Fri, Apr 19, 2024
Whatsapp

ਵਿਸ਼ਾਖਾਪਟਨਮ ਗੈਸ ਪਲਾਂਟ ਲੀਕ ਹਾਦਸੇ 'ਤੇ PM Modi ਨੇ ਬੁਲਾਈ NDMA ਦੀ ਮੀਟਿੰਗ , ਹੁਣ ਤੱਕ 10 ਲੋਕਾਂ ਦੀ ਮੌਤ

Written by  Shanker Badra -- May 07th 2020 12:34 PM
ਵਿਸ਼ਾਖਾਪਟਨਮ ਗੈਸ ਪਲਾਂਟ ਲੀਕ ਹਾਦਸੇ 'ਤੇ PM Modi ਨੇ ਬੁਲਾਈ NDMA ਦੀ ਮੀਟਿੰਗ , ਹੁਣ ਤੱਕ 10 ਲੋਕਾਂ ਦੀ ਮੌਤ

ਵਿਸ਼ਾਖਾਪਟਨਮ ਗੈਸ ਪਲਾਂਟ ਲੀਕ ਹਾਦਸੇ 'ਤੇ PM Modi ਨੇ ਬੁਲਾਈ NDMA ਦੀ ਮੀਟਿੰਗ , ਹੁਣ ਤੱਕ 10 ਲੋਕਾਂ ਦੀ ਮੌਤ

ਵਿਸ਼ਾਖਾਪਟਨਮ ਗੈਸ ਪਲਾਂਟ ਲੀਕ ਹਾਦਸੇ 'ਤੇ PM Modi ਨੇ ਬੁਲਾਈ NDMA ਦੀ ਮੀਟਿੰਗ , ਹੁਣ ਤੱਕ 10 ਲੋਕਾਂ ਦੀ ਮੌਤ:ਵਿਸ਼ਾਖਾਪਟਨਮ : ਵਿਸ਼ਾਖਾਪਟਨਮ ਦੇ ਆਰ.ਆਰ.ਵੈਂਕਟਪੁਰਮ ਪਿੰਡ ਵਿਖੇ ਐਲ.ਜੀ ਪੋਲੀਮਰਸ ਉਦਯੋਗ ਵਿਚ ਕੈਮੀਕਲ ਗੈਸ ਲੀਕ ਹੋਣ ਕਾਰਨ ਇੱਕ ਬੱਚੇ ਸਮੇਤ 10 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 5000 ਤੋਂ ਵੱਧ ਲੋਕ ਬੀਮਾਰ ਹੋ ਗਏ ਹਨ,ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਇਸ ਦੌਰਾਨ ਬਹੁਤ ਸਾਰੇ ਲੋਕ ਅਜੇ ਵੀ ਸੜਕਾਂ 'ਤੇ ਬੇਹੋਸ਼ ਪਏ ਹਨ ਅਤੇ ਕਈਆਂ ਦੀਆਂ ਅੱਖਾਂ ਵਿੱਚ ਜਲਣ ਅਤੇ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ। ਇਸ ਦੌਰਾਨ ਵਿਸ਼ਾਖਾਪਟਨਮ 'ਚ ਗੈਸ ਪਲਾਂਟ ਲੀਕ ਦੀ ਸਥਿਤੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ 11 ਵਜੇ ਐੱਨਡੀਐੱਮਏ ਦੀ ਬੈਠਕ ਬੁਲਾਈ ਹੈ। ਇਸ ਬੈਠਕ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਹਨ। ਵਿਸ਼ਾਖਾਪਟਨਮ ਦੀ ਹਾਲਾਤ ਸਬੰਧੀ ਪੀਐੱਮ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ ਨਾਲ ਗੱਲ ਕੀਤੀ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਗੱਲਬਾਤ ਦੌਰਾਨ ਸਾਰੇ ਤਰ੍ਹਾਂ ਦੀ ਮਦਦ ਤੇ ਸਹਾਇਤਾ ਦਾ ਭਰੋਸਾ ਦਿੱਤਾ ਹੈ। ਇਸ ਗੈਸ ਲੀਕ ਨਾਲ 3 ਕਿ.ਮੀ. ਤੱਕ ਇਲਾਕਾ ਪ੍ਰਭਾਵਤ ਹੋਇਆ ਹੈ ਅਤੇ ਸਾਵਧਾਨੀ ਉਪਾਅ ਵਜੋਂ 4 ਪਿੰਡ ਖਾਲੀ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਵਿਸ਼ਾਖਾਪਟਨਮ ਦੇ ਆਰ.ਆਰ.ਵੈਂਕਟਪੁਰਮ ਪਿੰਡ ਵਿਖੇ ਐਲ.ਜੀ ਪੋਲੀਮਰਸ ਉਦਯੋਗ ਵਿਚ ਰਸਾਇਣਕ ਗੈਸ ਲੀਕ ਹੋਈ ਹੈ। ਇਸ ਵਜ੍ਹਾ ਕਰਕੇ ਉਥੇ ਮੌਜੂਦ ਲੋਕਾਂ ਨੂੰ ਅੱਖਾਂ ਵਿੱਚ ਜਲਣ ਅਤੇ ਸਾਹ ਲੈਣ ਵਿੱਚ ਮੁਸ਼ਕਲ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ।  ਇਸ ਹਾਦਸੇ ਨੂੰ ਲੈ ਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਇਸ ਹਾਦਸੇ 'ਚ ਮਾਰੇ ਗਏ ਲੋਕਾਂ ਅਤੇ ਗੰਭੀਰ ਬੀਮਾਰ ਪਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਾਹਰ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਗੈਸ ਲੀਕ ਹੋਈ ਤਾਂ ਲੋਕਾਂ ਨੂੰ ਘਬਰਾਹਟ ਆਉਣ ਲੱਗੀ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਈ। ਗੈਸ ਲੀਕ ਹੋਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ ਨੇ ਇਸ ਸਾਰੀ ਘਟਨਾ ਬਾਰੇ ਜਾਣਕਾਰੀ ਲਈ ਹੈ ਅਤੇ ਜ਼ਿਲ੍ਹਾ ਕੁਲੈਕਟਰ ਨੂੰ ਨਿਰਦੇਸ਼ ਦਿੱਤੇ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪ੍ਰਭਾਵਤ ਲੋਕਾਂ ਦਾ ਸਹੀ ਇਲਾਜ ਹੋਵੇ। -PTCNews


Top News view more...

Latest News view more...