16 Aug, 2025

ਮੂੰਹ 'ਚੋਂ ਬਦਬੂ ਆਉਣਾ ਕਿਹੜੀਆਂ ਬਿਮਾਰੀਆਂ ਦੇ ਲੱਛਣ ਹਨ ?

ਅਕਸਰ ਲੋਕਾਂ ਨੂੰ ਮੂੰਹ 'ਚੋਂ ਬਦਬੂ ਆਉਣ ਦੀ ਸਮੱਸਿਆ ਹੁੰਦੀ ਹੈ, ਜਿਸ ਨੂੰ ਲੋਕ ਨਜ਼ਰਅੰਦਾਜ਼ ਕਰਦੇ ਹਨ। ਇਹ ਸਿਰਫ਼ ਹਾਈਜੀਨ ਨਾਲ ਸਬੰਧਤ ਸਮੱਸਿਆ ਨਹੀਂ , ਸਗੋਂ ਕਈ ਵਾਰ ਇਹ ਸਰੀਰ ਦੇ ਅੰਦਰ ਛੁਪੀਆਂ ਬਿਮਾਰੀਆਂ ਦਾ ਸੰਕੇਤ ਵੀ ਹੋ ਸਕਦੀ ਹੈ। ਆਓ ਜਾਣਦੇ ਹਾਂ


Source: Google

ਡਾਕਟਰਾਂ ਮੁਤਾਬਕ ਜੇਕਰ ਤੁਹਾਡਾ ਪਾਚਨ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਹੈ ਤਾਂ ਗੈਸ, ਕਬਜ਼ ਜਾਂ ਪੇਟ ਵਿੱਚ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ, ਜਿਸ ਕਾਰਨ ਮੂੰਹ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ।


Source: Google

ਪਾਇਓਰੀਆ ਇੱਕ ਗੰਭੀਰ ਮਸੂੜਿਆਂ ਦੀ ਬਿਮਾਰੀ ਹੈ, ਜਿਸ ਵਿੱਚ ਮਸੂੜਿਆਂ ਵਿੱਚੋਂ ਖੂਨ ਨਿਕਲਦਾ ਹੈ ਅਤੇ ਮੂੰਹ ਵਿੱਚੋਂ ਤੇਜ਼ ਬਦਬੂ ਆਉਂਦੀ ਹੈ। ਇਹ ਬੈਕਟੀਰੀਆ ਦੀ ਲਾਗ ਕਾਰਨ ਹੁੰਦਾ ਹੈ ਅਤੇ ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਦੰਦ ਢਿੱਲੇ ਹੋ ਸਕਦੇ ਹਨ।


Source: Google

ਲਾਰ ਦੀ ਘਾਟ ਕਾਰਨ ਮੂੰਹ ਸੁੱਕ ਜਾਂਦਾ ਹੈ, ਜਿਸ ਕਾਰਨ ਬੈਕਟੀਰੀਆ ਵਧਣ ਲੱਗਦੇ ਹਨ। ਇਹ ਬੈਕਟੀਰੀਆ ਬਦਬੂ ਦਾ ਕਾਰਨ ਬਣਦੇ ਹਨ। ਇਹ ਸਮੱਸਿਆ ਅਕਸਰ ਨੀਂਦ ਦੌਰਾਨ ਮੂੰਹ ਖੁੱਲ੍ਹਾ ਰੱਖਣ ਜਾਂ ਕੁਝ ਦਵਾਈਆਂ ਲੈਣ ਕਾਰਨ ਹੁੰਦੀ ਹੈ।


Source: Google

ਜੇਕਰ ਲੀਵਰ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਹੈ ਤਾਂ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਹੀਂ ਆ ਸਕਦੇ। ਇਸ ਨਾਲ ਮੂੰਹ ਵਿੱਚੋਂ ਤੇਜ਼ ਬਦਬੂ ਆ ਸਕਦੀ ਹੈ ਜਿਸਨੂੰ 'ਫੀਟਰ ਹੈਪੇਟਿਕਸ' ਕਿਹਾ ਜਾਂਦਾ ਹੈ। ਇਹ ਗੰਭੀਰ ਲੀਵਰ ਦੀ ਬਿਮਾਰੀ ਦਾ ਲੱਛਣ ਹੋ ਸਕਦਾ ਹੈ।


Source: Google

ਸ਼ੂਗਰ ਦੇ ਮਰੀਜ਼ਾਂ ਵਿੱਚ ਕੀਟੋਨ ਬਾਡੀਜ਼ ਦੀ ਮਾਤਰਾ ਵਧ ਜਾਂਦੀ ਹੈ, ਜਿਸ ਕਾਰਨ ਮੂੰਹ ਵਿੱਚੋਂ ਬਦਬੂ ਆਉਂਦੀ ਹੈ। ਇਹ ਇੱਕ ਚੇਤਾਵਨੀ ਸੰਕੇਤ ਹੋ ਸਕਦਾ ਹੈ ਕਿ ਬਲੱਡ ਸ਼ੂਗਰ ਕੰਟਰੋਲ ਵਿੱਚ ਨਹੀਂ ਹੈ।


Source: Google

ਕਿਡਨੀ ਦੇ ਫੇਲ੍ਹ ਹੋਣ 'ਤੇ ਸਰੀਰ ਵਿੱਚ ਜ਼ਹਿਰੀਲੇ ਪਦਾਰਥ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਨਾਲ ਸਾਹ ਅਤੇ ਮੂੰਹ ਵਿੱਚੋਂ ਅਮੋਨੀਆ ਵਰਗੀ ਬਦਬੂ ਆਉਂਦੀ ਹੈ। ਇਹ ਸਥਿਤੀ ਮੈਡੀਕਲ ਐਮਰਜੈਂਸੀ ਹੋ ਸਕਦੀ ਹੈ।


Source: Google

. ਚੰਗੀ ਤਰ੍ਹਾਂ ਬੁਰਸ਼ ਨਾ ਕਰਨ ਨਾਲ ਇਹ ਸਮੱਸਿਆ ਹੋ ਸਕਦੀ ਹੈ।


Source: Google

. ਕਿਸੀ ਵੀ ਤਰ੍ਹਾਂ ਦੀ ਐਲਰਜ਼ੀ ਜਾਂ ਸਿਗਰੇਟ ਪੀਣ ਵਾਲੇ ਲੋਕਾਂ ਦੇ ਬਹੁਤ ਬਦਬੂ ਆਉਣ ਦੀ ਸਮੱਸਿਆ ਵੀ ਹੁੰਦੀ ਹੈ।


Source: Google

ਡਿਸਕਲੇਮਰ- ਇਹ ਲੇਖ ਸਿਰਫ਼ ਆਮ ਜਾਣਕਾਰੀ ਅਤੇ ਸਲਾਹ ਪ੍ਰਦਾਨ ਕਰਦਾ ਹੈ। ਇਹ ਕਿਸੇ ਵੀ ਤਰ੍ਹਾਂ ਡਾਕਟਰੀ ਰਾਏ ਦਾ ਬਦਲ ਨਹੀਂ ਹੈ


Source: Google

ਕੀ ਲੱਡੂ ਗੋਪਾਲ ਨੂੰ ਬਿਸਕੁਟ ਅਤੇ ਨਮਕੀਨ ਦਾ ਲਗਾਉਣਾ ਚਾਹੀਦਾ ਭੋਗ ?