Kiss Day: 'ਕਿੱਸ ਡੇਅ' ਦੇ ਸੱਤ ਜ਼ਬਰਦਸਤ ਫਾਇਦੇ

ਵੈਲਨਟਾਈਨ ਵੀਕ

ਫਰਵਰੀ ਦਾ ਮਹੀਨਾ ਪ੍ਰੇਮੀ ਜੋੜਿਆ ਦਾ ਪਸੰਦੀਦਾ ਮਹੀਨਾ ਮੰਨਿਆ ਜਾਂਦਾ ਕਿਉਂਕਿ ਪੱਛਮੀ ਸਭਿਅਤਾ ਤੋਂ ਪ੍ਰੇਰਿਤ ਹਫ਼ਤੇ ਤੱਕ ਚੱਲਣ ਵਾਲੇ ਇਸ ਤਿਓਹਾਰ ਵਿਖੇ ਪ੍ਰੇਮ ਕਰਨ ਵਾਲੇ ਵੱਖਰੋ-ਵੱਖਰੇ ਢੰਗ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ।

ਕਿੱਸ ਡੇਅ

ਹਫ਼ਤੇ ਭਰ ਚੱਲਣ ਵਾਲੇ ਇਸ ਪੱਛਮੀ ਪ੍ਰਸਿੱਧ ਤਿਓਹਾਰ ਲਈ 13 ਫਰਵਰੀ ਦੀ ਤਰੀਕ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਦਿਨ ਪ੍ਰੇਮ ਕਰਨ ਵਾਲੇ ਵੱਖੋ-ਵੱਖਰੇ ਢੰਗ ਨਾਲ ਕਿੱਸ ਕਰ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ।

ਸਿਹਤਮੰਦ ਫਾਇਦੇ

ਮੈਡੀਕਲ ਸਾਇੰਸ ਦੀ ਮੰਨੀਏ ਤਾਂ ਇਸਦਾ ਕਹਿਣਾ ਕਿ ਆਪਣੇ ਪ੍ਰੇਮੀ ਨਾਲ ਕਿੱਸ ਕਰਨ 'ਤੇ ਮਾਨਸਿਕ ਅਤੇ ਸ਼ਰੀਰਕ ਦੋਵੇਂ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਸੋ ਆਓ ਇਨ੍ਹਾਂ ਫਾਇਦਿਆਂ ਬਾਰੇ ਜਾਣਦੇ ਹਾਂ।

ਹੈਪੀਨੈੱਸ ਹਾਰਮੋਨ

ਆਪਣੇ ਪ੍ਰੇਮੀ ਨੂੰ ਕਿੱਸ ਕਰਨ ਵੇਲੇ ਤੁਹਾਡਾ ਦਿਮਾਗ ਓਕਸੀਟੋਸਿਨ, ਡੋਪਾਮਾਈਨ ਅਤੇ ਸੇਰੋਟੋਨਿਨ ਵਰਗੇ ਕੈਮੀਕਲ ਹਾਰਮੋਨਸ ਨੂੰ ਰਿਲੀਜ਼ ਕਰਦਾ ਹੈ। ਜਿਸ ਨਾਲ ਤੁਹਾਡੇ ਸ਼ਰੀਰ ਅਤੇ ਦਿਮਾਗ ਨੂੰ ਉਤਸ਼ਾਹ ਅਤੇ ਖੁਸ਼ੀ ਦਾ ਇਹਸਾਸ ਹੁੰਦਾ ਹੈ।

ਤਣਾਅ ਘੱਟ ਕਰਨ 'ਚ ਮਦਦ

ਕਿੱਸ ਕਰਨ ਨਾਲ ਸ਼ਰੀਰ 'ਚ ਕੋਰਟੀਸੋਲ ਨਾਮਕ ਹਾਰਮੋਨ ਦੀ ਮਾਤਰਾ 'ਚ ਗਿਰਾਵਟ ਆਉਂਦੀ ਹੈ। ਇਹ ਹਾਰਮੋਨ ਸ਼ਰੀਰ 'ਚ ਤਣਾਅ ਦੇ ਪੱਧਰ ਨੂੰ ਵਧਾਉਂਦਾ ਹੈ। ਸ ਦੇ ਘੱਟਣ ਨਾਲ ਸਟਰੈਸ ਰੀਲੀਜ਼ ਹੁੰਦਾ ਹੈ, ਜੋ ਸਹਿਤ ਲਈ ਵਧੇਰਾ ਲਾਭਦਾਇਕ ਹੈ।

ਬਲਦ ਪ੍ਰੈਸ਼ਰ ਕੰਟਰੋਲ ਕਰਨ 'ਚ ਮਦਦ

ਮਾਹਿਰਾਂ ਦੇ ਮੁਤਾਬਕ ਕਿੱਸ ਕਰਨ ਨਾਲ ਜਿੱਥੇ ਤੁਹਾਡੀਆਂ ਨਸਾਂ ਫੈਲਦੀਆਂ ਹਨ ਉਥੇ ਹੀ ਖੂਨ ਦਾ ਬਹਾ ਆਸਾਨੀ ਨਾਲ ਚਲਦਾ ਹੈ ਅਤੇ ਬਲਦ ਪ੍ਰੈਸ਼ਰ ਘੱਟ ਜਾਂਦਾ ਹੈ, ਜਿਸ ਕਾਰਨ ਇੱਕ ਦੱਮ ਤੋਂ ਆਰਾਮ ਦਾ ਇਹਸਾਸ ਹੁੰਦਾ ਹੈ।

