02 May, 2023

ਗਰਮੀਆਂ 'ਚ ਇਸ ਤਰ੍ਹਾਂ ਕਰੋ ਵਾਲਾਂ ਦੀ ਦੇਖਭਾਲ, ਨਹੀਂ ਹੋਣਗੇ ਰੁੱਖੇ !

ਧੁੱਪ, ਪ੍ਰਦੂਸ਼ਣ, ਗੰਦਗੀ, ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਵਾਲ ਬੇਜਾਨ ਹੋ ਜਾਂਦੇ ਹਨ। ਇਸ ਤੇਜ਼ ਗਰਮੀ 'ਚ ਵਾਲਾਂ ਦਾ ਖਾਸ ਧਿਆਨ ਰੱਖਣਾ ਬੇਹੱਦ ਹੀ ਜਰੂਰੀ ਹੋ ਜਾਂਦਾ ਹੈ।


Source: Google

ਗਰਮੀਆਂ ਦੇ ਮੌਸਮ ਵਿੱਚ ਤੇਜ਼ ਧੁੱਪ ਨਾਲ ਤੁਹਾਡੇ ਵਾਲਾਂ ਨੂੰ ਨੁਕਸਾਨ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਆਪਣੇ ਵਾਲਾਂ ਨੂੰ ਸਟੋਲ, ਟੋਪੀ ਜਾਂ ਛੱਤਰੀ ਨਾਲ ਢੱਕਣਾ ਚਾਹੀਦਾ ਹੈ।


Source: Google

ਵਾਲਾਂ ਨੂੰ ਸਿਹਤਮੰਦ ਰੱਖਣ ਲਈ ਇਨ੍ਹਾਂ ਨੂੰ ਨਿਯਮਿਤ ਤੌਰ 'ਤੇ ਟ੍ਰਿੰਮ ਕਰਨਾ ਜ਼ਰੂਰੀ ਹੈ।


Source: Google

ਗਰਮੀਆਂ ਦੇ ਮੌਸਮ ਵਿੱਚ ਤੁਹਾਡੇ ਵਾਲਾਂ ਵਿੱਚ ਜ਼ਿਆਦਾ ਗੰਦਗੀ ਅਤੇ ਪਸੀਨਾ ਇਕੱਠਾ ਹੋ ਜਾਂਦਾ ਹੈ। ਅਜਿਹੇ 'ਚ ਵਾਲਾਂ ਨੂੰ ਸਾਫ ਰੱਖਣਾ ਜ਼ਰੂਰੀ ਹੈ।


Source: Google

ਸਿਰ ਦੀ ਚਮੜੀ ਨੂੰ ਸਾਫ਼ ਰੱਖਣ ਲਈ ਵਾਲਾਂ ਨੂੰ ਸਮੇਂ-ਸਮੇਂ 'ਤੇ ਧੋਣਾ ਚਾਹੀਦਾ ਹੈ।


Source: Google

ਬੇਜਾਨ ਵਾਲਾਂ ਨੂੰ ਧੋਣ ਤੋਂ ਪਹਿਲਾਂ ਨਾਰੀਅਲ ਜਾਂ ਕਿਸੇ ਹੋਰ ਤੇਲ ਨਾਲ ਚੰਪੀ ਜਰੂਰ ਕਰੋ।


Source: Google

ਜੇਕਰ ਤੁਹਾਡੇ ਵਾਲ ਬਹੁਤ ਸੁੱਕੇ ਹਨ, ਤਾਂ ਇੱਕ ਰਾਤ ਪਹਿਲਾਂ ਤੇਲ ਦੀ ਮਾਲਿਸ਼ ਕਰੋ ਅਤੇ ਅਗਲੇ ਦਿਨ ਸ਼ੈਂਪੂ ਕਰੋ।


Source: Google

ਸਿਹਤਮੰਦ ਵਾਲਾਂ ਦੇ ਲਈ ਚੰਗੇ ਸ਼ੈਂਪੂ ਅਤੇ ਕੰਡੀਸ਼ਨਰ ਦੀ ਵਰਤੋਂ ਕਰਨੀ ਚਾਹੀਦੀ ਹੈ।


Source: Google

ਹੇਅਰ ਸਟ੍ਰੇਟਨਰ, ਬਲੋਅਰ, ਡਰਾਇਰ ਆਦਿ ਦੀ ਵਰਤੋਂ ਘੱਟੋਂ ਘੱਟ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਵਾਲ ਜ਼ਿਆਦਾ ਟੁੱਟਦੇ ਹਨ।


Source: Google

ਬੇਦਾਆਵਾ: ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।


Source: Google

World Asthma Day 2023: Effective & natural home remedies for Asthma treatment