08 Apr, 2025
5 Types High Fiber Salad : ਇੱਕ ਮਹੀਨੇ ’ਚ ਘੱਟ ਜਾਵੇਗਾ 5 ਕਿੱਲੋ ਭਾਰ, ਬੱਸ ਗਰਮੀਆਂ ’ਚ ਖਾਓ ਇਹ 5 ਤਰ੍ਹਾਂ ਦੇ ਸਲਾਦ
ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਹਰ ਕੋਈ ਕਿਸੇ ਨਾ ਕਿਸੇ ਬੀਮਾਰੀ ਨਾਲ ਘਿਰਿਆ ਹੋਇਆ ਹੈ। ਮੋਟਾਪਾ ਵੀ ਇਨ੍ਹਾਂ ਵਿੱਚੋਂ ਇੱਕ ਹੈ।
Source: Google
ਇਸ ਨੂੰ ਘਟਾਉਣ ਲਈ ਲੋਕ ਜਿਮ ਵਿੱਚ ਘੰਟਿਆਂ ਬੱਧੀ ਪਸੀਨਾ ਵਹਾਉਂਦੇ ਹਨ। ਡਾਈਟਿੰਗ ਕਰਦੇ ਹਨ। ਖਾਣ-ਪੀਣ ਦੀਆਂ ਆਦਤਾਂ ਵਿੱਚ ਵੀ ਬਦਲਾਅ ਕਰਦੇ ਹਨ।
Source: Google
ਜੇ ਤੁਸੀਂ ਇੱਕ ਮਹੀਨੇ ਤੱਕ ਲਗਾਤਾਰ ਇਨ੍ਹਾਂ ਪੰਜ ਕਿਸਮਾਂ ਦੇ ਸਲਾਦ ਖਾਂਦੇ ਹੋ, ਤਾਂ ਤੁਸੀਂ ਇੱਕ ਮਹੀਨੇ ਵਿੱਚ ਪੰਜ ਕਿਲੋ ਭਾਰ ਘਟਾ ਸਕਦੇ ਹੋ ਅਤੇ ਸਿਹਤ ਨੂੰ ਕਾਫੀ ਲਾਭ ਮਿਲਦਾ ਹੈ।
Source: Google
ਪਾਲਕ, ਧਨੀਆ, ਪੁਦੀਨਾ, ਸਲਾਦ, ਖੀਰਾ ਤੇ ਸ਼ਿਮਲਾ ਮਿਰਚ ਵਰਗੀਆਂ ਹਰੀਆਂ ਸਬਜ਼ੀਆਂ ਨਾਲ ਬਣਿਆ ਇਹ ਸਲਾਦ ਫਾਈਬਰ ਨਾਲ ਭਰਪੂਰ ਹੁੰਦਾ ਹੈ।
Source: Google
ਇਸ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਪੇਟ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਹੁੰਦਾ ਹੈ।
Source: Google
ਪੁੰਗਰੇ ਹੋਏ ਮੂੰਗ, ਛੋਲੇ ਅਤੇ ਰਾਜਮਾਹ ਤੋਂ ਬਣਿਆ, ਇਹ ਸਲਾਦ ਪ੍ਰੋਟੀਨ ਅਤੇ ਫਾਈਬਰ ਦਾ ਪਾਵਰਹਾਊਸ ਹੈ। ਇਸ ਨੂੰ ਖਾਣ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ। ਇਸ ਨਾਲ ਚਰਬੀ ਵੀ ਤੇਜ਼ੀ ਨਾਲ ਬਰਨ ਹੁੰਦੀ ਹੈ।
Source: Google
ਖੰਡ ਤੋਂ ਪਰਹੇਜ਼ ਕਰਨ ਲਈ ਤੁਹਾਨੂੰ ਆਪਣੀ ਖੁਰਾਕ ਵਿੱਚ ਪਪੀਤਾ, ਸੇਬ, ਅਨਾਰ, ਸੰਤਰਾ ਅਤੇ ਤਰਬੂਜ ਵਰਗੇ ਫਲਾਂ ਤੋਂ ਬਣਿਆ ਇਹ ਸਲਾਦ ਤੇਜ਼ੀ ਨਾਲ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। ਚਮੜੀ ਵੀ ਚਮਕਦਾਰ ਹੁੰਦੀ ਹੈ।
Source: Google
ਦਹੀਂ ਵਿੱਚ ਪ੍ਰੋਬਾਇਓਟਿਕਸ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦੇ ਹਨ। ਖੀਰਾ, ਟਮਾਟਰ, ਗਾਜਰ, ਧਨੀਆ ਅਤੇ ਦਹੀਂ ਮਿਲਾ ਕੇ ਘੱਟ ਕੈਲੋਰੀ ਵਾਲਾ ਸਲਾਦ ਤਿਆਰ ਕੀਤਾ ਜਾ ਸਕਦਾ ਹੈ।
Source: Google
ਉਬਲੇ ਹੋਏ ਕਾਲੇ ਜਾਂ ਚਿੱਟੇ ਛੋਲਿਆਂ ਵਿੱਚ ਪਿਆਜ਼, ਟਮਾਟਰ, ਹਰੀ ਮਿਰਚ, ਧਨੀਆ ਅਤੇ ਨਿੰਬੂ ਮਿਲਾ ਕੇ ਬਣਾਇਆ ਜਾਣ ਵਾਲਾ ਛੋਲੇ ਦਾ ਸਲਾਦ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ।
Source: Google
ਡਿਸਕਲੇਮਰ- ਇੱਥੇ ਦਿੱਤੀ ਗਈ ਜਾਣਕਾਰੀ ਆਮ ਵਿਸ਼ਵਾਸਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਸਬੰਧਿਤ ਜਾਣਕਾਰੀ ਲਈ ਮਾਹਿਰਾਂ ਨਾਲ ਸਪੰਰਕ ਕਰੋ। ਪੀਟੀਸੀ ਨਿਊਜ਼ ਇਸਦੀ ਪੁਸ਼ਟੀ ਨਹੀਂ ਕਰਦਾ ਹੈ।
Source: Google
10 Benefits of Retinol for Women Above 40