'ਵਿਵਾਹ' ਫੇਮ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ

By Jagroop Kaur - November 02, 2020 3:11 pm

ਮੁੰਬਈ : ਬਾਲੀਵੁਡ ਵਿਚ ਇਹਨੀ ਦਿਨੀਂ ਖੁਸ਼ੀਆਂ ਦੀ ਬਾਹਰ ਹੈ ਕੀਤੇ ਵੀਆਹ ਹੋ ਰਹੇ ਹਨ ਤੇ ਕੀਤੇ ਨਵਜਨਮਿਆਂ ਦੀਆਂ ਕਿਲਕਾਰੀਆਂ ਗੂੰਜ ਰਹੀਆਂ ਹਨ , ਹਾਲ ਹੀ 'ਚ ਵਿਵਾਹ ਫੇਮ ਬਾਲੀਵੁਡ ਅਦਾਕਾਰਾ Amrita Rao ਦੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ ਹਨ। ਅਦਾਕਾਰਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਦਸਦੀਏ ਕਿ ਅੰਮ੍ਰਿਤਾ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ। ਮਿਲੀ ਜਾਣਕਾਰੀ ਮੁਤਾਬਿਕ ਮਾਂ ਤੇ ਬੇਟਾ ਦੋਵੇਂ ਹੀ ਤੰਦਰੁਸਤ ਹਨ ।Amrita rao

Amrita rao

ਅੰਮ੍ਰਿਤਾ ਤੇ ਉਨ੍ਹਾਂ ਦੇ ਪਤੀ ਆਰ ਜੇ ਅਨਮੋਲ ਦੇ ਮੈਨੇਜਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਾ ਰਾਓ ਨੇ ਐਤਵਾਰ ਸਵੇਰੇ ਪੁੱਤਰ ਨੂੰ ਜਨਮ ਦਿੱਤਾ। ਇਸ ਮੌਕੇ ਪਰਿਵਾਰ ਨੂੰ ਵਧਾਈਆਂ ਦੇਣ ਲਈ ਕਲਾਕਾਰ ਅਤੇ ਡਾਇਰੈਕਟਰਜ਼ ਵੱਲੋਂ ਪੋਸਟ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਜਿੰਨਾ ਚ ਫ਼ਰਾਹ ਖਾਨ ਅਤੇ ਹੋਰ ਵੀ ਲੋਕਾਂ ਵੱਲੋਂ ਮੁਬਾਰਕਾਂ ਆ ਰਹੀਆਂ ਹਨ।Amrita rao

Vivah actor Amrita Rao 

ਅਮ੍ਰਿਤਾ ਨੇ ਆਪਣੀ ਗਰਭ ਅਵਸਥਾ ਦੇ 9 ਵੇਂ ਮਹੀਨੇ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਸੀ, ਅਮ੍ਰਿਤਾ ਨੇ ਆਪਣੇ ਪਤੀ ਨਾਲ ਇੱਕ ਫੋਟੋ ਸਾਂਝੀ ਕਰਦਿਆਂ ਲਿਖਿਆ, 'ਇਹ ਤੁਹਾਡੇ ਲਈ 10 ਵਾਂ ਮਹੀਨਾ ਹੈ ਅਤੇ ਇਹ ਸਾਡੇ ਲਈ ਨੌਵਾਂ ਮਹੀਨਾ ਹੈ। ਅਨਮੋਲ ਅਤੇ ਮੈਂ ਗਰਭ ਅਵਸਥਾ ਦੇ ਨੌਵੇਂ ਮਹੀਨੇ ਵਿੱਚ ਹਾਂ. ਮੈਂ ਪ੍ਰਸ਼ੰਸਕਾਂ ਨਾਲ ਇਸ ਖਬਰ ਨੂੰ ਸਾਂਝਾ ਕਰਨ ਲਈ ਬਹੁਤ ਉਤਸ਼ਾਹਤ ਹਾਂ ਅਤੇ ਸਭ ਦਾ ਧਨਵਾਦ ਕੀਤਾ।vivaah-actress-amrita-rao-pregnant-pic-with-baby-bump-go-viralਦੱਸ ਦਈਏ ਕਿ ਅਮ੍ਰਿਤਾ ਅਤੇ ਅਨਮੋਲ ਨੇ ਸੱਤ ਸਾਲ ਇਕ ਦੂਜੇ ਨਾਲ ਡੇਟਿੰਗ ਕਰਨ ਤੋਂ ਬਾਅਦ ਸਾਲ 2016 ਵਿਚ ਵਿਆਹ ਕਰਵਾ ਲਿਆ ਸੀ। ਉਸ ਦੇ ਵਿਆਹ ਵਿਚ ਪਰਿਵਾਰ ਅਤੇ ਸਿਰਫ ਨਜ਼ਦੀਕੀ ਦੋਸਤ ਸ਼ਾਮਲ ਹੋਏ ਸਨ। ਅਮ੍ਰਿਤਾ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਬਾਲਾ ਸਾਹਬ ਠਾਕਰੇ ਦੀ ਬਾਇਓਪਿਕ ਵਿੱਚ ਵੇਖੀ ਗਈ ਸੀ।Thackeray Movie Cast: Real-life characters Nawazuddin Siddiqui & other  actors play in the Balasaheb Thackeray biopic | GQ Indiaਇਸ ਫਿਲਮ ਵਿੱਚ, ਉਸਨੇ ਬਾਲ ਠਾਕਰੇ ਦੀ ਪਤਨੀ ਮੀਨਾ ਠਾਕਰੇ ਦਾ ਕਿਰਦਾਰ ਨਿਭਾਇਆ ਸੀ। ਫਿਲਮ ਵਿਚ ਉਸਨੇ ਨਵਾਜ਼ੂਦੀਨ ਸਿਦੀਕੀ ਨਾਲ ਪਰਦਾ ਸਾਂਝਾ ਕੀਤਾ ਸੀ। ਇਸ ਫਿਲਮ ਵਿਚ ਉਸ ਦੇ ਅਭਿਨੈ ਦੀ ਕਾਫ਼ੀ ਪ੍ਰਸ਼ੰਸਾ ਕੀਤੀ ਗਈ ਸੀ।

 

adv-img
adv-img