ਮਸ਼ਹੂਰ ਸੰਗੀਤਕਾਰ ਸਾਜਿਦ ਵਾਜਿਦ ਦੀ ਜੋੜੀ ਟੁੱਟੀ, ਵਾਜਿਦ ਖਾਨ ਦਾ ਹੋਇਆ ਦਿਹਾਂਤ

Wajid Khan dies at 42: Bollywood mourns the demise of music director-singer
ਮਸ਼ਹੂਰ ਸੰਗੀਤਕਾਰ ਸਾਜਿਦ ਵਾਜਿਦ ਦੀ ਜੋੜੀ ਟੁੱਟੀ, ਵਾਜਿਦ ਖਾਨ ਦਾ ਹੋਇਆ ਦਿਹਾਂਤ

ਮਸ਼ਹੂਰ ਸੰਗੀਤਕਾਰ ਸਾਜਿਦ ਵਾਜਿਦ ਦੀ ਜੋੜੀ ਟੁੱਟੀ, ਵਾਜਿਦ ਖਾਨ ਦਾ ਹੋਇਆ ਦਿਹਾਂਤ:ਮੁੰਬਈ : ਬਾਲੀਵੁੱਡ ਵਿੱਚ ਮਸ਼ਹੂਰ ਸੰਗੀਤਕਾਰ ਭਰਾਵਾਂ ਸਾਜਿਦ ਵਾਜਿਦ ਦੀ ਜੋੜੀ ਉਸ ਵੇਲੇ ਟੁੱਟ ਗਈ, ਜਦੋਂ ਵਾਜਿਦ ਖਾਨ ਦੀ ਕੋਰੋਨਾ ਅਤੇ ਕਿਡਨੀ ਦੀ ਸਮੱਸਿਆ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਿਡਨੀ ਦੇ ਇਲਾਜ ਦੌਰਾਨ ਜਦੋਂ ਉਨ੍ਹਾਂ ਦਾ ਟੈਸਟ ਕੀਤਾ ਗਿਆ ਤਾਂ ਉਨ੍ਹਾਂ ਦੀ ਰਿਪੋਰਟ ਕੋਰੋਨਾ ਵਾਇਰਸ ਪਾਜ਼ੀਟਿਵ ਆਈ ਸੀ, ਉਹ ਇੱਕ ਹਫ਼ਤੇ ਤੋਂ ਕੋਰੋਨਾ ਪਾਜ਼ੀਟਿਵ ਸਨ।

ਦਰਅਸਲ ‘ਚ ਬਾਲੀਵੁੱਡ ਦੇ ਮਸ਼ਹੂਰ ਗਾਇਕ ਵਾਜਿਦ ਖਾਨ ਦਾ ਦਿਹਾਂਤ ਹੋ ਗਿਆ ਹੈ। ਸਾਜਿਦ ਅਤੇ ਵਾਜਿਦ ਦੀ ਜੋੜੀ ਫਿਲਮ ਇੰਡਸਟਰੀ ‘ਚ ਕਾਫ਼ੀ ਮਸ਼ਹੂਰ ਸੀ। ਮੀਡੀਆ ਰਿਪੋਰਟਾਂ ਅਨੁਸਾਰ ਵਾਜਿਦ ਦੀ ਮੌਤ ਦਾ ਕਾਰਨ ਉਨ੍ਹਾਂ ਦੀ ਕਿਡਨੀ ਦੀ ਸਮੱਸਿਆ ਦੱਸੀ ਜਾ ਰਹੀ ਹੈ। ਵਾਜਿਦ ਖਾਨ ਦੇ ਦਿਹਾਂਤ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਇਸ ਦੌਰਾਨ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਟਵੀਟ ਕਰਕੇ ਸੋਗ ਜਤਾਇਆ ਹੈ। ਪ੍ਰਿਯੰਕਾ ਨੇ ਟਵੀਟ ਕਰਦਿਆਂ ਲਿਖਿਆ ਹੈ, ਦੁਖਦਾਈ ਖ਼ਬਰ, ਇਕ ਚੀਜ਼ ਜੋ ਮੈਂ ਹਮੇਸ਼ਾਂ ਯਾਦ ਰੱਖਾਂਗੀ ,ਉਹ ਸੀ ਵਾਜਿਦ ਭਾਈ ਦਾ ਹਾਸਾ, ਹਮੇਸ਼ਾ ਹੱਸਣਾ। ਉਹ ਜਲਦੀ ਹੀ ਸਾਨੂੰ ਛੱਡ ਕੇ ਚਲਾ ਗਿਆ। ਉਸ ਦੇ ਪਰਿਵਾਰ ਨਾਲ ਮੇਰੀ ਹਮਰਦਰਦੀ ਹੈ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।

ਦੱਸ ਦੇਈਏ ਕਿ ਸਾਜਿਦ-ਵਾਜਿਦ ਨੇ ਸਭ ਤੋਂ ਪਹਿਲਾਂ ਸਲਮਾਨ ਖਾਨ ਦੀ 1998 ਵਿੱਚ ਆਈ ਫਿਲਮ ‘ਪਿਆਰ ਕੀਆ ਤੋ ਡਰਨਾ ਕਿਆ’ ਦਾ ਸੰਗੀਤ ਦਿੱਤਾ ਸੀ। 1999 ਵਿੱਚ, ਉਨ੍ਹਾਂ ਨੇ ਸੋਨੂੰ ਨਿਗਮ ਦੀ ਐਲਬਮ ‘ਦੀਵਾਨਾ’ ਲਈ ਸੰਗੀਤ ਦਿੱਤਾ, ਜਿਸ ਵਿੱਚ “ਦੀਵਾਨਾ ਤੇਰਾ”, “ਅਬ ਮੁਝਸੇ ਰਾਤ ਦਿਨ” ਅਤੇ “ਇਸ ਕਾਦਰ ਪਿਆਰ ਹੈ” ਵਰਗੇ ਗਾਣੇ ਸ਼ਾਮਿਲ ਸਨ। ਉਸੇ ਸਾਲ ਉਨ੍ਹਾਂ ਨੇ ਫਿਲਮ ਹੈਲੋ ਬ੍ਰਦਰ ਲਈ ਸੰਗੀਤ ਨਿਰਦੇਸ਼ਕਾਂ ਵਜੋਂ ਕੰਮ ਕੀਤਾ ਅਤੇ ‘ਹਟਾ ਸਾਵਣ ਕੀ ਘਾਟਾ’, ‘ਚੁਪਕੇ ਸੇ ਕੋਈ ਔਰ’ ਅਤੇ ‘ਹੈਲੋ ਬ੍ਰਦਰ’ ਵਰਗੇ ਗਾਣੇ ਲਿਖੇ ਸਨ।
-PTCNews