08 Jun, 2025

ਕੌਣ ਹੈ MP Priya Saroj , ਕ੍ਰਿਕਟਰ ਰਿੰਕੂ ਨਾਲ ਕਿਵੇਂ ਹੋਈ ਮੁਲਾਕਾਤ ?

ਭਾਰਤੀ ਕ੍ਰਿਕਟਰ ਰਿੰਕੂ ਸਿੰਘ ਅਤੇ ਸਮਾਜਵਾਦੀ ਪਾਰਟੀ ਦੀ MP ਪ੍ਰਿਆ ਸਰੋਜ ਦੀ ਲਖਨਊ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਅੱਜ ਮੰਗਣੀ ਹੋ ਗਈ।


Source: Google

ਉਮਰ ਦੀ ਗੱਲ ਕਰੀਏ ਤਾਂ ਪ੍ਰਿਆ ਸਰੋਜ 26 ਸਾਲ ਦੀ ਹੈ ਅਤੇ ਰਿੰਕੂ ਸਿੰਘ 27 ਸਾਲ ਦੀ ਹੈ। ਰਿੰਕੂ ਸਿੰਘ ,ਪ੍ਰਿਆ ਸਰੋਜ ਤੋਂ ਇੱਕ ਸਾਲ ਵੱਡਾ ਹੈ।


Source: Google

ਦੋਵਾਂ ਦਾ ਵਿਆਹ 18 ਨਵੰਬਰ 2025 ਨੂੰ ਵਾਰਾਣਸੀ ਦੇ ਤਾਜ ਹੋਟਲ ਵਿੱਚ ਹੋਵੇਗਾ। ਇਸ ਵਿਆਹ ਵਿੱਚ ਕਈ ਵੱਡੀਆਂ ਹਸਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।


Source: Google

ਦੋਵਾਂ ਦੀ ਜਾਣ-ਪਛਾਣ ਇੱਕ ਦੋਸਤ ਦੇ ਪਿਤਾ ਜ਼ਰੀਏ ਹੋਈ ਸੀ। ਦੋਸਤ ਦੇ ਪਿਤਾ ਵੀ ਆਪਣੇ ਸਮੇਂ ਦੇ ਕ੍ਰਿਕਟਰ ਸਨ ਅਤੇ ਕ੍ਰਿਕਟ ਕਾਮਨ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਮੁਲਾਕਤ ਪ੍ਰਿਆ ਨਾਲ ਹੋਈ।


Source: Google

ਪ੍ਰਿਆ ਸਰੋਜ ਉੱਤਰ ਪ੍ਰਦੇਸ਼ ਤੋਂ ਤਿੰਨ ਵਾਰ ਸੰਸਦ ਮੈਂਬਰ ਅਤੇ ਵਰਤਮਾਨ ਵਿੱਚ ਵਿਧਾਇਕ ਤੂਫਾਨੀ ਸਰੋਜ ਦੀ ਧੀ ਹੈ।


Source: Google

25 ਸਾਲਾ ਪ੍ਰਿਆ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਮਹਿਲਾ ਸੰਸਦ ਮੈਂਬਰ ਹੈ ਅਤੇ ਸਿਆਸਤ 'ਚ ਆਉਣ ਤੋਂ ਪਹਿਲਾਂ ਸੁਪਰੀਮ ਕੋਰਟ ਦੀ ਵਕੀਲ ਰਹਿ ਚੁੱਕੀ ਹੈ।


Source: Google

ਪ੍ਰਿਆ ਸਰੋਜ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਮਛਲੀਸ਼ਹਿਰ ਲੋਕ ਸਭਾ ਸੀਟ ਤੋਂ ਚੋਣ ਜਿੱਤੀ ਸੀ।


Source: Google

25 ਸਾਲਾ ਪ੍ਰਿਆ ਨੇ ਮਛਲੀਸ਼ਹਿਰ ਸੀਟ ਤੋਂ ਸਮਾਜਵਾਦੀ ਪਾਰਟੀ ਦੀ ਟਿਕਟ 'ਤੇ ਭਾਜਪਾ ਦੀ ਬੀਪੀ ਸਰੋਜ ਨੂੰ 35,000 ਤੋਂ ਵੱਧ ਵੋਟਾਂ ਨਾਲ ਹਰਾ ਕੇ ਸੰਸਦ ਮੈਂਬਰ ਬਣੀ ਸੀ।


Source: Google

1998 ਵਿੱਚ ਵਾਰਾਣਸੀ ਵਿੱਚ ਜਨਮੀ ਪ੍ਰਿਆ ਸਰੋਜ ਨੇ ਆਪਣੀ ਮੁੱਢਲੀ ਸਿੱਖਿਆ ਨਵੀਂ ਦਿੱਲੀ ਦੇ ਏਅਰ ਫੋਰਸ ਗੋਲਡਨ ਜੁਬਲੀ ਇੰਸਟੀਚਿਊਟ ਤੋਂ ਪੂਰੀ ਕੀਤੀ।


Source: Google

ਇਸ ਤੋਂ ਬਾਅਦ ਉਸਨੇ ਦਿੱਲੀ ਯੂਨੀਵਰਸਿਟੀ ਤੋਂ ਬੈਚਲਰ ਆਫ਼ ਆਰਟਸ (ਬੀਏ) ਵਿੱਚ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਪ੍ਰਿਆ ਸਰੋਜ ਨੇ ਨੋਇਡਾ ਦੀ ਐਮਿਟੀ ਯੂਨੀਵਰਸਿਟੀ ਤੋਂ ਬੈਚਲਰ ਆਫ਼ ਲਾਅ (LLB ) ਦੀ ਡਿਗਰੀ ਪ੍ਰਾਪਤ ਕੀਤੀ ਹੈ। ਦੂਜੇ ਪਾਸੇ ਰਿੰਕੀ ਸਿੰਘ ਸਿਰਫ਼ ਅੱਠਵੀਂ ਪਾਸ ਹੈ।


Source: Google

Opration Blue Star : 1984 ’ਚ ਹੋਏ ਫ਼ੌਜੀ ਹਮਲੇ ਨੂੰ ਬਿਆਨ ਕਰਦੀਆਂ ਤਸਵੀਰਾਂ