26 Nov, 2025
Skin Care Tips : ਚਿਹਰੇ ਦੀ ਚਮਕਦਾਰ ਸਕਿਨ ਲਈ 7 ਦਿਨ 7 ਜੂਸ
ਅਨਾਰ ਦਾ ਜੂਸ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਇਹ ਦਿਲ ਦੀ ਸਿਹਤ ਨੂੰ ਵਧਾਉਂਦਾ ਹੈ ਅਤੇ ਖੂਨ ਸੰਚਾਰ ਨੂੰ ਬਿਹਤਰ ਬਣਾਉਂਦਾ ਹੈ। ਇਸ ਦੇ ਪੌਲੀਫੇਨੋਲ ਚਮੜੀ ਨੂੰ ਚਮਕਦਾਰ ਬਣਾਉਂਦੇ ਹਨ ਅਤੇ ਬੁਢਾਪੇ ਨੂੰ ਦੂਰ ਰੱਖਣ 'ਚ ਸਹਾਇਤਾ ਕਰਦਾ ਹੈ।
Source: Google
ਵਿਟਾਮਿਨ ਸੀ ਨਾਲ ਭਰਪੂਰ ਸੰਤਰੇ ਦਾ ਜੂਸ, ਜ਼ੁਕਾਮ ਅਤੇ ਫਲੂ ਵਰਗੀਆਂ ਸਮੱਸਿਆਵਾਂ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਇਹ ਇਮਿਊਨਿਟੀ ਨੂੰ ਵਧਾਉਂਦਾ ਹੈ ਅਤੇ ਥਕਾਵਟ ਨੂੰ ਦੂਰ ਕਰਦਾ ਹੈ।
Source: Google
ਆਂਵਲਾ (ਭਾਰਤੀ ਕਰੌਦਾ) ਨੂੰ ਵਿਟਾਮਿਨ ਸੀ ਦਾ ਸਭ ਤੋਂ ਸ਼ਕਤੀਸ਼ਾਲੀ ਸਰੋਤ ਮੰਨਿਆ ਜਾਂਦਾ ਹੈ। ਇਸਦਾ ਜੂਸ ਸਰੀਰ ਦੀ ਇਮਿਊਨਿਟੀ ਨੂੰ ਕਾਫ਼ੀ ਵਧਾਉਂਦਾ ਹੈ ਅਤੇ ਇਨਫੈਕਸ਼ਨਾਂ ਤੋਂ ਬਚਾਉਂਦਾ ਹੈ। ਇਹ ਵਾਲਾਂ ਦੇ ਝੜਨ ਨੂੰ ਰੋਕਦਾ ਹੈ ਅਤੇ ਚਮੜੀ ਵਿੱਚ ਚਮਕ ਲਿਆਉਂਦਾ ਹੈ।
Source: Google
ਚੁਕੰਦਰ ਦਾ ਜੂਸ ਸਰੀਰ ਵਿੱਚ ਹੀਮੋਗਲੋਬਿਨ ਵਧਾਉਣ ਲਈ ਜਾਣਿਆ ਜਾਂਦਾ ਹੈ। ਇਸ ਵਿੱਚ ਮੌਜੂਦ ਨਾਈਟ੍ਰੇਟ ਬਲੱਡ ਪ੍ਰੈਸ਼ਰ ਨੂੰ ਨਿਯੰਤ੍ਰਿਤ ਕਰਦੇ ਹਨ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੇ ਹਨ। ਇਹ ਚਮੜੀ ਨੂੰ ਵੀ ਲਾਲੀ ਦਿੰਦਾ ਹਾਂ।
Source: Google
ਐਲੋਵੇਰਾ ਦਾ ਜੂਸ ਪਾਚਨ ਵਿੱਚ ਸਹਾਇਤਾ ਕਰਦਾ ਹੈ ਅਤੇ ਸਰੀਰ ਵਿੱਚੋਂ ਨੁਕਸਾਨਦੇਹ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਇਹ ਚਮੜੀ ਅਤੇ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੈ।
Source: Google
ਨਿੰਬੂ ਦਾ ਰਸ ਵਿਟਾਮਿਨ ਸੀ ਦਾ ਇੱਕ ਸਸਤਾ ਅਤੇ ਪ੍ਰਭਾਵਸ਼ਾਲੀ ਸਰੋਤ ਹੈ। ਇਹ ਸਰੀਰ ਨੂੰ ਡੀਟੌਕਸੀਫਾਈ ਕਰਦਾ ਹੈ, ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਅਤੇ ਭਾਰ ਘਟਾਉਣ ਵਿੱਚ ਸਹਾਇਤਾ ਕਰਦਾ ਹੈ।
Source: Google
ਅਨਾਨਾਸ ਵਿੱਚ ਮੌਜੂਦ ਵਿਟਾਮਿਨ ਸੀ ਅਤੇ ਬ੍ਰੋਮੇਲੇਨ ਮੁਹਾਸਿਆਂ ਅਤੇ ਇਸ ਤੋਂ ਪੈਦਾ ਹੋਣ ਵਾਲੇ ਦਾਗਾਂ ਦੇ ਇਲਾਜ ਵਿੱਚ ਮਦਦ ਕਰ ਸਕਦੇ ਹਨ। ਇਹ ਮਰੇ ਹੋਏ ਚਮੜੀ ਦੇ ਸੈੱਲਾਂ ਨੂੰ ਹਟਾ ਕੇ ਚਮੜੀ ਦੇ ਟੋਨ ਨੂੰ ਵੀ ਸੁਧਾਰਦਾ ਹੈ, ਜਿਸ ਨਾਲ ਚਮੜੀ ਚਮਕਦਾਰ ਰਹਿੰਦੀ ਹੈ।
Source: Google
ਗ੍ਰਹਿ ਪ੍ਰਵੇਸ਼ ਦੌਰਾਨ ਦੁਲਹਨ ਕਿਉਂ ਗਿਰਾਉਂਦੀ ਹੈ ਚੌਲਾਂ ਦਾ ਕਲਸ਼ ? ਜਾਣੋ ਇਸ ਪਿੱਛੇ ਦੀ ਵਜ੍ਹਾ