Advertisment

Voice of Punjab ਦੀ ਸੰਗੀਤਮਈ ਸ਼ਾਮ 'ਚ ਪ੍ਰਤੀਭਾਗੀਆਂ ਨੇ ਬਿਖੇਰਿਆ ਸੁਰਾਂ ਦਾ ਜਲਵਾ, ਜਿੱਤਿਆ ਲੋਕਾਂ ਦਾ ਦਿਲ, ਦੇਖੋ ਤਸਵੀਰਾਂ

author-image
Jashan A
Updated On
New Update
Voice of Punjab ਦੀ ਸੰਗੀਤਮਈ ਸ਼ਾਮ 'ਚ ਪ੍ਰਤੀਭਾਗੀਆਂ ਨੇ ਬਿਖੇਰਿਆ ਸੁਰਾਂ ਦਾ ਜਲਵਾ, ਜਿੱਤਿਆ ਲੋਕਾਂ ਦਾ ਦਿਲ, ਦੇਖੋ ਤਸਵੀਰਾਂ
Advertisment
Voice of Punjab ਦੀ ਸੰਗੀਤਮਈ ਸ਼ਾਮ 'ਚ ਪ੍ਰਤੀਭਾਗੀਆਂ ਨੇ ਬਿਖੇਰਿਆ ਸੁਰਾਂ ਦਾ ਜਲਵਾ, ਜਿੱਤਿਆ ਲੋਕਾਂ ਦਾ ਦਿਲ, ਦੇਖੋ ਤਸਵੀਰਾਂ,ਅੰਮ੍ਰਿਤਸਰ: ਗੁਰੂਆਂ ਦੀ ਪਾਵਨ ਤੇ ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੱਜ ਗਾਇਕੀ ਦਾ ਮਹਾਂ ਮੁਕਾਬਲਾ ਯਾਨੀ ਕਿ ਵਾਇਸ ਆਫ਼ ਪੰਜਾਬ ਸੀਜ਼ਨ 9 ਦਾ ਗ੍ਰੈਂਡ ਫਿਨਾਲੇ ਸ਼ੁਰੂ ਹੋ ਚੁੱਕਿਆ ਹੈ। ਜਿਸ ਨੂੰ ਦੇਖਣ ਲਈ ਇਥੇ ਲੋਕਾਂ ਦਾ ਹਜ਼ੂਮ ਆਇਆ ਹੋਇਆ ਹੈ। publive-imageਗ੍ਰੈਂਡ ਫਿਨਾਲੇ ਸ਼ੁਰੂ ਹੁੰਦਿਆਂ ਹੀ ਜਿਥੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਥੇ ਇਸ ਸ਼ੋਅ ਨੂੰ ਹੋਸਟ ਕਰ ਰਹੇ ਐਂਕਰ ਗੁਰਜੀਤ ਅਤੇ ਕਾਮਿਯਾਨੀ ਸ਼ਰਮਾ ਵੱਲੋਂ ਵੀ ਐਂਕਰਿੰਗ ਦੌਰਾਨ ਸਟੇਜ 'ਤੇ ਰੰਗ ਬੰਨਿਆਂ ਜਾ ਰਿਹਾ ਹੈ।
Advertisment
publive-imageਦੱਸ ਦੇਈਏ ਕਿ ਇਸ ਮਹਾਂ ਮੁਕਾਬਲੇ ਦੀ ਸ਼ੁਰੂਆਤ ਭੰਗੜੇ ਦੀ ਟੀਮ ਵੱਲੋਂ ਆਪਣੀ ਸ਼ਾਨਦਾਰ ਪਰਫਾਰਮੈਂਸ ਰਾਹੀਂ ਹੋਈ, ਜਿਨ੍ਹਾਂ ਨੇ ਆਪਣੀ ਪਰਫਾਰਮੈਂਸ ਨਾਲ ਸਾਰਿਆਂ ਨੂੰ ਕੀਲਿਆ। ਇਸ ਤੋਂ ਬਾਅਦ ਫਿਨਾਲੇ 'ਚ ਚੁਣੇ ਗਏ 6 ਪ੍ਰਤੀਭਾਗੀਆਂ ਬਾਰੇ ਜਾਣੂ ਕਰਵਾਇਆ ਗਿਆ ਤੇ ਉਸ ਤੋਂ ਤੁਰੰਤ ਬਾਅਦ ਪਹਿਲਾਂ ਰਾਊਂਡ ਸ਼ੁਰੂ ਕਰ ਦਿੱਤਾ ਯਾਨੀ ਕਿ ਫੋਲਕ ਰਾਊਂਡ। publive-imageਜਿਸ 'ਚ ਸਭ ਤੋਂ ਪਹਿਲਾਂ ਪਰਫਾਰਮੈਂਸ ਕਰਨ ਲਈ ਜਤਿੰਦਰ ਮੱਲੇਵਾਲ ਨੇ ਆਪਣੀ ਪਰਫਾਰਮੈਂਸ ਰਾਹੀਂ ਜੱਜਾਂ ਦੇ ਦਿਲਾਂ 'ਤੇ ਰਾਜ ਕੀਤਾ ਇਸ ਤੋਂ ਬਾਅਦ ਵਾਰੀ ਵਾਰੀ ਸਾਰੇ ਪ੍ਰਤੀਭਾਗੀਆਂ ਨੇ ਆਪਣੀ ਪਰਫਾਰਮੈਂਸ ਨਾਲ ਲੋਕਾਂ ਦਾ ਮਨੋਰੰਜਨ ਕੀਤਾ। publive-imageਦੱਸ ਦੇਈਏ ਕਿ ਇਸ ਫਿਨਾਲੇ ‘ਚ ਜੱਜ ਸਚਿਨ ਅਹੂਜਾ, ਕਮਲ ਖ਼ਾਨ, ਮਨਮੋਹਨ ਵਾਰਿਸ ਅਤੇ ਮਲਕੀਤ ਸਿੰਘ ਹੋਰਾਂ ਵੱਲੋਂ ਚੁਣੇ ਗਏ 6 ਪ੍ਰਤੀਭਾਗੀਆਂ ਦੀਆਂ ਸੁਰਾਂ ਦੀ ਪਰਖ ਕੀਤੀ ਜਾ ਰਹੀ ਹੈ। publive-imageਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਮਹਾਂ ਸੰਗਰਾਮ ਦੇ ਜੇਤੂ ਨੂੰ ਇੱਕ ਲੱਖ ਰੁਪਏ, ਦੂਸਰੇ ਨੰਬਰ 'ਤੇ ਰਹਿਣ ਵਾਲੇ ਨੂੰ 50 ਹਜ਼ਾਰ ਅਤੇ ਤੀਸਰੇ ਨੰਬਰ 'ਤੇ ਰਹਿਣ ਵਾਲੇ ਪ੍ਰਤੀਭਾਗੀ ਨੂੰ 35 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਨਿਵਾਜਿਆ ਜਾਵੇਗਾ। -PTC News-
punjabi-news news-in-punjabi voice-of-punjab voice-of-punjab-grand-finale
Advertisment

Stay updated with the latest news headlines.

Follow us:
Advertisment