01 Jul, 2023

ਗਰਮੀਆਂ 'ਚ ਜਾਮਣ ਖਾਣ ਦੇ ਮਿਲਦੇ ਹਨ ਇਹ ਫ਼ਾਇਦੇ

ਜਾਮਣ ਕਸੈਲੇ ਅਤੇ ਮਿੱਠੇ ਸੁਆਦ ਵਾਲਾ ਫਲ ਹੈ, ਜੋ ਥੋੜ੍ਹੇ ਸਮੇਂ ਲਈ ਹੀ ਆਉਂਦਾ ਹੈ ਪਰ ਇਸਦੇ ਬਹੁਤ ਹੀ ਫਾਇਦੇ ਹਨ।


Source: Google

ਜਾਮਣ ‘ਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਸੋਡੀਅਮ, ਵਿਟਾਮਿਨਜ਼, ਕੈਰੋਟੀਨ, ਫੋਲਿਕ ਐਸਿਡ, ਫਾਇਬਰ ਆਦਿ ਤੱਤ ਪਾਏ ਜਾਂਦੇ ਹਨ।


Source: Google

ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਤੁਸੀਂ ਜਾਮੁਣ ਦਾ ਸੇਵਨ ਕਰਕੇ ਇਸ ਬਿਮਾਰੀ ਤੋਂ ਰਾਹਤ ਪਾ ਸਕਦੇ ਹੋ।


Source: Google

ਸ਼ੂਗਰ ਦੇ ਰੋਗੀਆਂ ਲਈ ਇਸ ਦਾ ਸੇਵਨ ਕਰਨਾ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ ।


Source: Google

ਇਸ ਦੇ ਨਾਲ ਹੀ ਜੇ ਤੁਹਾਡੇ ਸਰੀਰ ‘ਚ ਖੁਨ ਦੀ ਕਮੀ ਹੈ ਤਾਂ ਇਸ ਦੇ ਸੇਵਨ ਦੇ ਨਾਲ ਖੁਨ ਦੀ ਕਮੀ ਵੀ ਦੂਰ ਹੋ ਜਾਵੇਗੀ।


Source: Google

ਜਾਮਣ ਨਾਲ ਦੰਦਾਂ ਅਤੇ ਮਸੂੜਿਆਂ ਦੇ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਤੁਸੀਂ ਬਚ ਸਕਦੇ ਹੋ ।


Source: Google

ਹੀਮੋਗਲੋਬਿਨ ਦੀ ਘਾਟ ਅਕਸਰ ਸਰੀਰ ਵਿਚ ਨਮੂਨੀਆ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣਦੀ ਹੈ। ਅਜਿਹੀ ਸਥਿਤੀ ਵਿਚ, ਸਰੀਰ ਨੂੰ ਸਿਹਤਮੰਦ ਰੱਖਣ ਲਈ ਹੀਮੋਗਲੋਬਿਨ ਦੀ ਮਾਤਰਾ ਨੂੰ ਰੱਖਣਾ ਬਹੁਤ ਜ਼ਰੂਰੀ ਹੈ।


Source: Google

ਇਸ ਦੇ ਨਾਲ ਪੱਥਰੀ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਦਵਾਈਆਂ ਦੀ ਥਾਂ 'ਤੇ ਜਾਮਣ ਖਾਓ। ਜਾਮਣ ਦੀਆਂ ਗਿਟਕਾਂ ਨੂੰ ਸੁਕਾਉਣ ਤੋਂ ਬਾਅਦ ਪੀਸ ਲਓ ਫਿਰ ਇਸ ਨੂੰ ਪਾਣੀ ਜਾਂ ਦਹੀਂ ਨਾਲ ਖਾਓ।


Source: Google

ਜਿਨ੍ਹਾਂ ਲੋਕਾਂ ਨੂੰ ਭੁੱਖ ਘੱਟ ਲੱਗਦੀ ਹੈ ਉਨ੍ਹਾਂ ਨੂੰ ਜਾਮਣ ਜ਼ਰੂਰ ਖਾਣੇ ਚਾਹੀਦੇ ਹਨ। ਸਿਰਕੇ ਅਤੇ ਜਾਮਣ ਦੀ ਇਕੱਠੇ ਵਰਤੋਂ ਕਰਨ ਨਾਲ ਭੁੱਖ ਵਧਦੀ ਹੈ।


Source: Google

ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।


Source: Google

Sawan 2023: Dos & Don'ts for devotees during 'Shravan'