਂ ਦਿੱਲੀ : ਭਾਰਤ ਤੇ ਬੰਗਲਾਦੇਸ਼ ਵਿਚਕਾਰ ਹੋਏ ਕ੍ਰਿਕਟ ਮੈਚ ਨੂੰ ਦੇਖਣ ਪੁੱਜੀ ਇੱਕ ਬਜ਼ੁਰਗ ਮਹਿਲਾ ਕ੍ਰਿਕਟ ਫੈਨ ਨੇ ਸਭ ਦਾ ਦਿਲ ਜਿੱਤ ਲਿਆ ਹੈ। ਇਹ ਬਜ਼ੁਰਗ ਮਹਿਲਾ ਕ੍ਰਿਕਟ ਫੈਨ ਆਪਣੇ ਦੇਸ਼ ਦੇ ਕ੍ਰਿਕਟਰਸ ਨੂੰ ਸਪੋਰਟ ਕਰਨ ਪਹੁੰਚੀ ਹੋਈ ਸੀ।

Virat Kohli Seek Blessings from 87-year Old Fan Charulata Patel
ਮੈਚ ਦੇਖਣ ਵ੍ਹੀਲਚੇਅਰ 'ਤੇ ਪਹੁੰਚੀ 87 ਸਾਲ ਦੀ ਬਜ਼ੁਰਗ ਕ੍ਰਿਕਟ ਫੈਨ , ਵਿਰਾਟ ਕੋਹਲੀ ਨੇ ਖ਼ੁਦ ਕੀਤੀ ਮੁਲਾਕਾਤ

ਦੱਸ ਦੇਈਏ ਕਿ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਹ 87 ਸਾਲ ਦੀ ਹੈ ਅਤੇ ਵ੍ਹੀਲਚੇਅਰ 'ਤੇ ਸਟੇਡੀਅਮ ਪਹੁੰਚੀ।ਉਨ੍ਹਾਂ ਦੇ ਇਸ ਜਜ਼ਬੇ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ।ਇਸ ਦੌਰਾਨ ਉਨ੍ਹਾਂ ਭਾਰਤੀ ਕ੍ਰਿਕਟਰਸ ਨੂੰ ਰੱਜ ਕੇ ਹੱਲਾਸ਼ੇਰੀ ਦਿੱਤੀ ਤੇ ਇਸ ਦੌਰਾਨ ਉਹ ਬਹੁਤ ਖ਼ੁਸ਼ ਨਜ਼ਰ ਆਈ।

ਇਸ ਦੌਰਾਨ ਸਟੇਡੀਅਮ 'ਚ ਮੌਜੂਦ ਦਰਸ਼ਕਾਂ ਨੇ ਇਸ ਬਜ਼ੁਰਗ ਮਹਿਲਾ ਕ੍ਰਿਕਟ ਫੈਨ ਨਾਲ ਸੈਲਫੀਆਂ ਵੀ ਲਈਆਂ ਹਨ। ਮੈਚ ਖ਼ਤਮ ਹੋਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ  ਰੋਹਿਤ ਸ਼ਰਮਾ ਨੇ ਵੀ  87 ਸਾਲ ਦੀ ਇਸ ਬਜ਼ੁਰਗ ਕ੍ਰਿਕਟ ਫੈਨ ਨਾਲ ਮੁਲਕਾਤ ਕੀਤੀ ਹੈ।

ਜਿਸ ਤੋਂ ਬਾਅਦ ਵਿਰਾਟ ਕੋਹਲੀ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਸਾਡੇ ਸਾਰੇ ਪ੍ਰਸ਼ੰਸਕਾਂ ਦੇ ਪਿਆਰ ਅਤੇ ਮਦਦ ਲਈ ਅਤੇ ਖਾਸ ਕਰਕੇ ਚਰੂਲਤਾ ਪਟੇਲ ਦਾ ਧੰਨਵਾਦ ਕਰਨਾ ਚਾਹੁੰਗਾ।ਉਹ 87 ਸਾਲ ਦੇ ਹਨ ਅਤੇ ਸ਼ਾਇਦ ਉਹ ਸਭ ਤੋਂ ਵੱਧ ਭਾਵੁਕ ਅਤੇ ਸਮਰਪਿਤ ਪ੍ਰਸ਼ੰਸਕਾਂ 'ਚੋਂ ਇੱਕ ਹਨ।
-PTCNews

  • Share