28 Jun, 2025

Shefali Jariwala ਕੰਮ ਨਾ ਮਿਲਣ ਕਾਰਨ ਡਿਪ੍ਰੈਸ਼ਨ 'ਚ ਸੀ ,ਲੈਂਦੀ ਸੀ ਦਵਾਈਆਂ ? ਜਾਣੋਂ ਸੱਚ

'ਕਾਂਟਾ ਲਗਾ' ਫੇਮ ਸ਼ੇਫਾਲੀ ਜਰੀਵਾਲਾ ਦੀ ਅਚਾਨਕ ਮੌਤ ਦੀ ਖ਼ਬਰ ਨੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ।


Source: Google

42 ਸਾਲ ਦੀ ਉਮਰ ਵਿੱਚ ਵੀ ਉਹ ਫਿੱਟ ਦਿਖਾਈ ਦੇ ਰਹੀ ਸੀ। ਅਜਿਹੀ ਸਥਿਤੀ ਵਿੱਚ ਹਰ ਕੋਈ ਸੋਚਣ ਲਈ ਮਜਬੂਰ ਹੈ ਕਿ ਉਸ ਨਾਲ ਕੀ ਹੋਇਆ, ਜਿਸ ਕਾਰਨ ਉਸਦੀ ਮੌਤ ਹੋਈ।


Source: Google

ਅਦਾਕਾਰਾ ਅਤੇ ਉਸਦੇ ਪਤੀ ਪਰਾਗ ਤਿਆਗੀ ਦੇ ਕਰੀਬੀ ਦੋਸਤਾਂ ਨੇ ਸ਼ੇਫਾਲੀ ਦੀ ਜ਼ਿੰਦਗੀ ਦਾ ਸੱਚ ਦੱਸਿਆ ਹੈ, ਜੋ ਫੈਨਜ਼ ਨੂੰ ਹੁਣ ਤੱਕ ਨਹੀਂ ਪਤਾ।


Source: Google

ਸ਼ੇਫਾਲੀ-ਪਰਾਗ ਦੇ ਇੱਕ ਕਰੀਬੀ ਦੋਸਤ ਨੇ ਦੱਸਿਆ ਕਿ ਉਹ ਖੁਸ਼ ਅਤੇ ਸਿਹਤਮੰਦ ਸੀ। ਨਾ ਹੀ ਪਰਾਗ ਨੂੰ ਕਿਸੇ ਵੀ ਚੀਜ਼ ਨੂੰ ਲੈ ਕੇ ਚਿੰਤਤ ਦੇਖਿਆ। ਜੋੜਾ ਹਮੇਸ਼ਾ ਇਕੱਠੇ ਰਹਿੰਦਾ ਸੀ। ਦੋਵੇਂ ਜ਼ਿੰਦਗੀ ਵਿੱਚ ਬਹੁਤ ਖੁਸ਼ ਸਨ।


Source: Google

ਜੋੜੇ ਦੇ ਇੱਕ ਕਰੀਬੀ ਦੋਸਤ ਤੋਂ ਪੁੱਛਿਆ ਗਿਆ ਕਿ ਸ਼ੇਫਾਲੀ ਲੰਬੇ ਸਮੇਂ ਤੋਂ ਪਰਦੇ ਤੋਂ ਦੂਰ ਸੀ, ਕੀ ਉਹ ਕੰਮ ਨਾ ਮਿਲਣ ਕਾਰਨ ਡਿਪ੍ਰੈਸ਼ਨ ਵਿੱਚ ਸੀ? ਇਸ 'ਤੇ ਉਸਨੇ ਕਿਹਾ ਕਿ ਨਹੀਂ, ਸ਼ੇਫਾਲੀ ਈਵੈਂਟ ਵਗੈਰਾ ਵਿੱਚ ਜਾਂਦੀ ਰਹਿੰਦੀ ਸੀ।


