02 Jul, 2025
8 ਜਾਂ 9 ਅਗਸਤ, ਕਦੋਂ ਮਨਾਇਆ ਜਾਵੇਗਾ ਰੱਖੜੀ ਦਾ ਤਿਉਹਾਰ ?
ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਅਨਮੋਲ ਤੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ। ਰੱਖੜੀ ਦਾ ਪਵਿੱਤਰ ਦਿਨ ਸਾਉਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ।
Source: Google
ਇਸ ਦਿਨ ਭੈਣਾਂ ਕੱਚੇ ਧਾਗੇ ਦੀ ਪੱਕੀ ਡੋਰ ਆਪਣੇ ਭਰਾਵਾਂ ਦੇ ਗੁੱਟ 'ਤੇ ਬੰਨ੍ਹਦੀਆਂ ਹਨ ਤੇ ਆਪਣੇ ਭਰਾਵਾਂ ਦੀ ਲੰਮੀ ਉਮਰ ਅਤੇ ਖ਼ੁਸ਼ਹਾਲੀ ਦੀ ਕਾਮਨਾ ਕਰਦੀਆਂ ਹਨ। ਭਰਾ ਵੀ ਸਾਰੀ ਉਮਰ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਚਨ ਦਿੰਦੇ ਹਨ।
Source: Google
ਰੱਖੜੀ ਬੰਨ੍ਹਣ ਤੋਂ ਬਾਅਦ ਭੈਣ ਆਪਣੇ ਭਰਾ ਦਾ ਮੂੰਹ ਮਿੱਠਾ ਕਰਵਾਉਂਦੀ ਹੈ ਤੇ ਭਰਾ ਉਸ ਨੂੰ ਨਕਦੀ ਜਾਂ ਤੋਹਫ਼ੇ ਆਦਿ ਦਿੰਦਾ ਹੈ।
Source: Google
ਬਦਲਦੇ ਜ਼ਮਾਨੇ ਤੇ ਵੱਧਦੇ ਫੈਸ਼ਨ ਨੇ ਹੁਣ ਰੇਸ਼ਮੀ ਧਾਗੇ ਦੀ ਥਾਂ ਫੈਂਸੀ ਰੱਖੜੀਆਂ ਨੇ ਲੈ ਲਈ ਹੈ। ਅੱਜ ਭੈਣਾਂ ਆਪਣੇ ਭਰਾਵਾਂ ਲਈ ਸੋਨੇ, ਚਾਂਦੀ ਦੀਆਂ ਰੱਖੜੀਆਂ ਖ਼ਰੀਦਦੀਆਂ ਹਨ। ਭੈਣਾਂ ਦੇ ਜੀਵਨ 'ਚ ਇਸ ਦਿਨ ਦੀ ਬਹੁਤ ਮਹੱਤਤਾ ਹੈ। ਪੂਰੇ ਭਾਰਤ 'ਚ ਇਸ ਦਿਨ ਨੂੰ ਖ਼ੁਸ਼ੀਆਂ ਨਾਲ ਮਨਾਇਆ ਜਾਂਦਾ ਹੈ।
Source: Google
ਇਸ ਸਾਲ ਰੱਖੜੀ ਦੀ ਤਾਰੀਖ ਬਾਰੇ ਬਹੁਤ ਭੰਬਲਭੂਸਾ ਹੈ। ਕੁਝ ਰੱਖੜੀ 8 ਅਗਸਤ ਨੂੰ ਕਹਿ ਰਹੇ ਹਨ ਅਤੇ ਕੁਝ 9 ਅਗਸਤ ਨੂੰ। ਆਓ ਜਾਣਦੇ ਹਾਂ ਰੱਖੜੀ ਬੰਨ੍ਹਣ ਦੀ ਸਹੀ ਤਾਰੀਖ ਅਤੇ ਸ਼ੁਭ ਸਮਾਂ।
Source: Google
ਹਿੰਦੂ ਕੈਲੰਡਰ ਦੇ ਅਨੁਸਾਰ ਇਸ ਵਾਰ ਸਾਵਣ ਪੂਰਨਿਮਾ ਦੀ ਤਾਰੀਖ 8 ਅਗਸਤ ਨੂੰ ਦੁਪਹਿਰ 02.12 ਵਜੇ ਤੋਂ 9 ਅਗਸਤ ਨੂੰ ਦੁਪਹਿਰ 01.24 ਵਜੇ ਤੱਕ ਰਹੇਗੀ
Source: Google
ਅਜਿਹੀ ਸਥਿਤੀ ਵਿੱਚ ਉਦੀਆ ਤਰੀਕ ਦੇ ਆਧਾਰ 'ਤੇ ਰੱਖੜੀ ਦਾ ਪਵਿੱਤਰ ਤਿਉਹਾਰ 9 ਅਗਸਤ, ਸ਼ਨੀਵਾਰ ਨੂੰ ਮਨਾਇਆ ਜਾਵੇਗਾ। ਇਸ ਦਿਨ ਭੈਣਾਂ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਣਗੀਆਂ।
Source: Google
9 ਅਗਸਤ ਨੂੰ ਰੱਖੜੀ ਬੰਨ੍ਹਣ ਦਾ ਸ਼ੁਭ ਸਮਾਂ ਸਵੇਰੇ 5:35 ਵਜੇ ਤੋਂ ਦੁਪਹਿਰ 1:24 ਵਜੇ ਤੱਕ ਹੋਵੇਗਾ।
Source: Google
ਭਾਵ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਲਈ ਲਗਭਗ 7 ਘੰਟੇ 49 ਮਿੰਟ ਦਾ ਸ਼ੁਭ ਸਮਾਂ ਹੋਵੇਗਾ। ਇਸ ਸਮੇਂ ਦੌਰਾਨ ਤੁਸੀਂ ਕਿਸੇ ਵੀ ਸਮੇਂ ਰੱਖੜੀ ਬੰਨ੍ਹ ਸਕਦੇ ਹੋ
Source: Google
ਇਸ ਦਿਨ ਅਭਿਜੀਤ ਮਹੂਰਤ ਦੁਪਹਿਰ 12:00 ਵਜੇ ਤੋਂ 12:53 ਵਜੇ ਤੱਕ ਹੋਵੇਗਾ। ਇਹ ਸਮਾਂ ਰੱਖੜੀ ਬੰਨ੍ਹਣ ਲਈ ਸਭ ਤੋਂ ਵਧੀਆ ਹੋਵੇਗਾ।
Source: Google
Flaxseeds for Hair : ਵਾਲਾਂ ਲਈ ਕਿਉਂ ਜ਼ਰੂਰੀ ਹੈ ਅਲਸੀ ਦੇ ਬੀਜ ? ਜਾਣੋ ਇਸਦੇ ਫਾਇਦੇ