28 Apr, 2023

ਜੀਆ ਖਾਨ ਖੁਦਕੁਸ਼ੀ ਮਾਮਲੇ 'ਚ ਅਭਿਨੇਤਾ ਸੂਰਜ ਪੰਚੋਲੀ ਬਰੀ

Bollywood ਅਭਿਨੇਤਰੀ ਜੀਆ ਖਾਨ ਦੀ ਖੁਦਕੁਸ਼ੀ ਦੇ ਲਗਭਗ 10 ਸਾਲ ਬਾਅਦ ਮੁੰਬਈ ਦੀ ਵਿਸ਼ੇਸ਼ CBI ਅਦਾਲਤ ਨੇ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ


Source: Google

ਜੀਆ ਦੇ ਕਥਿਤ ਪ੍ਰੇਮੀ ਅਤੇ ਫਿਲਮ ਅਦਾਕਾਰ ਸੂਰਜ ਪੰਚੋਲੀ ਨੂੰ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਰਿਹਾਅ ਕਰ ਦਿੱਤਾ


Source: Google

'ਨਿਸ਼ਬਦ' ਅਤੇ 'ਗਜਨੀ' ਵਰਗੀਆਂ ਫਿਲਮਾਂ ਦੀ ਅਦਾਕਾਰਾ ਜੀਆ ਖਾਨ ਨੇ 3 ਜੂਨ 2013 ਨੂੰ ਜੁਹੂ ਸਥਿਤ ਆਪਣੇ ਘਰ 'ਚ ਖੁਦਕੁਸ਼ੀ ਕਰ ਲਈ ਸੀ


Source: Google

ਇਸ ਘਟਨਾ 'ਚ ਸੂਰਜ ਪੰਚੋਲੀ 'ਤੇ ਅਭਿਨੇਤਰੀ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਇਲਜ਼ਾਮ ਸੀ


Source: Google

ਜੁਹੂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ ਅਤੇ ਪੁਲਿਸ ਨੂੰ ਜੀਆ ਖਾਨ ਦੇ ਘਰੋਂ 6 ਪੰਨਿਆਂ ਦਾ ਹੱਥ ਲਿਖਤ ਸੁਸਾਈਡ ਨੋਟ ਮਿਲਿਆ ਸੀ


Source: Google

ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਬਾਲੀਵੁੱਡ ਅਭਿਨੇਤਾ ਆਦਿਤਿਆ ਪੰਚੋਲੀ ਦੇ ਬੇਟੇ ਸੂਰਜ ਪੰਚੋਲੀ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਸੀ


Source: Google

ਜੀਆ ਦੀ ਮਾਂ ਰਾਬੀਆ ਖਾਨ, ਜੋ ਇਸ ਕੇਸ ਦੀ ਮੁੱਖ ਗਵਾਹ ਸਨ, ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਕਤਲ ਦਾ ਮਾਮਲਾ ਹੈ ਨਾ ਕਿ ਖੁਦਕੁਸ਼ੀ ਦਾ


Source: Google

ਸੂਰਜ ਨੇ ਅਦਾਲਤ ਵਿੱਚ ਆਪਣੇ ਆਖਰੀ ਬਿਆਨ ਵਿੱਚ ਦਾਅਵਾ ਕੀਤਾ ਸੀ ਕਿ ਜਾਂਚ ਅਤੇ ਚਾਰਜਸ਼ੀਟ ਝੂਠੀ ਸੀ


Source: Google

ਸੂਰਜ ਨੇ ਕਿਹਾ ਸੀ ਕਿ ਸ਼ਿਕਾਇਤਕਰਤਾ ਰਾਬੀਆ ਖਾਨ, ਪੁਲਿਸ ਅਤੇ CBI ਦੇ ਇਸ਼ਾਰੇ 'ਤੇ ਇਸਤਗਾਸਾ ਪੱਖ ਦੇ ਗਵਾਹਾਂ ਨੇ ਉਸ ਵਿਰੁੱਧ ਗਵਾਹੀ ਦਿੱਤੀ


Source: Google

ਪੰਜ ਤੱਤਾਂ 'ਚ ਵਿਲੀਨ ਹੋਏ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