Sat, Apr 20, 2024
Whatsapp

ਵੋਡਾਫੋਨ ਅਤੇ ਆਈਡੀਆ ਨੇ ਬਦਲਿਆ ਆਪਣਾ ਨਾਮ, ਜਾਣੋ ਹੁਣ ਕੀ ਹੋਵੇਗਾ ਕੰਪਨੀ ਦਾ ਨਾਮ ਤੇ ਲੋਗੋ

Written by  Shanker Badra -- September 07th 2020 03:58 PM
ਵੋਡਾਫੋਨ ਅਤੇ ਆਈਡੀਆ ਨੇ ਬਦਲਿਆ ਆਪਣਾ ਨਾਮ, ਜਾਣੋ ਹੁਣ ਕੀ ਹੋਵੇਗਾ ਕੰਪਨੀ ਦਾ ਨਾਮ ਤੇ ਲੋਗੋ

ਵੋਡਾਫੋਨ ਅਤੇ ਆਈਡੀਆ ਨੇ ਬਦਲਿਆ ਆਪਣਾ ਨਾਮ, ਜਾਣੋ ਹੁਣ ਕੀ ਹੋਵੇਗਾ ਕੰਪਨੀ ਦਾ ਨਾਮ ਤੇ ਲੋਗੋ

ਵੋਡਾਫੋਨ ਅਤੇ ਆਈਡੀਆ ਨੇ ਬਦਲਿਆ ਆਪਣਾ ਨਾਮ, ਜਾਣੋ ਹੁਣ ਕੀ ਹੋਵੇਗਾ ਕੰਪਨੀ ਦਾ ਨਾਮ ਤੇ ਲੋਗੋ:ਨਵੀਂ ਦਿੱਲੀ : ਹੁਣ ਵੋਡਾਫੋਨ ਅਤੇ ਆਈਡੀਆ ਇਕ ਨਵੇਂ ਬ੍ਰਾਂਡ ਨਾਮ ਨਾਲ ਉਪਲੱਬਧ ਹੋਵੇਗੀ। ਹੁਣ ਇਸ ਨੂੰ VI (ਵੀ) ਕਿਹਾ ਜਾਵੇਗਾ। ਕੰਪਨੀ ਨੇ ਇਕ ਈਵੈਂਟ ਦੌਰਾਨ ਨਵੇਂ ਬ੍ਰਾਂਡ ਨਾਮ ਅਤੇ ਲੋਗੋ ਦਾ ਐਲਾਨ ਕੀਤਾ ਹੈ। V ਫਾਰ Vodafone ਅਤੇ I ਫਾਰ Idea। ਭਾਰਤ 'ਚ ਮਰਜ ਤੋਂ ਬਾਅਦ ਵੀ ਹੁਣ ਤਕ ਦੋਵੇਂ ਕੰਪਨੀਆਂ ਆਪਣੇ-ਆਪਣੇ ਨਾਂ ਨਾਲ ਕੰਮ ਕਰ ਰਹੀਆਂ ਸਨ ਪਰ ਹੁਣ ਇਸ ਵਿਚ ਬਦਲਾਅ ਵੇਖਿਆ ਜਾਵੇਗਾ। [caption id="attachment_429128" align="aligncenter" width="300"] ਵੋਡਾਫੋਨ ਅਤੇ ਆਈਡੀਆ ਨੇ ਬਦਲਿਆ ਆਪਣਾ ਨਾਮ, ਜਾਣੋ ਹੁਣ ਕੀ ਹੋਵੇਗਾ ਕੰਪਨੀ ਦਾ ਨਾਮ ਤੇ ਲੋਗੋ[/caption] ਵੋਡਾਫੋਨ ਇੰਡੀਆ ਲਿਮਟਿਡ ਹੁਣ 'ਵੀ' ਹੋ ਗਿਆ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਹੈ ਕਿ VI ਫਿਊਚਰ ਰੈਡੀ ਹੈ ਅਤੇ ਹੁਣ ਇਸੇ ਇਕ ਬ੍ਰਾਂਡ ਨਾਮ ਤਹਿਤ ਦੋਵੇਂ ਕੰਪਨੀਆਂ ਵਪਾਰ ਕਰਨਗੀਆਂ। ਕੰਪਨੀ ਨੇ ਕਿਹਾ ਹੈ ਕਿ 4ਜੀ ਦੇ ਨਾਲ-ਨਾਲ ਕੰਪਨੀ ਕੋਲ 5ਜੀ ਰੈਡੀ ਤਕਨੀਕ ਵੀ ਹੈ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਮਰਜ ਤੋਂ ਬਾਅਦ ਦੇਸ਼ ਭਰ 'ਚ 4ਜੀ ਦੀ ਕਵਰੇਜ ਦੁਗਣੀ ਹੋ ਗਈ ਹੈ। ਹਾਲਾਂਕਿ, ਕੰਪਨੀ ਨੇ ਇਸ ਦੌਰਾਨ ਨਵੇਂ ਪਲਾਨਸ ਦਾ ਤਾਂ ਐਲਾਨ ਨਹੀਂ ਕੀਤਾ ਪਰ ਇਹ ਸੰਕੇਤ ਦਿੱਤਾ ਗਿਆ ਹੈ ਕਿ ਟੈਰਿਫ ਦੀਆਂ ਕੀਮਤਾਂ ਵਧ ਸਕਦੀਆਂ ਹਨ। [caption id="attachment_429129" align="aligncenter" width="300"] ਵੋਡਾਫੋਨ ਅਤੇ ਆਈਡੀਆ ਨੇ ਬਦਲਿਆ ਆਪਣਾ ਨਾਮ, ਜਾਣੋ ਹੁਣ ਕੀ ਹੋਵੇਗਾ ਕੰਪਨੀ ਦਾ ਨਾਮ ਤੇ ਲੋਗੋ[/caption] ਰੇਸ ਕਾਨਫਰੰਸ ਦੌਰਾਨ ਵੋਡਾਫੋਨ-ਆਈਡੀਆ ਲਿਮਟਿਡ ਦੇ ਸੀ.ਈ.ਓ. ਰਵਿੰਦਰ ਟੱਕਰ ਨੇ ਇਹ ਵੀ ਕਿਹਾ ਹੈ ਕਿ ਸਾਰੇ ਜ਼ਿਆਦਾ ਕੀਮਤ 'ਤੇ ਪਲਾਨ ਵੇਚ ਰਹੇ ਹਨ ਅਤੇ ਕੰਪਨੀ ਨੂੰ ਕਦਮ ਚੁੱਕਣ 'ਚ ਸ਼ਰਮ ਦੀ ਗੱਲ ਨਹੀਂ ਹੈ। ਇਥੇ ਉਹ ਇਸ ਗੱਲ ਲਈ ਵੀ ਸੰਕੇਤ ਦੇ ਰਹੇ ਸਨ ਕਿ ਆਉਣ ਵਾਲੇ ਸਮੇਂ 'ਚ ਬਿਹਤਰ ਸੇਵਾ ਦੇ ਨਾਲ ਹੀ ਟੈਰਿਫ ਦੀਆਂ ਕੀਮਤਾਂ ਵੀ ਵਧਾਈਆਂ ਜਾ ਸਕਦੀਆਂ ਹਨ। ਵੋਡਾਫੋਨ-ਆਈਡੀਆ ਲਿਮਟਿਡ ਦੇ ਸੀ.ਈ.ਓ. ਰਵਿੰਦਰ ਟੱਕਰ ਨੇ ਕਿਹਾ ਹੈ ਕਿ ਵੋਡਾਫੋਨ-ਆਈਡੀਆ ਦੋ ਸਾਲ ਪਹਿਲਾਂ ਮਰਜਡ ਐਂਟਿਟੀ ਦੇ ਤੌਰ 'ਤੇ ਸਥਾਪਿਤ ਕੀਤੇ ਗਏ ਸਨ। ਉਦੋਂ ਤੋਂ ਹੁਣ ਤਕ ਦੋਵੇਂ ਵੱਡੇ ਨੈੱਟਵਰਕਾਂ ਨੂੰ ਇਕ ਕਰਨ ਦਾ ਕੰਮ ਚੱਲ ਰਿਹਾ ਸੀ ਅਤੇ ਹੁਣ VI ਬ੍ਰਾਂਡ ਨਾਮ ਨਾਲ ਇਸ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਕੰਪਨੀ ਨੇ ਵੀਹ ਬ੍ਰਾਂਡ ਦੇ ਅਧੀਨ ਇੱਕ ਨਵੀਂ ਵੈਬਸਾਈਟ ਲਾਂਚ ਕੀਤੀ ਹੈ। ਨਵੀਂ ਵੈਬਸਾਈਟ www.myvi.in ਹੋਵੇਗੀ. ਹਾਲਾਂਕਿ, ਪੁਰਾਣੀ ਵੈਬਸਾਈਟ ਵੀ ਕੰਮ ਕਰਨਾ ਜਾਰੀ ਰੱਖੇਗੀ। -PTCNews


Top News view more...

Latest News view more...