ਦਿੱਲ ਦਾ ਮਾਮਲਾ ਇੰਝ ਕੰਮ ਕਰਦਾ

ਦਰਅਸਲ ਕਿੱਸ ਕਰਨ ਨਾਲ ਤੁਹਾਡੀ ਦਿੱਲ ਦੀ ਧੜਕਣ ਵੱਧ ਜਾਂਦੀ ਹੈ, ਜਿਸ ਨਾਲ ਤੁਹਾਡੀਆਂ ਖੂਨ ਦੀ ਨਸਾਂ ਫੇਲ ਜਾਂਦੀਆਂ। ਇਸ ਕ੍ਰਿਆ ਕਰ ਕੇ ਖੂਨ ਦੇ ਬਹਾਵ 'ਚ ਤੀਜੀ ਆ ਜਾਂਦੀ ਹੈ ਅਤੇ ਵਾਧੂ ਪ੍ਰੈਸ਼ਰ ਰਿਲੀਜ਼ ਹੋ ਜਾਂਦਾ ਅਤੇ ਤੁਸੀਂ ਆਨੰਦਿਤ ਮਹਿਸੂਸ ਕਰਦੇ ਹੋ।

ਕਲੈਸਟਰੋਲ ਨੂੰ ਵੀ ਘਟਾਉਣ 'ਚ ਲਾਭਦਾਇਕ

ਮਾਹਿਰਾਂ ਮੁਤਾਬਕ ਜਦੋਂ ਤੁਸੀਂ ਕਿੱਸ ਕਰਦੇ ਹੋ ਤਾਂ ਤਣਾਅ ਰਿਲੀਜ਼ ਹੁੰਦਾ ਅਤੇ ਤਣਾਅ ਕਲੈਸਟਰੋਲ ਦੇ ਵਾਧੇ ਦਾ ਵੱਡਾ ਕਾਰਨ ਮੰਨਿਆ ਜਾਂਦਾ ਹੈ, ਸੋ ਇਹ ਵੀ ਮੰਨਿਆ ਜਾਂਦਾ ਕਿ ਤਣਾਅ ਦੇ ਘਟਣ ਨਾਲ ਕਲੈਸਟਰੋਲ ਦੇ ਘਟਣ 'ਚ ਮਦਦ ਮਿਲ ਸਕਦੀ ਹੈ।

ਕੈਲਰੀ ਬਰਨ ਕਰਨ 'ਚ ਮਦਦ

ਮਾਹਿਰਾਂ ਦਾ ਕਹਿਣਾ ਕਿ ਕਿੱਸ ਕਰਨ ਨਾਲ ਪ੍ਰਤੀ ਮਿੰਟ 2 ਤੋਂ 3 ਕੈਲਰੀ ਬਰਨ ਹੁੰਦੀਆਂ ਨੇ, ਜਿਨ੍ਹਾਂ ਨਾਲ ਵਜ਼ਨ ਘਟਾਉਣ 'ਚ ਮਦਦ ਮਿਲ ਸਕਦੀ ਹੈ।

ਚੇਹਰੇ ਦੀ ਚਰਬੀ ਘਟਾਉਣ 'ਚ ਲਾਭਦਾਇਕ

ਮਾਹਿਰਾਂ ਦਾ ਇਹ ਵੀ ਕਹਿਣਾ ਕਿ ਲਿੱਪ ਕਿੱਸ ਕਰਨ ਵੇਲੇ ਮਰਦ ਅਤੇ ਔਰਤ ਨੂੰ ਆਪਣੇ ਚੇਹਰੇ ਦੀਆਂ 30-35 ਮਾਸਪੇਸ਼ੀਆਂ ਦੀ ਵਰਤੋਂ ਕਰਨੀ ਪੈਂਦੀ ਹੈ, ਜਿਸ ਨਾਲ ਚੇਹਰੇ ਦੀ ਵਾਧੂ ਕਸਰਤ ਹੋ ਜਾਂਦੀ ਹੈ ਅਤੇ ਜੋ ਫੇਸ ਫੈਟ ਘਟਾਉਣ 'ਚ ਮਦਦ ਕਰ ਸਕਦੀ ਹੈ।

ਡਿਸਕਲੇਮਰ

ਇਹ ਖ਼ਬਰ ਆਮ ਜਾਣਕਾਰੀ ਨੂੰ ਇਕੱਤਰਤਾ ਕਰ ਕੇ ਸੰਪਾਦਿਤ ਕੀਤੀ ਗਈ ਹੈ। ਕਿਸੀ ਤਰ੍ਹਾਂ ਦੀ ਖਾਸ ਜਾਣਕਾਰੀ ਲਈ ਆਪਣੇ ਡਾਕਟਰ ਜਾਂ ਮਾਹਿਰਾਂ ਦੀ ਸਲਾਹ ਜ਼ਰੂਰ ਲੈਣ