ਵਿਰਾਟ ਕੋਹਲੀ ਦੀ ਸੁਪਰਫੈਨ ਨੇ ਦੁਨੀਆ ਨੂੰ ਕਿਹਾ ਅਲਵਿਦਾ, BCCI ਨੇ ਟਵੀਟ ਕਰ ਦਿੱਤੀ ਸ਼ਰਧਾਂਜਲੀ

Virat Kohli

ਵਿਰਾਟ ਕੋਹਲੀ ਦੀ ਸੁਪਰਫੈਨ ਨੇ ਦੁਨੀਆ ਨੂੰ ਕਿਹਾ ਅਲਵਿਦਾ, BCCI ਨੇ ਟਵੀਟ ਕਰ ਦਿੱਤੀ ਸ਼ਰਧਾਂਜਲੀ,ਨਵੀਂ ਦਿੱਲੀ: ਕ੍ਰਿਕਟ ਦੀ ਸ਼ੌਕੀਨ ਤੇ ਭਾਰਤੀ ਕ੍ਰਿਕਟ ਟੀਮ ਅਤੇ ਕਪਤਾਨ ਵਿਰਾਟ ਕੋਹਲੀ ਦੀ ਵੱਡੀ ਫੈਨ ਚਾਰੂਲਤਾ ਪਟੇਲ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਦੀ ਉਮਰ 87 ਸਾਲ ਸੀ।

ਚਾਰੂਲਤਾ ਪਟੇਲ ਉਸ ਵਕਤ ਚਰਚਾ ਵਿਚ ਆਈ ਸੀ ਜਦੋਂ ਬੀਤੇ ਸਾਲ ਇੰਗਲੈਂਡ ਵਿਚ ਹੋਏ ਵਿਸ਼ਵ ਕੱਪ ਦੌਰਾਨ ਉਹ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਿਆਰ ਤੇ ਆਸ਼ੀਰਵਾਦ ਦਿੰਦੀ ਹੋਈ ਨਜ਼ਰ ਆਈ ਸੀ। ਉਹ ਨੌਜਵਾਨਾਂ ਵਾਂਗ ਭਾਰਤੀ ਟੀਮ ਦੀ ਹੌਸਲਾ ਅਫਜਾਈ ਕਰ ਰਹੀ ਸੀ।ਚਾਰੂਲਤਾ ਨੂੰ ਕ੍ਰਿਕਟ ਦਾਦੀ ਦੇ ਨਾਂ ਤੋਂ ਜਾਣਿਆ ਜਾਂਦਾ ਸੀ।

ਕ੍ਰਿਕਟ ਦਾਦੀ ਦੇ ਦਿਹਾਂਤ ‘ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਟਵਿੱਟਰ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।ਬੀ. ਸੀ. ਸੀ. ਆਈ. ਨੇ ਟਵੀਟ ਕਰ ਲਿਖਿਆ, ”ਇੰਡੀਆ ਦੀ ਸੁਪਰ ਫੈਨ ਚਾਰੂਲਤਾ ਪਟੇਲ ਜੀ ਸਾਡੇ ਦਿਲਾਂ ਵਿਚ ਹਮੇਸ਼ਾ ਜ਼ਿੰਦਾ ਰਹੇਗੀ। ਕ੍ਰਿਕਟ ਦੇ ਪ੍ਰਤੀ ਉਨ੍ਹਾਂ ਦਾ ਪਿਆਰ ਅਤੇ ਸਮਰਪਣ ਸਾਨੂੰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।”

-PTC News