03 Apr, 2026

Copper Utensils Clean Tips : ਤਾਂਬੇ ਦੇ ਭਾਂਡਿਆਂ ਨੂੰ ਕਿਵੇਂ ਚਮਕਾਈਏ ? ਜਾਣੋ ਨੁਕਤੇ

ਤਾਂਬੇ ਦੇ ਭਾਂਡੇ ਵਿੱਚ ਪਾਣੀ ਪੀਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਹਾਲਾਂਕਿ, ਜੇਕਰ ਇਹਨਾਂ ਭਾਂਡਿਆਂ ਨੂੰ ਸਮੇਂ ਸਿਰ ਸਾਫ਼ ਨਹੀਂ ਕੀਤਾ ਜਾਂਦਾ, ਤਾਂ ਇਹ ਨੁਕਸਾਨ ਵੀ ਪਹੁੰਚਾ ਸਕਦੇ ਹਨ।


Source: Google

ਜੇਕਰ ਤੁਸੀਂ ਵੀ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਕਰਦੇ ਹੋ, ਤਾਂ ਕੁੱਝ ਆਸਾਨ ਢੰਗਾਂ ਨਾਲ ਇਨ੍ਹਾਂ ਨੂੰ ਸਿਰਫ਼ 5 ਮਿੰਟਾਂ 'ਚ ਆਸਾਨੀ ਨਾਲ ਸਾਫ਼ ਵੀ ਕਰ ਸਕਦੇ ਹੋ।


Source: Google

ਤਾਂਬੇ ਦੇ ਭਾਂਡੇ ਨੂੰ ਪਹਿਲਾਂ ਵਾਂਗ ਚਮਕਦਾਰ ਬਣਾਉਣ ਲਈ ਸਿਰਫ਼ ਚਾਰ ਸਮੱਗਰੀਆਂ ਕਣਕ ਦਾ ਆਟਾ, ਹਲਦੀ, ਨਿੰਬੂ ਤੇ ਲੂਣ ਦੀ ਲੋੜ ਹੈ।


Source: Google

ਇੱਕ ਕਟੋਰਾ ਲੈਣਾ ਪਵੇਗਾ ਅਤੇ ਉਸ ਵਿੱਚ 2 ਤੋਂ 3 ਚੱਮਚ ਕਣਕ ਦਾ ਆਟਾ, ਅੱਧਾ ਚੱਮਚ ਹਲਦੀ ਅਤੇ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਇੱਕ ਪੇਸਟ ਤਿਆਰ ਕਰੋ।


Source: Google

ਹੁਣ ਤਿਆਰ ਕੀਤੇ ਹੋਏ ਪੇਸਟ ਨੂੰ ਭਾਂਡੇ ਦੇ ਬਾਹਰ ਅਤੇ ਅੰਦਰ ਦੋਵਾਂ ਪਾਸੇ ਚੰਗੀ ਤਰ੍ਹਾਂ ਲਗਾਓ ਅਤੇ ਘੱਟੋ-ਘੱਟ 5 ਤੋਂ 10 ਮਿੰਟ ਲਈ ਛੱਡ ਦਿਓ। ਕੁਝ ਸਮੇਂ ਬਾਅਦ, ਪੇਸਟ ਨੂੰ ਆਪਣੇ ਹੱਥਾਂ ਨਾਲ ਭਾਂਡੇ ਦੇ ਆਲੇ-ਦੁਆਲੇ ਚੰਗੀ ਤਰ੍ਹਾਂ ਰਗੜੋ।


Source: Google

ਹੁਣ ਅੰਤ ਵਿੱਚ ਥੋੜ੍ਹਾ ਜਿਹਾ ਨਮਕ ਛਿੜਕੋ ਅਤੇ ਭਾਂਡੇ ਨੂੰ ਦੁਬਾਰਾ ਚਾਰੇ ਪਾਸੇ ਰਗੜੋ।


Source: Google

ਹੁਣ ਭਾਂਡੇ ਨੂੰ ਕੋਸੇ ਪਾਣੀ ਨਾਲ ਧੋ ਲਓ। ਅਜਿਹਾ ਕਰਨ ਨਾਲ, ਕਾਲੇ ਹੋਏ ਤਾਂਬੇ ਦੇ ਭਾਂਡੇ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ।


Source: Google

High Paid Jobs For Freshers : ਗਰੈਜੂਏਟ ਫਰੈਸ਼ਰਾਂ ਲਈ ਸਭ ਤੋਂ ਵੱਧ ਤਨਖਾਹ ਵਾਲੀਆਂ ਮੁੱਖ ਨੌਕਰੀਆਂ