Thu, Apr 25, 2024
Whatsapp

ਦੁਨੀਆ ‘ਚ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ 'ਚ ਵਿਰਾਟ ਕੋਹਲੀ ਦਾ ਨਾਮ ਸ਼ਾਮਲ, ਨੰਬਰ 1 'ਤੇ ਹੈ ਇਹ ਖਿਡਾਰੀ

Written by  Jashan A -- June 12th 2019 03:59 PM
ਦੁਨੀਆ ‘ਚ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ 'ਚ ਵਿਰਾਟ ਕੋਹਲੀ ਦਾ ਨਾਮ ਸ਼ਾਮਲ, ਨੰਬਰ 1 'ਤੇ ਹੈ ਇਹ ਖਿਡਾਰੀ

ਦੁਨੀਆ ‘ਚ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ 'ਚ ਵਿਰਾਟ ਕੋਹਲੀ ਦਾ ਨਾਮ ਸ਼ਾਮਲ, ਨੰਬਰ 1 'ਤੇ ਹੈ ਇਹ ਖਿਡਾਰੀ

ਦੁਨੀਆ ‘ਚ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ 'ਚ ਵਿਰਾਟ ਕੋਹਲੀ ਦਾ ਨਾਮ ਸ਼ਾਮਲ, ਨੰਬਰ 1 'ਤੇ ਹੈ ਇਹ ਖਿਡਾਰੀ,ਥੋੜੇ ਸਮੇਂ 'ਚ ਹੀ ਕ੍ਰਿਕਟ ਜਗਤ 'ਚ ਵਧੇਰੇ ਨਾਮ ਕਮਾਉਣ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਤਰੱਕੀ ਦੇ ਰਾਹਾਂ 'ਤੇ ਚੱਲ ਰਹੇ ਹਨ। ਦੁਨੀਆ ਭਰ ਦੇ ਲੋਕ ਉਹਨਾਂ ਨੂੰ ਪਸੰਦ ਕਰਦੇ ਹਨ। ਅਜਿਹੇ 'ਚ ਵਿਰਾਟ ਕੋਹਲੀ ਨੇ ਇੱਕ ਹੋਰ ਇਤਿਹਾਸ ਰਚ ਦਿੱਤਾ ਹੈ, ਦਰਅਸਲ, ਕੋਹਲੀ ਇਕਲੌਤੇ ਅਜਿਹੇ ਕ੍ਰਿਕਟਰ ਹਨ ਜੋ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਦੁਨੀਆ ਦੇ ਟਾਪ ਖਿਡਾਰੀਆਂ ਦੀ ਲਿਸਟ 'ਚ ਸ਼ਾਮਲ ਹੋ ਗਏ। ਤੁਹਾਨੂੰ ਦੱਸ ਦੇਈਏ ਕਿ ਕੋਹਲੀ ਦੁਨੀਆ ਦੇ ਟਾਪ ਖਿਡਾਰੀਆਂ ਦੀ ਫੋਰਬਸ ਲਿਸਟ ‘ਚ 100 ਵੇਂ ਨੰਬਰ ‘ਤੇ ਹਨ। ਕੋਹਲੀ ਨੇ ਲਗਾਤਾਰ ਤਿੰਨ ਸਾਲਾ ਤੋਂ ਫੋਰਬਸ ਲਿਸਟ ‘ਚ ਥਾਂ ਬਣਾਈ ਹੋਈ ਹੈ। ਹੋਰ ਪੜ੍ਹੋ:ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਟੈਸਟ ਮੈਚ ਦੌਰਾਨ ਵੇਖਣ ਨੂੰ ਮਿਲਿਆ ਅਜੀਬ ਨਜ਼ਾਰਾ ,ਵਿਰਾਟ ਕੋਹਲੀ ਵੀ ਹੈਰਾਨ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ 2017 'ਚ ਵਿਰਾਟ ਕੋਹਲੀ ਦੀ 141 ਕਰੋੜ ਰੁਪਏ ਦੀ ਜਾਇਦਾਦ ਸੀ ਅਤੇ ਉਹ 89ਵੇਂ ਤੇ 2018 ‘ਚ 160 ਕਰੋੜ ਰੁਪਏ ਦੀ ਜਾਇਦਾਦ ਨਾਲ 83ਵੇਂ ਨੰਬਰ ‘ਤੇ ਸੀ। ਇਸ ਲਿਸਟ ‘ਚ ਪਹਿਲੀ ਵਾਰ ਫੁਟਬਾਲਰ ਲਿਓਨੇਲ ਮੈਸੀ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਨੂੰ ਪਿੱਛੇ ਛੱਡ ਕੇ ਟਾਪ ‘ਤੇ ਪਹੁੰਚੇ ਹਨ। ਇਸ ਲਿਸਟ ਦੀ ਖਾਸ ਗੱਲ ਹੈ ਕਿ ਇਸ ‘ਚ ਪਹਿਲੀ ਵਾਰ ਪਹਿਲੇ ਤਿੰਨ ਨੰਬਰਾਂ ‘ਤੇ ਫੁਟਬਾਲਰ ਖਿਡਾਰੀਆਂ ਦਾ ਕਬਜ਼ਾ ਹੈ। -PTC News


Top News view more...

Latest News view more...