20 Jun, 2025

ਕੀ ਖਾਣਾ ਖਾਂਦੇ ਸਮੇਂ ਪਾਣੀ ਪੀਣਾ ਸਰੀਰ ਲਈ ਨੁਕਸਾਨਦੇਹ ?

ਪਾਣੀ ਮਨੁੱਖੀ ਸਰੀਰ ਲਈ ਅੰਮ੍ਰਿਤ ਵਰਗਾ ਹੈ, ਸਾਡੇ ਸਰੀਰ ਵਿੱਚ ਵੀ 60 ਤੋਂ 70 ਪ੍ਰਤੀਸ਼ਤ ਪਾਣੀ ਹੁੰਦਾ ਹੈ।


Source: Google

ਹਰ ਕਿਸੇ ਨੂੰ ਦਿਨ ਵਿੱਚ ਘੱਟੋ-ਘੱਟ 8 ਗਲਾਸ ਪਾਣੀ ਪੀਣਾ ਚਾਹੀਦਾ ਹੈ ਪਰ ਇਹ ਬਹੁਤ ਹੱਦ ਤੱਕ ਵੱਖ-ਵੱਖ ਵਿਅਕਤੀਆਂ ਦੀਆਂ ਸਰੀਰ ਦੀਆਂ ਜ਼ਰੂਰਤਾਂ 'ਤੇ ਵੀ ਨਿਰਭਰ ਕਰਦਾ ਹੈ।


Source: Google

ਖਾਣੇ ਦੇ ਵਿਚਕਾਰ ਪਾਣੀ ਪੀਣ ਬਾਰੇ ਸੋਸ਼ਲ ਮੀਡੀਆ 'ਤੇ ਵੱਖੋ-ਵੱਖਰੇ ਵਿਚਾਰ ਹਨ। ਬਹੁਤ ਸਾਰੇ ਇਨਫਲੂਐਂਸਰ ਕਹਿੰਦੇ ਹਨ ਕਿ ਖਾਣਾ ਖਾਂਦੇ ਸਮੇਂ ਪਾਣੀ ਨਹੀਂ ਪੀਣਾ ਚਾਹੀਦਾ।


Source: Google

ਕਿਉਂਕਿ ਇਸ ਨਾਲ ਪੇਟ ਵਿੱਚ ਗੈਸ ਬਣਨਾ ਸ਼ੁਰੂ ਹੋ ਜਾਂਦੀ ਹੈ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।


Source: Google

ਕੁਝ ਮਾਹਰ ਦਾਅਵਾ ਕਰਦੇ ਹਨ ਕਿ ਭੋਜਨ ਦੇ ਨਾਲ ਪਾਣੀ ਜਾਂ ਕੋਈ ਹੋਰ ਪੀਣ ਵਾਲਾ ਪਦਾਰਥ ਪੀਣ ਨਾਲ ਪਾਚਨ ਕਿਰਿਆ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਨਾਲ ਸਰੀਰ ਵਿੱਚ ਜ਼ਹਿਰੀਲੇ ਪਦਾਰਥ ਇਕੱਠੇ ਹੋ ਜਾਂਦੇ ਹਨ।


Source: Google

ਕਈ ਵਾਰ ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਖਾਣੇ ਦੌਰਾਨ ਪਾਣੀ ਪੀਣ ਨਾਲ ਭੋਜਨ ਨੂੰ ਹਜ਼ਮ ਕਰਨ ਵਿੱਚ ਮੁਸ਼ਕਲ ਆਉਂਦੀ ਹੈ।


Source: Google

ਅਜਿਹੀ ਸਥਿਤੀ ਵਿੱਚ ਹਰ ਕੋਈ ਸੋਚਦਾ ਹੈ ਕਿ ਕੀ ਖਾਣਾ ਖਾਂਦੇ ਸਮੇਂ ਪਾਣੀ ਪੀਣਾ ਚਾਹੀਦਾ ਹੈ ਜਾਂ ਨਹੀਂ।


Source: Google

ਹਾਲਾਂਕਿ ਇਸ ਦਾਅਵੇ ਦਾ ਸਮਰਥਨ ਕਰਨ ਲਈ ਕੋਈ ਠੋਸ ਵਿਗਿਆਨਕ ਪਰੂਫ਼ ਨਹੀਂ ਹੈ ਕਿ ਇਹ ਪਾਚਨ ਵਿੱਚ ਰੁਕਾਵਟ ਪਾਉਂਦਾ ਹੈ ਜਾਂ ਸਮੱਸਿਆਵਾਂ ਪੈਦਾ ਕਰਦਾ ਹੈ।


Source: Google

ਅਮਰੀਕੀ ਵੈੱਬਸਾਈਟ 'ਹੈਲਥਲਾਈਨ' ਦੇ ਅਨੁਸਾਰ ਖਾਣੇ ਤੋਂ ਠੀਕ ਪਹਿਲਾਂ ਜਾਂ ਦੌਰਾਨ ਪਾਣੀ ਪਾਚਨ ਨੂੰ ਬੜਾਵਾ ਦੇ ਸਕਦਾ ਹੈ।


Source: Google

ਇੰਨਾ ਹੀ ਨਹੀਂ, ਇਸ ਨਾਲ ਤੁਹਾਡਾ ਪੇਟ ਜਲਦੀ ਭਰਦਾ ਹੈ ਅਤੇ ਤੁਸੀਂ ਜ਼ਿਆਦਾ ਖਾਣ ਤੋਂ ਬਚਦੇ ਹੋ, ਜੋ ਕਿ ਭਾਰ ਘਟਾਉਣ ਵਾਲੇ ਲੋਕਾਂ ਲਈ ਬਹੁਤ ਮਦਦਗਾਰ ਹੋ ਸਕਦਾ ਹੈ।


Source: Google

Drink coffee daily? ਇਨ੍ਹਾਂ ਲੋਕਾਂ ਨੂੰ ਕੌਫੀ ਤੋਂ ਕਰਨਾ ਚਾਹੀਦਾ ਹੈ ਪਰਹੇਜ਼ !