27 Aug, 2023

Constipation Relief: ਇਨ੍ਹਾਂ ਫਲਾਂ ਦੇ ਜੂਸ ਪੀਣ ਨਾਲ ਤੁਹਾਨੂੰ ਮਿਲ ਸਕਦੀ ਕਬਜ਼ ਦੀ ਪਰੇਸ਼ਾਨੀ ਤੋਂ ਰਾਹਤ

ਜ਼ਿਆਦਾਤਰ ਲੋਕ ਕਬਜ਼ ਤੋਂ ਪ੍ਰੇਸ਼ਾਨ ਰਹਿੰਦੇ ਹਨ। ਕਬਜ਼ ਕਈ ਕਾਰਨਾਂ ਕਰਕੇ ਹੋ ਸਕਦੀ ਹੈ।


Source: Google

ਜਿਵੇਂ ਕਿ ਘੱਟ ਪਾਣੀ ਪੀਣਾ, ਭੋਜਨ ਵਿਚ ਫਾਈਬਰ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਨਾ ਕਰਨਾ। ਜ਼ਿਆਦਾ ਤੇਲਯੁਕਤ-ਮਸਾਲੇਦਾਰ, ਪ੍ਰੋਸੈਸਡ ਭੋਜਨ, ਜੰਕ ਫੂਡਜ਼ ਦਾ ਸੇਵਨ ਵੀ ਕਬਜ਼ ਦਾ ਕਾਰਨ ਬਣਦਾ ਹੈ।


Source: Google

ਫਲਾਂ ਦੇ ਜੂਸ ਕਬਜ਼ ਤੋਂ ਛੁਟਕਾਰਾ ਪਾਉਣ ਦਾ ਵਧੀਆ ਤਰੀਕਾ ਹੋ ਸਕਦਾ ਹੈ ਕਿਉਂਕਿ ਇਨ੍ਹਾਂ ਵਿਚ ਫਾਈਬਰ ਅਤੇ ਪਾਣੀ ਹੁੰਦਾ ਹੈ ਜੋ ਪਾਚਨ ਵਿਚ ਸਹਾਇਤਾ ਕਰਦਾ ਹੈ।


Source: Google

ਤਰਬੂਜ ਦਾ ਜੂਸ ਪੀਣਾ ਵੀ ਕਬਜ਼ ਦਾ ਚੰਗਾ ਉਪਾਅ ਹੈ। ਇਸ ਨਾਲ ਸਰੀਰ 'ਚ ਹਾਈਡ੍ਰੇਸ਼ਨ ਬਣੀ ਰਹਿੰਦੀ ਹੈ। ਨਾਲ ਹੀ ਇਹ ਪੇਟ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ।


Source: Google

ਸੰਤਰਾ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ। ਇਹ ਪਾਚਨ ਤੰਤਰ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ। ਸੰਤਰੇ ਦਾ ਰਸ ਪੀਣ ਨਾਲ ਕਬਜ਼ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।


Source: google

ਨਿੰਬੂ 'ਚ ਮੌਜੂਦ ਵਿਟਾਮਿਨ-ਸੀ ਅਤੇ ਐਂਟੀ-ਆਕਸੀਡੈਂਟ ਗੁਣ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦਗਾਰ ਸਾਬਤ ਹੁੰਦੇ ਹਨ। ਕਬਜ਼ ਤੋਂ ਰਾਹਤ ਪਾਉਣ ਲਈ ਤੁਸੀਂ ਇੱਕ ਗਲਾਸ ਕੋਸੇ ਪਾਣੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀ ਸਕਦੇ ਹੋ।


Source: google

ਅਨਾਨਾਸ ਦਾ ਜੂਸ ਬਹੁਤ ਸਵਾਦਿਸ਼ਟ ਹੁੰਦਾ ਹੈ। ਇਸ ਨਾਲ ਸਰੀਰ ਨੂੰ ਤੁਰੰਤ ਊਰਜਾ ਮਿਲਦੀ ਹੈ। ਇਹ ਫਾਈਬਰ, ਵਿਟਾਮਿਨ-ਸੀ ਅਤੇ ਹੋਰ ਤੱਤਾਂ ਦਾ ਵਧੀਆ ਸਰੋਤ ਹੈ। ਇਸ ਦਾ ਜੂਸ ਪੀਣ ਨਾਲ ਗੈਸ, ਕਬਜ਼ ਤੋਂ ਰਾਹਤ ਮਿਲਦੀ ਹੈ।


Source: google

ਸੇਬ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹੈ। ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਸੇਬ ਦਾ ਜੂਸ ਕਬਜ਼ ਨਾਲ ਲੜਨ ਵਿਚ ਵੀ ਮਦਦ ਕਰਦਾ ਹੈ।


Source: google

ਕਬਜ਼ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਨਾਸ਼ਪਾਤੀ ਦਾ ਜੂਸ ਵੀ ਪੀ ਸਕਦੇ ਹੋ। ਸੇਬ ਦੇ ਜੂਸ ਨਾਲੋਂ ਚਾਰ ਗੁਣਾ ਜ਼ਿਆਦਾ ਸੋਰਬਿਟੋਲ ਰੱਖਦਾ ਹੈ


Source: google

ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।


Source: google

Bollywood-inspired Raksha Bandhan Looks