Advertisment

ਸਿੱਖ ਸੰਗਤਾਂ ਲਈ ਵੱਡੀ ਖਬਰ, ਰੋਜ਼ਾਨਾ 5000 ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਕਰ ਸਕਣਗੇ ਦਰਸ਼ਨ

author-image
Jashan A
Updated On
New Update
ਸਿੱਖ ਸੰਗਤਾਂ ਲਈ ਵੱਡੀ ਖਬਰ, ਰੋਜ਼ਾਨਾ 5000 ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਕਰ ਸਕਣਗੇ ਦਰਸ਼ਨ
Advertisment
ਸਿੱਖ ਸੰਗਤਾਂ ਲਈ ਵੱਡੀ ਖਬਰ, ਰੋਜ਼ਾਨਾ 5000 ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਕਰ ਸਕਣਗੇ ਦਰਸ਼ਨ,ਨਵੀਂ ਦਿੱਲੀ: ਕਰਤਾਰਪੁਰ ਕੋਰੀਡੋਰ ਨੂੰ ਲੈ ਭਾਰਤ-ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਦੂਜੇ ਦੌਰ ਦੀ ਵਾਰਤਾ ਅੱਜ ਵਾਹਗਾ ਬਾਰਡਰ 'ਤੇ ਹੋਈ। ਇਸ ਵਿਚ ਕੋਰੀਡੋਰ 'ਤੇ ਜਾਰੀ ਗਤੀਰੋਧ ਨੂੰ ਦੂਰ ਕਰਨ ਦੀ ਰਣਨੀਤੀ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੀਟਿੰਗ ‘ਚ ਸ਼ਰਧਾਲੂਆਂ ਨੂੰ ਬਿਨ੍ਹਾਂ ਵੀਜ਼ਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਹਿਮਤੀ ਬਣੀ। ਜਿਸ ਦੌਰਾਨ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਰੋਜ਼ਾਨਾ 5000 ਸ਼ਰਧਾਲੂ ਦਰਸ਼ਨ ਕਰ ਸਕਣਗੇ। https://twitter.com/ANI/status/1150322590768128000 ਜਾਣਕਾਰੀ ਮੁਤਾਬਕ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਵੱਲੋਂ ਬਣਾਏ ਜਾ ਰਹੇ ਪੁਲ ਦਾ ਵੇਰਵਾ ਸਾਂਝਾ ਕੀਤਾ ਗਿਆ ਅਤੇ ਪਾਕਿਸਤਾਨ ਤੋਂ ਉਨ੍ਹਾਂ ਵੱਲੋਂ ਪੁਲ ਬਣਾਉਣ ਦੀ ਅਪੀਲ ਕੀਤੀ ਗਈ। ਹੋਰ ਪੜ੍ਹੋ:ਡਾਂਸਰ ਸਪਨਾ ਚੌਧਰੀ ਨੇ ਕਾਂਗਰਸ 'ਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ ਭਾਰਤ ਨੇ ਪਾਕਿਸਤਾਨ ਨੂੰ ਸ਼ਰਧਾਲੂਆਂ ਲਈ ਕੌਂਸਲਰ ਸੇਵਾ ਦੀ ਮੰਗ ਕੀਤੀ। ਭਾਰਤ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਦੀ ਗਲਤ ਵਰਤੋਂ ਨਾ ਹੋਵੇ। https://twitter.com/ANI/status/1150282565582016513 ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਕਸਬੇ ਡੇਰਾ ਬਾਬਕ ਨਾਨਕ ਨੇੜਲੀ ਕੌਮਾਂਤਰੀ ਸਰਹੱਦ ਤੋਂ ਸਾਢੇ ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।ਸਿੱਖ ਭਾਈਚਾਰੇ ਲਈ ਇਹ ਗੁਰਦੁਆਰਾ ਕਾਫ਼ੀ ਅਹਿਮ ਹੈ ਕਿਉਂਕਿ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਇਸੇ ਥਾਂ ’ਤੇ ਬਿਤਾਏ ਸਨ ਤੇ ਇਸੇ ਥਾਂ ’ਤੇ ਉਹ ਜੋਤੀ ਜੋਤ ਸਮਾਏ ਸਨ। -PTC News-
kartarpur-corridor-news kartarpur-corridor-meeting kartarpur-corridor-meeting-news latest-kartarpur-corridor-meeting-news kartarpur-corridor-meeting-news-in-punjabi
Advertisment

Stay updated with the latest news headlines.

Follow us:
Advertisment