ਹਨੀਪ੍ਰੀਤ ਦੇ ਸਾਬਕਾ ਪਤੀ ਦੀ ਜਾਨ ਨੂੰ ਹੈ ਖਤਰਾ

Vishwas Gupta gets threatening messages from ram rahim kurbani wing
Vishwas Gupta gets threatening messages from ram rahim kurbani wing

Vishwas Gupta gets threatening messages from ram rahim kurbani wing: ਹਨੀਪ੍ਰੀਤ ਦੇ ਸਾਬਕਾ ਪਤੀ ਦੀ ਜਾਨ ਨੂੰ ਹੈ ਖਤਰਾ?

ਕੁਝ ਦਿਨ ਪਹਿਲਾਂ ਹੀ ਹਨੀਪ੍ਰੀਤ ਦਾ ਸਾਬਕਾ ਪਤੀ ਵਿਸ਼ਵਾਸ ਆਪਣੀ ਪ੍ਰੈਸ ਕਾਨਫਰੰਸ ਕਾਰਨ ਕਾਫੀ ਸੁਰਖੀਆਂ ‘ਚ ਰਿਹਾ ਹੈ। ਉਸਨੇ ਹਨੀਪ੍ਰੀਤ ਅਤੇ ਰਾਮ ਰਹੀਮ ਦੇ ਰਿਸ਼ਤਿਆਂ ਦੀ ਪੋਲ ਖੋਲ੍ਹ ਕੇ ਤਾਂ ਰੱਖੀ ਹੀ, ਪਰ ਕੁਝ ਅਜਿਹੇ ਰਾਜ਼ ਵੀ ਬੇਪਰਦਾ ਕੀਤੇ ਜਿਹਨਾਂ ਬਾਰੇ ਆਮ ਲੋਕਾਂ ਨੂੰ ਅਜੇ ਜ਼ਿਆਦਾ ਜਾਣਕਾਰੀ ਨਹੀਂ ਸੀ।
Vishwas Gupta gets threatening messages from ram rahim kurbani wingਲੇਕਿਨ, ਹੁਣ ਵਿਸ਼ਵਾਸ ਗੁਪਤਾ ਨੂੰ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਰਿਸ਼ਤਿਆਂ ਦੀ ਪੋਲ ਖੋਲ੍ਹਣ ਕਾਰਨ ਕਈ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸਨੂੰ ਡੇਰੇ ਦੇ ਕੁਰਬਾਨੀ ਵਿੰਗ ਵੱਲੋਂ ਕਈ ਧਮਕੀਆਂ ਮਿਲ ਰਹੀਆਂ ਹਨ, ਜਿਸ ਨੂੰ ਲੈ ਕੇ ਉਸਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਅਤੇ ਸਹੁਰੇ ਮਹੇਂਦਰ ਗੁਪਤਾ ਨੇ ਕਰਨਾਲ ਦੇ ਸੈਕਟਰ ੪ ਦੀ ਪੁਲਿਸ ਚੌਂਕੀ ‘ਚ ਸ਼ਿਕਾਇਤ ਦਰਜ ਕਰਵਾਈ ਹੈ।
Vishwas Gupta gets threatening messages from ram rahim kurbani wingਵਿਸ਼ਵਾਸ ਗੁਪਤਾ ਦਾ ਕਹਿਣਾ ਹੈ ਕਿ ਉਸਨੂੰ ਰਾਮ ਰਹੀਮ ਦੇ ਕੁਰਬਾਨੀ ਗੈਂਗ ਤੋਂ ਧਮਕੀ ਭਰੇ ਖਤ ਮਿਲ ਰਹੇ ਹਨ। ਕਰਨਾਲ ਪੁਲਿਸ ਨੇ ਦੱਸਿਆ ਕਿ ਹੁਣ ਉਹ ਇਸ ਬਾਰੇ ‘ਚ ਡੀਜੀਪੀ ਹਰਿਆਣਾ ਬੀ.ਐਸ.ਸੰਧੂ ਨਾਲ ਵੀ ਮੁਲਾਕਾਤ ਕਰਨਗੇ।
Vishwas Gupta gets threatening messages from ram rahim kurbani wingਵਿਸ਼ਵਾਸ ਗੁਪਤਾ ਅਤੇ ਉਹਨਾਂ ਦੇ ਪਿਤਾ ਮਹੇਂਦਰ ਗੁਪਤਾ ਨੂੰ ਡਰ ਹੈ ਕਿ  ਬਾਬਾ ਰਾਮ ਰਹੀਮ ਜੇਲ੍ਹ ਵਿੱਚੋਂ ਵੀ ਉਹਨਾਂ ਦੀ ਹੱਤਿਆ ਕਰਵਾ ਸਕਦਾ ਹੈ। ਉਹ ਪੁਲਿਸ ਵੱਲੋਂ ਦਿੱਤੀ ਗਈ ਸੁਰੱਖਿਆ ਤੋਂ ਸੰਤੁਸ਼ਟ ਨਹੀਂ ਹਨ। ਉਹਨਾਂ ਦਾ ਕਹਿਣਾ ਹੈ ਕਿ ਬਾਬਾ ਦੀ ਕੁਰਬਾਨੀ ਗੈਂਗ ਕਿਸੀ ਨੂੰ ਨਹੀਂ ਛੱਡੇਗੀ। ਬਾਬਾ ਦੇ ਕੋਲ ਸ਼ਾਰਪ ਸ਼ੂਟਰ ਵੀ ਹਨ।

—PTC News