20 May, 2025
ਕੌਣ ਹੈ Ruchi Gujjar ; ਕਾਨਸ ਫਿਲਮ ਫੈਸਟੀਵਲ ਦੌਰਾਨ ਪਹਿਨਿਆ PM ਮੋਦੀ ਦੀਆਂ ਫੋਟੋਆਂ ਵਾਲਾ ਨੈਕਲੇਸ
ਕਾਨਸ ਫਿਲਮ ਫੈਸਟੀਵਲ 2025 ਵਿੱਚ ਕਈ ਲੋਕਾਂ ਨੇ ਆਪਣਾ ਡੇਬਿਊ ਕੀਤਾ ਹੈ। ਜੈਪੁਰ ਦੀ ਰੁਚੀ ਗੁੱਜਰ ਨੇ ਆਪਣੇ ਲੁੱਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸਭ ਤੋਂ ਖਾਸ ਗੱਲ ਉਸਦੇ ਗਲੇ ਵਿੱਚ ਪਹਿਨਿਆ ਹੋਇਆ ਨੈਕਲੇਸ ।
Source: Google
ਰੁਚੀ ਗੁੱਜਰ ਨੇ ਕਾਨਸ ਫਿਲਮ ਫੈਸਟੀਵਲ 2025 ਵਿੱਚ PM ਮੋਦੀ ਦੀ ਤਸਵੀਰ ਵਾਲਾ ਨੈਕਲੇਸ ਪਹਿਨ ਕੇ ਆਪਣੇ ਵਿਚਾਰ ਇੱਕ ਵਿਲੱਖਣ ਢੰਗ ਨਾਲ ਪ੍ਰਗਟ ਕੀਤੇ।
Source: Google
ਆਪਣੇ ਨੈਕਲੇਸ ਦਾ ਜ਼ਿਕਰ ਕਰਦੇ ਹੋਏ ਰੁਚੀ ਕਹਿੰਦੀ ਹੈ, 'ਇਹ ਨੈਕਲੇਸ ਗਹਿਣਿਆਂ ਤੋਂ ਕਿਤੇ ਵੱਧ ਕੇ ਹੈ - ਇਹ ਤਾਕਤ, ਵਿਜ਼ਨ ਅਤੇ ਵਿਸ਼ਵ ਪੱਧਰ 'ਤੇ ਭਾਰਤ ਦੇ ਵਿਕਾਸ ਦਾ ਪ੍ਰਤੀਕ ਹੈ।' ਇਸਨੂੰ ਕੈਨਸ ਵਿੱਚ ਪਹਿਨ ਕੇ ਮੈਂ ਪ੍ਰਧਾਨ ਮੰਤਰੀ ਦਾ ਸਨਮਾਨ ਕਰਨਾ ਚਾਹੁੰਦਾ ਸੀ ,ਜਿਨ੍ਹਾਂ ਦੀ ਅਗਵਾਈ ਨੇ ਭਾਰਤ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ ਹੈ
Source: Google
ਰੁਚੀ ਗੁੱਜਰ ਨੇ ਰੈੱਡ ਕਾਰਪੇਟ 'ਤੇ ਟ੍ਰੇਡਿਸ਼ਨਲ ਰਾਜਸਥਾਨੀ ਅਵਤਾਰ ਵਿੱਚ ਐਂਟਰੀ ਕੀਤੀ, ਜਿਸ ਵਿੱਚ ਉਹ ਬਹੁਤ ਖ਼ੂਬਸੂਰਤ ਨਜ਼ਰ ਆ ਰਹੀ ਸੀ। ਅਦਾਕਾਰਾ ਨੇ ਗੋਲਡਨ ਲਹਿੰਗੇ ਵਿੱਚ ਆਪਣਾ ਸ਼ਾਨਦਾਰ ਦੇਸੀ ਲੁੱਕ ਦਿਖਾਇਆ ਹੈ।
Source: Google
ਰੁਚੀ ਗੁੱਜਰ ਨੇ ਹੈਵੀ ਗਹਿਣੇ ਪਹਿਨੇ ਹਨ। ਉਸਦੇ ਹੱਥਾਂ ਵਿੱਚ ਰਾਜਸਥਾਨੀ ਸਟਾਈਲ ਕੰਗਣ ਪਹਿਨੇ ਹੋਏ ਹਨ। ਉਸਨੇ ਟ੍ਰੇਡਿਸ਼ਨਲ ਮਾਂਗ ਟਿੱਕਾ ਵੀ ਲਗਾਇਆ ਹੈ।
Source: Google
