Advertisment

ਲੋਕਾਂ ਦੇ ਸਿਰ ਚੜ੍ਹ ਫਿਰ ਬੋਲਿਆ ਵਾਰਿਸ ਭਰਾਵਾਂ ਦੀ ਗਾਇਕੀ ਦਾ ਜਾਦੂ

author-image
Ragini Joshi
New Update
ਲੋਕਾਂ ਦੇ ਸਿਰ ਚੜ੍ਹ ਫਿਰ ਬੋਲਿਆ ਵਾਰਿਸ ਭਰਾਵਾਂ ਦੀ ਗਾਇਕੀ ਦਾ ਜਾਦੂ
Advertisment
ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਨੂੰ ਆਪਣੀ ਰੂਹ ਵਿੱਚ ਵਸਾਉਣ ਵਾਲੇ ਅਤੇ ਆਪਣੇ ਸੁਥਰੇ ਬੋਲਾਂ ਨੂੰ ਸੁਥਰੀ ਗਾਇਕੀ ਜ਼ਰੀਏ ਪੇਸ਼ ਕਰਨ ਵਾਲੇ ਵਾਰਿਸ ਭਰਾ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਪੰਜਾਬੀਆਂ ਦੀ ਜਾਨ ਹਨ ਤੇ ਇਸ ਵਾਰ ਵੀ ਪੰਜਾਬੀ ਵਿਰਸਾ 2018 ਦੇ ਦੌਰਾਨ ਉਨ੍ਹਾਂ ਨੇ ਅਮਰੀਕਾ ਦੇ ਸ਼ਹਿਰ ਐਟਲਾਂਟਾ ਜਾਰਜੀਆ ਦੇ ਪ੍ਰਸਿੱਧ ਸ਼ਹਿਰ ਰਿਆਲਟੋ ਆਰਟ ਸੈਂਟਰ ਵਿੱਚ ਆਪਣੀ ਗਾਇਕੀ ਦੀ ਬਦੌਲਤ ਦਰਸ਼ਕਾਂ ਦੇ ਮਨਾਂ ਤੇ ਛਾਪ ਛੱਡੀ ਹੈ। ਜਿੱਥੇ ਵੀ ਕਿਤੇ ਉਨ੍ਹਾਂ ਦਾ ਸ਼ੋਅ ਹੁੰਦਾ ਹੈ ਉੱਥੇ ਦਰਸ਼ਕਾਂ ਦਾ ਭਾਰੀ ਇਕੱਠ ਅਕਸਰ ਵੇਖਣ ਨੂੰ ਮਿਲਦਾ ਹੈ । waris brothers concert america
Advertisment
waris brothers concert america ਇਸ ਸ਼ੋਅ ਦੌਰਾਨ ਵੀ ਉਨ੍ਹਾਂ ਦੇ ਸਰੋਤਿਆਂ ਵਿੱਚ ਅਥਾਹ ਖਿੱਚ ਵੇਖਣ ਨੂੰ ਮਿਲੀ ।ਵਾਰਿਸ ਭਰਾ ਨੂੰ ਇਨ੍ਹੀ ਕੁ ਮਕਬੂਲੀਅਤ ਹਾਸਲ ਹੈ ਦੇਸ਼ ਵਿਦੇਸ਼ ਦੇ ਹਰ ਖੇਤਰ ਵਿੱਚ ਹੀ ਉਨ੍ਹਾਂ ਨੂੰ ਚਾਹੁਣ ਵਾਲੇ ਮੌਜੂਦ ਹਨ ।

See you in #Philadelphia tonight Last night was awesome. #heeroes

A post shared by Kamal Heer (@iamkamalheer) on

 ਇਸ ਸ਼ੋਅ ਦੀ ਇਹ ਖਾਸੀਅਤ ਰਹੀ ਕਿ ਇਸ ਖੇਤਰ ਵਿੱਚ ਪਹਿਲੀ ਵਾਰ ਵਾਰਿਸ ਭਰਾਵਾਂ ਦਾ ਸ਼ੋਅ ਆਰਗਨੀਜ਼ ਕੀਤਾ ਗਿਆ ।ਲੋਕ ਆਪਣੇ ਪਰਿਵਾਰਕ ਮੈਂਬਰਾਂ , ਦੋਸਤਾਂ ਮਿੱਤਰਾਂ ਸਮੇਤ ਸ਼ੋਅ ਦਾ ਲੁਤਫ਼ ਉਠਾਉਣ ਲਈ ਪਹੁੰਚੇ ਹੋਏ ਸੀ। ਖਹਿਰਾ ਐਂਟਰਟੇਨਮੈਂਟ , ਸੰਨੀ ਖਹਿਰਾ, ਗਿੰਨੀ ਪਰਮਾਰ,ਖਾਨ ਸਾਹਬ ਅਤੇ ਬੀ.ਐੱਨ ਐਸੋਸੀਏਟ ਵੱਲੋਂ ਆਯੋਜਿਤ ਇਸ ਸ਼ੋਅ ਹਜ਼ਾਰਾਂ ਦੀ ਤਾਦਾਰ ਵਿੱਚ ਸਰੋਤਿਆਂ ਨੇ ਆਨੰਦ ਮਾਣਿਆ।

Philadelphia was fun !! Thanks. #HEERoes.

A post shared by Kamal Heer (@iamkamalheer) on

ਪਲਾਜ਼ਮਾ ਰਿਕਾਰਡਜ਼ ਦੇ ਐੱਮ ਡੀ ਦੀਪਕ ਬਾਲੀ ਦੀ ਮੌਜੂਦਗੀ ਵਿੱਚ ਸੰਗਤਾਰ ਦੀ ਤੁੰਬੀ, ਸ਼ੇਅਰੋ ਸ਼ਾਇਰੀ ਵਿੱਚ ਸ਼ੋਅ ਦਾ ਆਗਾਜ਼ ਵਾਰਿਸ ਭਰਾਵਾਂ ਦੀ ਬੇਬਾਕ ਆਵਾਜ਼ ਨੇ ਦਰਸ਼ਕਾਂ ਤੇ ਅਜਿਹਾ ਅਸਰ ਛੱਡਿਆ ਕਿ ਕੋਈ ਵੀ ਨੱਚਣ ਤੋਂ ਬਿਨ੍ਹਾ ਰਹਿ ਨਾ ਸਕਿਆ।ਪੰਜਾਬੀ ਮਾਂ ਬੋਲੀ ਨੂੰ ਆਪਣੇ ਮਨਾਂ ਵਿੱਚ ਸਮੋਈ ਰੱਖਣ ਵਾਲੇ ਇਹ ਵਾਰਿਸ ਭਰਾਵਾਂ ਦੀ ਅਵਾਜ਼ ਦਾ ਜਾਦੂ ਲੱਖਾਂ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ ਜਿਸ ਦੀ ਬਦੌਲਤ ਅਜਿਹੇ ਸ਼ੋਆਂ ਲਈ ਉਹ ਦੇਸ਼-ਵਿਦੇਸ਼ ਵਿੱਚ ਉਚੇਚੇ ਤੌਰ ਤੇ ਬੁਲਾਏ ਜਾਂਦੇ ਹਨ। —PTC News-
Advertisment

Stay updated with the latest news headlines.

Follow us:
Advertisment