24 May, 2023

ਗਰਮੀਆਂ 'ਚ ਠੰਢਕ ਦਾ ਅਹਿਸਾਸ ਦਿਵਾਉਣ ਵਾਲੀ Cold Coffee ਪੈ ਸਕਦੀ ਹੈ ਭਾਰੀ, ਜਾਣੋ ਕਿਵੇਂ ?

ਗਰਮੀ ਤੋਂ ਰਾਹਤ ਦਿਵਾਉਣ ਵਾਲੀ ਕੋਲਡ ਕੌਫੀ ਬਹੁਤ ਸਾਰੇ ਲੋਕਾਂ ਦੀ ਪਸੰਦ ਹੈ। ਇਸ ਨੂੰ ਹਰ ਕੋਈ ਪੀਣਾ ਪਸੰਦ ਕਰਦਾ ਹੈ।


Source: Google

ਗਰਮੀ ਤੋਂ ਰਾਹਤ ਪਾਉਣ ਲਈ ਜਿਸ ਕੋਲਡ ਕੌਫੀ ਨੂੰ ਤੁਸੀਂ ਬੜੇ ਚਾਅ ਨਾਲ ਪੀਂਦੇ ਹੋ, ਉਸ ਦਾ ਜ਼ਿਆਦਾ ਸੇਵਨ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।


Source: Google

ਕੋਲਡ ਕੌਫੀ ਦੇ ਸਵਾਦ ਨੂੰ ਵਧਾਉਣ ਦੇ ਲਈ ਵੱਧ ਤੋਂ ਵੱਧ ਚੀਨੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿਸ ਕਾਰਨ ਬਲੱਡ ਸ਼ੂਗਰ ਲੈਵਲ ਵਧ ਸਕਦਾ ਹੈ।


Source: Google

ਜੇਕਰ ਤੁਸੀਂ ਕੋਲਡ ਕੌਫੀ ਦਾ ਜ਼ਿਆਦਾ ਮਾਤਰਾ 'ਚ ਸੇਵਨ ਕਰਦੇ ਹੋ ਤਾਂ ਇਸਦਾ ਅਸਰ ਤੁਹਾਡੀ ਨੀਂਦ ’ਤੇ ਪੈ ਸਕਦਾ ਹੈ।


Source: Google

ਜ਼ਿਆਦਾ ਕੋਲਡ ਕੌਫੀ ਪੀਣ ਦੇ ਕਾਰਨ ਚਿੰਤਾ ਅਤੇ ਘਬਰਾਹਟ ਦੀ ਵੀ ਪਰੇਸ਼ਾਨੀ ਹੋ ਸਕਦੀ ਹੈ।


Source: Google

ਜੇਕਰ ਤੁਸੀਂ ਹਰ ਰੋਜ਼ ਕੋਲਡ ਕੌਫੀ ਪੀਂਦੇ ਹੋ, ਤਾਂ ਇਸ ਨਾਲ ਸਿਰ ਦਰਦ ਅਤੇ ਚੱਕਰ ਆਉਣ ਦੀ ਸ਼ਿਕਾਇਤ ਵੀ ਹੋ ਸਕਦੀ ਹੈ।


Source: Google

ਜੇਕਰ ਤੁਸੀਂ ਰੋਜ਼ਾਨਾ ਕੋਲਡ ਕੌਫੀ ਪੀਣਾ ਸ਼ੁਰੂ ਕਰ ਦਿੰਦੇ ਹੋ ਤਾਂ ਇਸ 'ਚ ਮੌਜੂਦ ਕੈਫੀਨ ਦੇ ਕਾਰਨ ਤੁਹਾਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਵੀ ਹੋ ਸਕਦੀ ਹੈ।


Source: Google

ਗਰਮੀਆਂ ’ਚ ਨਿਯਮਤ ਤੌਰ 'ਤੇ ਕੋਲਡ ਕੌਫੀ ਪੀਣ ਨਾਲ ਸਿਰ ਦਰਦ ਅਤੇ ਥਕਾਵਟ ਹੋ ਸਕਦੀ ਹੈ।


Source: Google

ਕੋਲਡ ਕੌਫੀ ਦੇ ਜਿਆਦਾ ਸੇਵਨ ਕਾਰਨ ਚੱਕਰ ਆਉਣੇ ਜਾਂ ਉਲਟੀ ਦੀ ਵੀ ਸ਼ਿਕਾਇਤ ਹੋ ਸਕਦੀ ਹੈ।


Source: Google

ਬੇਦਾਆਵਾ: ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।


Source: Google

AI ਨੇ ਆਮਿਰ, ਸ਼ਾਹਰੁਖ ਤੋਂ ਲੈਕੇ Big B ਤੱਕ ਦਾ ਦਰਸ਼ਾਇਆ ਜ਼ਨਾਨਾ ਅਵਤਾਰ