Source: Google

ਮੀਡੀਆ ਵਿੱਚ ਦਿਖਦਾ ਨਹੀਂ , ਇਸਦਾ ਮਤਲਬ ਇਹ ਨਹੀਂ ਕਿ ਉਸ ਕੋਲ ਕੰਮ ਨਹੀਂ ਸੀ। ਉਸ ਕੋਲ ਕੰਮ ਸੀ। ਉਹ ਕੰਮ ਲਈ ਬਾਹਰ ਜਾਂਦੀ ਸੀ। ਅਜਿਹਾ ਨਹੀਂ ਹੈ ਕਿ ਤੁਹਾਡੇ ਕੋਲ ਸਿਰਫ਼ ਤਾਂ ਹੀ ਕੰਮ ਹੈ ,ਜੇਕਰ ਤੁਸੀਂ ਫਿਲਮਾਂ ਅਤੇ ਸ਼ੋਅ ਵਿੱਚ ਕੰਮ ਕਰ ਰਹੇ ਹੋ।


Source: Google

ਇੱਕ ਹੋਰ ਦੋਸਤ ਨੇ ਦੱਸਿਆ ਕਿ ਸ਼ੈਫਾਲੀ ਬਿਲਕੁਲ ਫਿੱਟ ਸੀ। ਉਹ ਕਿਸੇ ਵੀ ਤਰ੍ਹਾਂ ਦੀ ਮੈਡੀਸਨ ਨਹੀਂ ਲੈ ਰਹੀ ਸੀ। ਉਸਨੂੰ ਕੋਈ ਸਮੱਸਿਆ ਨਹੀਂ ਸੀ। ਉਹ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਤੱਕ ਬਿਲਡਿੰਗ ਵਿੱਚ ਆਰਾਮ ਨਾਲ ਘੁੰਮ ਰਹੀ ਸੀ।


Source: Google

ਸ਼ੇਫਾਲੀ ਨੇ 2015 ਵਿੱਚ ਪਰਾਗ ਤਿਆਗੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਨੇ ਪਰਾਗ ਤਿਆਗੀ ਦੇ ਨਾਲ ਡਾਂਸ ਰਿਐਲਿਟੀ ਸ਼ੋਅ ਨੱਚ ਬਲੀਏ 5 ਅਤੇ ਨੱਚ ਬਲੀਏ 7 ਵਿੱਚ ਵੀ ਹਿੱਸਾ ਲਿਆ ਸੀ।


Source: Google

ਸ਼ੇਫਾਲੀ ਨੇ ਸਲਮਾਨ ਖਾਨ, ਅਕਸ਼ੈ ਕੁਮਾਰ ਅਤੇ ਪ੍ਰਿਯੰਕਾ ਚੋਪੜਾ ਸਟਾਰਰ ਫਿਲਮ ਮੁਝਸੇ ਸ਼ਾਦੀ ਕਰੋਗੀ ਵਿੱਚ ਵੀ ਵਿਸ਼ੇਸ਼ ਭੂਮਿਕਾ ਨਿਭਾਈ ਸੀ।


Source: Google

ਸ਼ੈਫਾਲੀ ਜਰੀਵਾਲਾ ਨੇ ਇੱਕ ਮਿਊਜ਼ਿਕ ਵੀਡੀਓ "ਕਾਂਟਾ ਲਗਾ" ਨਾਲ ਸਨਸਨੀ ਮਚਾ ਦਿੱਤੀ ਸੀ। ਇਸ ਗਾਣੇ ਨੇ ਉਸ ਨੂੰ ਰਾਤੋ-ਰਾਤ ਮਸ਼ਹੂਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਕਈ ਮਿਊਜ਼ਿਕ ਵੀਡੀਓਜ਼ ਵਿੱਚ ਕੰਮ ਕੀਤਾ। ਸ਼ੈਫਾਲੀ ਜਰੀਵਾਲਾ ਨੇ ਬਿੱਗ ਬੌਸ, ਸੀਜ਼ਨ 13 ਵਿੱਚ ਵੀ ਹਿੱਸਾ ਲਿਆ।


Source: Google

ਘਰ ਦੀ ਇਸ ਦਿਸ਼ਾ 'ਚ ਰੱਖ ਲਵੋ ਚਮਤਕਾਰੀ ਪੌਦਾ, ਗਰੀਬੀ ਹੋ ਜਾਵੇਗੀ ਦੂਰ