ਵਿਰਾਟ ਕੋਹਲੀ ਨੇ ਬਣਾਇਆ ਨਵਾਂ ਰਿਕਾਰਡ, ਸਚਿਨ ਨੂੰ ਪਿੱਛੇ ਛੱਡ ਸਭ ਤੋਂ ਤੇਜ਼ 11 ਹਜ਼ਾਰ ਦੌੜਾਂ ਕੀਤੀਆਂ ਪੂਰੀਆਂ

ਵਿਰਾਟ ਕੋਹਲੀ ਨੇ ਬਣਾਇਆ ਨਵਾਂ ਰਿਕਾਰਡ, ਸਚਿਨ ਨੂੰ ਪਿੱਛੇ ਛੱਡ ਸਭ ਤੋਂ ਤੇਜ਼ 11 ਹਜ਼ਾਰ ਦੌੜਾਂ ਕੀਤੀਆਂ ਪੂਰੀਆਂ,ਲੰਡਨ: ਭਾਰਤੀ ਕਪਤਾਨ ਵਿਰਾਟ ਕੋਹਲੀ ਜਦੋਂ ਵੀ ਕੋਈ ਵੱਡਾ ਮੁਕਾਬਲਾ ਖੇਡਦੇ ਹਨ ਉਦੋਂ ਹੀ ਉਹ ਇੱਕ ਵੱਡਾ ਰਿਕਾਰਡ ਬਣਾ ਦਿੰਦੇ ਹਨ। ਕੋਹਲੀ ਨੇ ਇੱਕ ਹੋਰ ਰਿਕਾਰਡ ਬਣਾ ਦਿੱਤਾ ਹੈ।

ਦਰਅਸਲ, ਵਰਲਡ ਕੱਪ ‘ਚ ਪਾਕਿਸਤਾਨ ਖਿਲਾਫ ਐਤਵਾਰ ਨੂੰ ਖੇਡੇ ਜਾ ਰਹੇ ਮੁਕਾਬਲੇ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇਕ ਹੋਰ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ।


ਹੋਰ ਪੜ੍ਹੋ:ਕੇਰਲ ‘ਚ ਹੜ੍ਹ ਤੋਂ ਬਾਅਦ ਲੈਪਟੋਸਪਾਇਰੋਸਿਸ ਨਾਮੀ ਬਿਮਾਰੀ ਦਾ ਕਹਿਰ, 10 ਲੋਕਾਂ ਦੀ ਹੋਈ ਮੌਤ

ਕਪਤਾਨ ਵਿਰਾਟ ਕੋਹਲੀ ਨੇ ਇਸ ਮੈਚ ‘ਚ ਆਪਣੇ ਕਰਿਅਰ ਦੇ ਸਭ ਤੋਂ ਤੇਜ਼ 11 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਤੇ ਇਸ ਮੁਕਾਬਲੇ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ ਹੈ।

ਸਚਿਨ ਨੂੰ ਪਿੱਛੇ ਛੱਡਦੇ ਹੋਏ ਵਿਰਾਟ ਕੋਹਲੀ ਨੇ ਵਨ ਡੇ ‘ਚ ਸਭ ਤੋਂ ਤੇਜ਼ 11 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।

-PTC News