ਰੁਚੀ ਗੁੱਜਰ ਨੇ ਆਪਣਾ ਪੂਰਾ ਲੁੱਕ ਰਾਜਸਥਾਨੀ ਥੀਮ 'ਤੇ ਰੱਖਿਆ ਹੈ, ਜੋ ਕਿ ਸ਼ਾਹੀ ਲੱਗ ਰਿਹਾ ਹੈ। ਉਸਨੇ ਆਪਣੇ ਗਲੇ ਵਿੱਚ ਪਹਿਨੇ ਹੋਏ ਨੈਕਲੇਸ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜਿਸ ਵਿੱਚ PM ਮੋਦੀ ਦੀਆਂ ਤਸਵੀਰਾਂ ਕਮਲ ਦੇ ਡਿਜ਼ਾਈਨ ਵਾਲੇ ਪੈਂਡੈਂਟ ਵਿੱਚ ਜੁੜੀਆਂ ਹੋਈਆਂ ਹਨ।
Source: Google
ਰੁਚੀ ਗੁੱਜਰ ਨੇ ਲਹਿੰਗੇ ਦੇ ਨਾਲ ਡਬਲ ਦੁਪੱਟਾ ਲਿਆ ਹੈ। ਉਸਨੇ ਹੱਥਾਂ ਨਾਲ ਘੁੰਮਾਉਦੇ ਹੋਏ ਪਿੰਕ ਰੰਗ ਦਾ ਬੰਧੇਜ ਪ੍ਰਿੰਟ ਦੁਪੱਟਾ ਡ੍ਰੇਪ ਕੀਤਾ ਹੈ, ਜਿਸ 'ਤੇ ਰਾਜਸਥਾਨ ਦੀ ਪਿਛੋਕੜ ਭੂਮੀ ਨੂੰ ਜ਼ਰੀ ਨਾਲ ਉਕੇਰਿਆ ਹੋਇਆ ਹੈ, ਜਦੋਂ ਕਿ ਦੂਜੇ ਦੁਪੱਟੇ ਨੂੰ ਸਿਰ 'ਤੇ ਪੱਲੂ ਵਾਂਗ ਲਿਆ ਹੈ, ਜਿਸ ਨੂੰ ਲਾਂਗ ਟ੍ਰੇਲ ਰੱਖਿਆ ਹੈ। ਰੁਚੀ ਗੁੱਜਰ ਨੇ ਲਹਿੰਗਾ ਦੇ ਨਾਲ ਡਬਲ ਦੁਪੱਟਾ ਲਿਆ ਹੈ।
Source: Google
ਰੁਚੀ ਗੁੱਜਰ ਨੇ ਮਿਸ ਹਰਿਆਣਾ 2023 ਦਾ ਖਿਤਾਬ ਜਿੱਤਿਆ ਸੀ, ਇਸ ਤੋਂ ਇਲਾਵਾ ਉਹ ਸੰਗੀਤ ਵੀਡੀਓਜ਼ ਵਿੱਚ ਵੀ ਨਜ਼ਰ ਆ ਚੁੱਕੀ ਹੈ।
Source: Google
ਰੁਚੀ ਗੁੱਜਰ ਫਿਲਮ 'ਲਾਈਫ' ਵਿੱਚ ਨਜ਼ਰ ਆਉਣ ਵਾਲੀ ਹੈ ਅਤੇ ਇਸ ਕਾਰਨ ਉਹ 2025 ਦੇ ਕਾਨਸ ਫਿਲਮ ਫੈਸਟੀਵਲ ਵਿੱਚ ਪਹੁੰਚੀ ਹੈ। ਇਸ ਫਿਲਮ ਵਿੱਚ ਉਸਦੇ ਆਪੋਜ਼ਿਟ ਅਦਾਕਾਰ ਨਿਸ਼ਾਂਤ ਮਲਕਾਨੀ ਨਜ਼ਰ ਆਉਣਗੇ।
Source: Google
ਰੁਚੀ ਗੁੱਜਰ ਰਾਜਸਥਾਨ ਦੇ ਝੁੰਝਨੂ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਉਸਨੇ ਜੈਪੁਰ ਦੇ ਮਹਾਰਾਣੀ ਕਾਲਜ ਤੋਂ ਬੀਬੀਏ ਕੀਤੀ ਹੈ। ਰੁਚੀ ਗੁੱਜਰ ਇੱਕ ਮਾਡਲ ਅਤੇ ਅਦਾਕਾਰਾ ਹੈ। ਉਹ ਅਮਨ ਵਰਮਾ ਨਾਲ ਵਾਇਰਲ ਹੋਏ ਗੀਤ 'ਏਕ ਲੜਕੀ' ਲਈ ਜਾਣੀ ਜਾਂਦੀ ਹੈ। ਉਹ ਹਰਿਆਣਵੀ ਗੀਤ 'ਹੇਲੀ ਮੇਂ ਚੋਰ' 'ਚ ਵੀ ਨਜ਼ਰ ਆਈ ਸੀ।
Source: Google
Magnesium for Brain Health : ਕੀ ਮੈਗਨੀਸ਼ੀਅਮ ਦਾ ਸੇਵਨ ਕਰਕੇ ਤਣਾਅ ਘਟਾਇਆ ਜਾ ਸਕਦਾ ਹੈ ! ਜਾਣੋ ਦਿਮਾਗ ਲਈ ਮੈਗਨੀਸ਼ੀਅਮ ਕਿਉਂ ਹੈ ਜ਼ਰੂਰੀ ?