Thu, Apr 25, 2024
Whatsapp

ਪਾਣੀ ਦੇ ਰੇਟਾਂ 'ਚ ਵਾਧੇ ਨੂੰ ਲੈ ਕੇ ਪ੍ਰਬੰਧਕਾਂ 'ਚ ਰੋਸ

Written by  Jagroop Kaur -- October 14th 2020 08:07 PM
ਪਾਣੀ ਦੇ ਰੇਟਾਂ 'ਚ ਵਾਧੇ ਨੂੰ ਲੈ ਕੇ ਪ੍ਰਬੰਧਕਾਂ 'ਚ ਰੋਸ

ਪਾਣੀ ਦੇ ਰੇਟਾਂ 'ਚ ਵਾਧੇ ਨੂੰ ਲੈ ਕੇ ਪ੍ਰਬੰਧਕਾਂ 'ਚ ਰੋਸ

ਚੰਡੀਗੜ੍ਹ ਨਗਰ ਨਿਗਮ ਨੇ ਪਾਣੀ ਦੇ ਬਿੱਲਾਂ ਵਿੱਚ ਦੋ ਸੌ ਫੀਸਦ ਤੱਕ ਵਾਧਾ ਨੂੰ ਲੈ ਕੇ ਚੰਡੀਗੜ੍ਹ ਵਸਿਆ ਵਿੱਚ ਕਾਫੀ ਰੋਸ ਹੈ ਚੰਡੀਗੜ੍ਹ ਫੋਸਫੈਕ (Foswac) ਵਲੋਂ ਪਾਣੀ ਦੇ ਵਧਾਏ ਗਏ ਰੇਟਾਂ ਨੂੰ ਲੈ ਕੇ 18 ਤਾਰੀਕ ਨੂੰ ਸੜਕਾਂ ਤੇ ਉੱਤਰੇ ਗ਼ੀ ਜਿਸ ਵਿੱਚ ਸ਼ਹਿਰ ਦੀਆ 70 ਰੇਸੀਡੈਂਟ ਸੋਸਾਇਟੀਆਂ ਹਿੱਸਾ ਲੈਣ ਗਿਆ | ਚੰਡੀਗੜ੍ਹ ਦੀਆਂ ਗਰੁੱਪ ਹਾਊਸਿੰਗ ਸੁਸਾਇਟੀਆਂ ਦੀਆਂ ਪ੍ਰਬੰਧਕੀ ਕਮੇਟੀਆਂ ਨੇ ਸਖਤ ਪਾਣੀ ਦੇ ਰੇਟਾਂ ਵਿੱਚ ਦੋ ਸੌ ਫ਼ੀਸਦੀ ਤੋਂ ਵੱਧ ਵਾਧਾ ਕਰਨ ਲਈ ਪ੍ਰਸ਼ਾਸਨ ਅਤੇ ਨਗਰ ਨਿਗਮ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸੁਸਾਇਟੀਆਂ ਦੇ ਵਾਸੀ ਪਹਿਲਾਂ ਹੀ ਪਾਣੀ ਦੇ ਵਾਧੂ ਬਿੱਲ ਵਸੂਲੇ ਜਾਣ ਨੂੰ ਲੈ ਕੇ ਆਰਥਿਕ ਬੋਝ ਹੇਠ ਦੱਬੇ ਹੋਏ ਹਨ https://www.facebook.com/ptcnewsonline/videos/724700934783603/?vh=e&extid=0&d=n ਉਧਰ ਸ਼ਹਿਰ ਵਾਸੀਆਂ ‘ਚ ਰੋਸ ਪਾਇਆ ਜਾ ਰਿਹਾ ਹੈ ਤੇ ਨਿਗਮ ਨੇ ਪਾਣੀ ਦੀ ਸਪਲਾਈ ਤੋਂ ਹੋਣ ਵਾਲੇ 110 ਕਰੋੜ ਦੇ ਘਾਟੇ ਨੂੰ ਪੂਰਾ ਕਰਨ ਦੀ ਦਲੀਲ ਦਿੱਤੀ ਹੈ। ਇਸ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਹਾਲਾਂਕਿ ਪਾਣੀ ਦੀਆਂ ਦਰਾਂ ਨੂੰ ਵਧਾਉਣ ਲਈ ਫਰਵਰੀ ਮਹੀਨੇ ਦੀ ਮੀਟਿੰਗ ਵਿੱਚ ਮਨਜ਼ੂਰੀ ਮਿਲ ਗਈ ਸੀ ਪਰ ਇਸ ਬਾਰੇ ਪੇਸ਼ ਕੀਤੇ ਗਏ ਪ੍ਰਸਤਾਵ ਵੇਲੇ ਵੀ ਕਾਫੀ ਹੰਗਾਮਾ ਹੋਇਆ ਸੀ। [caption id="attachment_440117" align="aligncenter" width="780"]nagar nigam chandigarh nagar nigam chandigarh[/caption] ਨਵੀਆਂ ਦਰਾਂ ਦੇ ਵੇਰਵੇ ਨਵੀਆਂ ਦਰਾਂ ਅਨੁਸਾਰ ਹੁਣ 0-15 ਕਿੱਲੋ ਲਿਟਰ ਦੀ ਸਲੈਬ ਵਿੱਚ ਪਹਿਲਾਂ ਜਿੱਥੇ 2 ਰੁਪਏ ਪ੍ਰਤੀ ਕਿੱਲੋ ਲੀਟਰ ਦੇਣੇ ਪੈਂਦੇ ਸਨ, ਉੱਥੇ ਹੁਣ 3 ਰੁਪਏ ਦੇਣੇ ਪੈਣਗੇ। ਇਸੇ ਤਰ੍ਹਾਂ 16 ਤੋਂ 30 ਕੇਐਲ ਦੀ ਸਲੈਬ ਵਿੱਚ 4 ਰੁਪਏ ਕਿੱਲੋ ਲਿਟਰ ਦੀ ਥਾਂ ਹੁਣ 6 ਰੁਪਏ ਪ੍ਰਤੀ ਕੇਐਲ ਬਿੱਲ ਭਰਨਾ ਹੋਵੇਗਾ। ਉਥੇ ਹੁਣ ਤਿੰਨ ਗੁਣਾ (24 ਰੁਪਏ) ਪ੍ਰਤੀ ਕੇਐਲ ਦੇਣੇ ਪੈਣਗੇ। ਇਸ ਤੋਂ ਇਲਾਵਾ ਵਿੱਤੀ ਸਾਲ ਦੇ ਪਹਿਲੇ ਦਿਨ ਤੋਂ ਪਾਣੀ ਦੀਆਂ ਦਰਾਂ ਵਿੱਚ 3 ਫ਼ੀਸਦੀ ਵਾਧਾ ਹੋ ਜਾਵੇਗਾ।Chandigarh nagar nigam Committee meeting latest news


Top News view more...

Latest News view more...