01 Feb, 2026

FM Nirmala Sitaraman : 9 ਬਜਟ - 9 ਸਾੜੀਆਂ : ਦੇਖੋ ਵਿੱਤ ਮੰਤਰੀ ਦੇ 9 ਵੱਖ-ਵੱਖ ਅੰਦਾਜ਼

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਤਵਾਰ ਨੂੰ ਸੰਸਦ ਵਿੱਚ ਕੇਂਦਰੀ ਬਜਟ 2026 ਪੇਸ਼ ਕਰਨ ਤੋਂ ਪਹਿਲਾਂ ਤਾਮਿਲਨਾਡੂ ਦੀ ਹੱਥ ਨਾਲ ਬੁਣੀ ਹੋਈ ਕਾਂਜੀਵਰਮ ਸਿਲਕ ਸਾੜੀ ਪਹਿਨਣ ਦੀ ਚੋਣ ਕੀਤੀ। ਵਿੱਤ ਮੰਤਰੀ ਦਾ ਇਸ ਸਾੜੀ ਪਹਿਨਣ ਪਿੱਛੇ ਇਸ ਸਾਲ ਤਾਮਿਲਨਾਡੂ 'ਚ ਚੋਣਾਂ ਹੋਣਾ ਵੀ ਮੰਨਿਆ ਜਾ ਰਿਹਾ ਹੈ।


Source: ANI

2019 ਵਿੱਚ ਆਪਣੇ ਪਹਿਲੇ ਬਜਟ ਤੋਂ ਪਹਿਲਾਂ ਵਿੱਤ ਮੰਤਰੀ ਨੇ ਚਮਕਦਾਰ ਗੁਲਾਬੀ ਮੰਗਲਾਗਿਰੀ ਸਾੜੀ ਪਹਿਨੀ ਸੀ।


Source: Google

2020 ਸੰਸਦ ਵਿੱਚ ਪਹੁੰਚਣ 'ਤੇ ਕੇਂਦਰੀ ਬਜਟ 2020-21 ਪੇਸ਼ ਕਰਨ ਤੋਂ ਪਹਿਲਾਂ ਨਿਰਮਲਾ ਸੀਤਾਰਮਨ ਬਜਟ ਦਸਤਾਵੇਜ਼ ਹੱਥਾਂ 'ਚ ਰੱਖ ਕੇ ਖੜੇ ਹੋਏ।


Source: ANI

ਨਵੀਂ ਦਿੱਲੀ ਵਿੱਚ ਕੇਂਦਰੀ ਬਜਟ 2021-22 ਪੇਸ਼ ਕਰਨ ਤੋਂ ਪਹਿਲਾਂ ਨਿਰਮਲਾ ਸੀਤਾਰਮਨ, ਪੋਚਮਪੱਲੀ ਇਕਤ ਸਾੜੀ 'ਚ ਸੰਸਦ ਭਵਨ ਪਹੁੰਚੀ ਸੀ।


Source: ANI

ਲੋਕ ਸਭਾ ਵਿੱਚ ਕੇਂਦਰੀ ਬਜਟ 2022-23 ਪੇਸ਼ ਕਰਨ ਤੋਂ ਪਹਿਲਾਂ ਸੰਸਦ ਵਿੱਚ ਰਾਜ ਦੇ ਵਿੱਤ ਮੰਤਰੀ ਪੰਕਜ ਚੌਧਰੀ ਅਤੇ ਭਾਗਵਤ ਕਰਾੜ ਨਾਲ ਓਡੀਸ਼ਾ ਦੀ ਪ੍ਰਸਿੱਧ ਬੋਮਕਾਈ ਸਾੜੀ ਪਹਿਨੀ ਹੋਏ ਨਿਰਮਲਾ ਸੀਤਾਰਮਨ।


Source: ANI

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2023 ਵਿੱਚ ਕਰਨਾਟਕ ਦੀ ਇਲਕਲ ਸਾੜੀ ਦੀ ਚੋਣ ਕੀਤੀ ਸੀ।


Source: ANI

2024 ਵਿੱਚ ਵਿੱਤ ਮੰਤਰੀ ਸੀਤਾਰਮਨ ਨੇ ਪੂਰੇ ਬਜਟ ਲਈ ਮੰਗਲਾਗਿਰੀ ਰੇਸ਼ਮ ਸਾੜੀ ਦੀ ਚੋਣ ਕੀਤੀ ਸੀ।


Source: ANI

2024 ਵਿੱਚ ਵਿੱਤ ਮੰਤਰੀ ਸੀਤਾਰਮਨ ਨੇ ਅੰਤਰਿਮ ਬਜਟ ਦੌਰਾਨ ਨੀਲੇ ਰੰਗ ਦੀ ਸਾੜੀ ਦੀ ਚੋਣ ਕੀਤੀ ਸੀ।


Source: ANI

2025 ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਦਮ ਸ਼੍ਰੀ ਪੁਰਸਕਾਰ ਜੇਤੂ ਦੁਲਾਰੀ ਦੇਵੀ ਵੱਲੋਂ ਤੋਹਫੇ ਵਿੱਚ ਹਾਥੀ ਦੰਦ ਦੀ ਮਧੂਬਨੀ ਹੱਥ ਨਾਲ ਕਢਾਈ ਕੀਤੀ ਸਾੜ੍ਹੀ ਪਹਿਨੀ।


Source: ANI

ਲਗਾਤਾਰ ਥਕਾਵਟ ਅਤੇ ਨੀਂਦ ਨਾ ਆਉਣਾ ਕਿਸ ਵਿਟਾਮਿਨ ਦੀ ਕਮੀ ਦੇ ਲੱਛਣ ਹਨ ?