27 Jun, 2023
ਏਅਰ ਇੰਡੀਆ ਦੇ ਜਹਾਜ਼ 'ਚ ਇੱਕ ਯਾਤਰੀ ਨੇ ਫਿਰ ਤੋਂ ਕੀਤਾ ਪਿਸ਼ਾਬ
ਏਅਰ ਇੰਡੀਆ ਦੀ ਮੁੰਬਈ-ਦਿੱਲੀ ਫਲਾਈਟ 'ਚ ਸਫਰ ਕਰ ਰਹੇ ਇਕ ਯਾਤਰੀ ਨੇ ਜਹਾਜ਼ 'ਚ ਹੀ ਪਿਸ਼ਾਬ ਕਰ ਦਿੱਤਾ।
Source: Google
ਫਲਾਈਟ ਦੇ ਕਪਤਾਨ ਨੇ ਦਿੱਲੀ ਦੇ ਆਈ.ਜੀ.ਆਈ ਏਅਰਪੋਰਟ ਥਾਣੇ ਵਿੱਚ ਇਸ ਬਾਬਤ ਐਫ.ਆਈ.ਆਰ ਦਰਜ ਕਰਵਾਈ ਹੈ।
Source: Google
24 ਜੂਨ ਨੂੰ ਮੁੰਬਈ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਏ.ਆਈ.ਸੀ 866 ਦੀ ਕਤਾਰ ਨੰਬਰ 9 ਦੀ ਸੀਟ ਨੰਬਰ....
Source: Google
....17 ਐੱਫ 'ਤੇ ਸਫਰ ਕਰ ਰਹੇ ਇਕ ਯਾਤਰੀ ਨੇ ਜਹਾਜ਼ 'ਚ ਹੀ ਪਿਸ਼ਾਬ ਕਰ ਦਿੱਤਾ।
Source: Google
ਕੈਬਿਨ ਸੁਪਰਵਾਈਜ਼ਰ ਨੇ ਉਸ ਨੂੰ ਚਿਤਾਵਨੀ ਵੀ ਦਿੱਤੀ ਪਰ ਉਸ ਨੇ ਗੱਲ ਨਹੀਂ ਸੁਣੀ।
Source: Google
ਜਿਵੇਂ ਹੀ ਫਲਾਈਟ ਦਿੱਲੀ ਏਅਰਪੋਰਟ 'ਤੇ ਲੈਂਡ ਹੋਈ ਗੁੱਸੇ 'ਚ ਆਏ ਯਾਤਰੀਆਂ ਨੇ ਇਸ ਘਟਨਾ ਨੂੰ ਲੈ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
Source: Google
ਫਲਾਈਟ ਦੇ ਕਪਤਾਨ ਦੀ ਸ਼ਿਕਾਇਤ 'ਤੇ ਦਿੱਲੀ ਪੁਲਿਸ ਨੇ ਮਾਮਲਾ ਦਰਜ ਕਰਕੇ ਆਰੋਪੀ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ।
Source: Google
ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਮੁਲਜ਼ਮ ਨੂੰ ਜ਼ਮਾਨਤ ਮਿਲ ਗਈ।
Source: Google
ਦੱਸਣਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਉੱਡਦੇ ਜਹਾਜ਼ 'ਚ ਅਜਿਹੀ ਹਰਕਤ ਸਾਹਮਣੇ ਆਈ ਹੋਵੇ, ਇਸਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।
Source: Google
Eid-Al-Adha 2023 Recipes: Prepare your guests for an irresistible 'Eid Special' menu with delicacies