13 Jun, 2023

ਟਵਿੱਟਰ ਦੇ ਸਾਬਕਾ ਸੀ.ਈ.ਓ ਦਾ ਵੱਡਾ ਦਾਅਵਾ; ਭਾਰਤ ਸਰਕਾਰ ਨੇ ਟਵਿਟਰ ਬੰਦ ਕਰਨ ਦੀ ਦਿੱਤੀ ਸੀ ਧਮਕੀ

ਟਵਿੱਟਰ ਦੇ ਸਹਿ-ਸੰਸਥਾਪਕ ਜੈਕ ਡੋਰਸੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਟਵਿੱਟਰ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਸੀ


Source: Instagram

ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨ ਅੰਦੋਲਨ ਦੌਰਾਨ ਭਾਰਤ ਸਰਕਾਰ ਦੇ ਆਲੋਚਨਾਤਮਕ ਖਾਤਿਆਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਸਨ


Source: Google

ਡੋਰਸੀ ਨੇ 2021 ਵਿੱਚ ਟਵਿੱਟਰ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ


Source: Instagram

ਉਨ੍ਹਾਂ ਕਿਹਾ ਕਿ ਭਾਰਤ ਨੇ ਕੰਪਨੀ ਦੇ ਕਰਮਚਾਰੀਆਂ 'ਤੇ ਛਾਪੇ ਮਾਰਨ ਦੀ ਧਮਕੀ ਵੀ ਦਿੱਤੀ, ਜੇਕਰ ਆਲੋਚਨਾਤਮਕ ਪੋਸਟਾਂ ਨੂੰ ਹਟਾਇਆ ਨਾ ਗਿਆ


Source: Google

ਡਰੋਸੀ ਮੁਤਾਬਕ ਉਸ ਵੇਲੇ ਭਾਰਤ ਉਨ੍ਹਾਂ ਲਈ ਇੱਕ ਬਹੁਤ ਵੱਡਾ ਬਾਜ਼ਾਰ ਸੀ।


Source: Google

ਜਵਾਬ ਵਿੱਚ ਡੋਰਸੀ 'ਤੇ ਵਰ੍ਹਦਿਆਂ ਸੂਚਨਾ ਟੈਕਨਾਲੋਜੀ ਦੇ ਉਪ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਉਸਦੇ ਦਾਅਵਿਆਂ ਨੂੰ "ਸਿੱਧਾ ਝੂਠ" ਦੱਸਿਆ ਹੈ।


Source: Google

ਡੋਰਸੀ ਦੀਆਂ ਟਿੱਪਣੀਆਂ ਨੇ ਮੋਦੀ ਸ਼ਾਸਨ 'ਚ ਕੰਮ ਕਰ ਰਹੇ ਵਿਦੇਸ਼ੀ ਟੈਕਨਾਲੋਜੀ ਦਿੱਗਜਾਂ ਦੁਆਰਾ ਦਰਪੇਸ਼ ਸੰਘਰਸ਼ਾਂ ਵੱਲ ਮੁੜ ਇਸ਼ਾਰਾ ਕੀਤਾ ਹੈ।


Source: Google

ਮੋਦੀ ਸਰਕਾਰ ਪਹਿਲਾਂ ਵੀ ਗੂਗਲ, ਫੇਸਬੁੱਕ ਅਤੇ ਟਵਿੱਟਰ ਵੱਲੋਂ 'ਭਾਰਤ ਵਿਰੋਧੀ' ਸਮੱਗਰੀ ਨਾਲ ਨਜਿੱਠਣ ਲਈ ਲੋੜੀਂਦਾ ਕੰਮ ਨਾ ਕਰਨ ਲਈ ਆਲੋਚਨਾ ਕਰ ਚੁੱਕੀ ਹੈ।


Source: Google

ਟਵਿਟਰ ਨੂੰ ਐਲੋਨ ਮਸਕ ਨੇ ਪਿਛਲੇ ਸਾਲ 44 ਬਿਲੀਅਨ ਡਾਲਰ, ਲਗਭਗ 3,62,495 ਕਰੋੜ ਰੁਪਏ, ਦੇ ਸੌਦੇ ਵਿੱਚ ਖਰੀਦਿਆ ਸੀ।


Source: Instagram

ਉਰਫੀ ਜਾਵੇਦ ਦੀ ਇੱਕ ਹੋਰ ਅਜੀਬ ਦਿੱਖ