Thu, Apr 25, 2024
Whatsapp

ਮੌਸਮ ਨੇ ਬਦਲਿਆ ਮਿਜਾਜ਼, ਸੂਬੇ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਤੇ ਗੜ੍ਹੇਮਾਰੀ, ਕਿਸਾਨ ਪ੍ਰੇਸ਼ਾਨ (ਦੇਖੋ ਤਸਵੀਰਾਂ)

Written by  Jashan A -- February 07th 2019 07:52 AM
ਮੌਸਮ ਨੇ ਬਦਲਿਆ ਮਿਜਾਜ਼, ਸੂਬੇ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਤੇ ਗੜ੍ਹੇਮਾਰੀ, ਕਿਸਾਨ ਪ੍ਰੇਸ਼ਾਨ (ਦੇਖੋ ਤਸਵੀਰਾਂ)

ਮੌਸਮ ਨੇ ਬਦਲਿਆ ਮਿਜਾਜ਼, ਸੂਬੇ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਤੇ ਗੜ੍ਹੇਮਾਰੀ, ਕਿਸਾਨ ਪ੍ਰੇਸ਼ਾਨ (ਦੇਖੋ ਤਸਵੀਰਾਂ)

ਮੌਸਮ ਨੇ ਬਦਲਿਆ ਮਿਜਾਜ਼, ਸੂਬੇ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਤੇ ਗੜ੍ਹੇਮਾਰੀ, ਕਿਸਾਨ ਪ੍ਰੇਸ਼ਾਨ (ਦੇਖੋ ਤਸਵੀਰਾਂ),ਪਟਿਆਲਾ: ਖਰਾਬ ਮੌਸਮ ਦੇ ਚਲਦਿਆਂ ਅੱਜ ਸੂਬੇ ਦੇ ਕੁਝ ਹਿੱਸਿਆਂ 'ਚ ਗੜੇ ਪਏ। ਜਿਸ ਤੋਂ ਬਾਅਦ ਠੰਡ ਵਧ ਗਈ ਹੈ। ਦੱਸਣਯੋਗ ਹੈ ਕਿ ਬੁੱਧਵਾਰ ਸਵੇਰ ਤੋਂ ਹੀ ਬੱਦਲਵਾਈ ਬਣੀ ਹੋਈ ਸੀ, ਜਿਸ ਕਾਰਨ ਅੱਜ ਸਵੇਰੇ ਕਈ ਥਾਵਾਂ 'ਤੇ ਭਾਰੀ ਗੜ੍ਹੇਮਾਰੀ ਹੋਈ। ਪਟਿਆਲਾ ਦੇ ਰਾਜਪੁਰਾ ਤੇ ਨਾਭਾ 'ਚ ਭਾਰੀ ਗੜ੍ਹੇਮਾਰੀ ਦੇਖਣ ਨੂੰ ਮਿਲੀ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। [caption id="attachment_252408" align="aligncenter" width="300"]rainfall ਮੌਸਮ ਨੇ ਬਦਲਿਆ ਮਿਜਾਜ਼, ਸੂਬੇ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਤੇ ਗੜ੍ਹੇਮਾਰੀ, ਕਿਸਾਨ ਪ੍ਰੇਸ਼ਾਨ (ਦੇਖੋ ਤਸਵੀਰਾਂ)[/caption] ਉਧਰ ਨਾਭਾ 'ਚ ਅੱਜ ਕਰੀਬ ਸਵੇਰੇ 7: 00 ਵਜੇ ਅਚਾਨਕ ਤੇਜ਼ ਗੜੇਮਾਰੀ ਸ਼ੁਰੂ ਹੋ ਗਈ ਅਤੇ ਉਸ ਦੇ ਬਾਅਦ ਤੇਜ ਮੀਂਹ ਵੀ। ਇਸ ਤੋਂ ਪਹਿਲਾਂ ਪਿਛਲੇ ਕਈ ਦਿਨ ਤੋਂ ਪੈ ਰਹੀ ਠੰਡ ਤੋਂ ਕੁੱਝ ਰਾਹਤ ਮਿਲੀ ਸੀ। ਪਰ ਅੱਜ ਮੀਂਹ ਕਾਰਨ ਠੰਡ ਨੇ ਇੱਕ ਵਾਰ ਫਿਰ ਆਪਣੀ ਲਪੇਟ ਵਿੱਚ ਲੈ ਲਿਆ। ਦੂਜੇ ਪਾਸੇ ਕਿਸਾਨਾਂ ਨੂੰ ਇਸ ਨਾਲ ਭਾਰੀ ਨੁਕਸਾਨ ਚੁੱਕਣਾ ਪੈ ਸਕਦਾ ਹੈ। [caption id="attachment_252409" align="aligncenter" width="300"]rainfall ਮੌਸਮ ਨੇ ਬਦਲਿਆ ਮਿਜਾਜ਼, ਸੂਬੇ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਤੇ ਗੜ੍ਹੇਮਾਰੀ, ਕਿਸਾਨ ਪ੍ਰੇਸ਼ਾਨ (ਦੇਖੋ ਤਸਵੀਰਾਂ)[/caption] ਕਣਕ ਦੀ ਫਸਲ ਨੂੰ ਵਰਖਾ ਕਾਫ਼ੀ ਲਾਭਦਾਇਕ ਹੈ।ਪਰ ਇਸ ਗੜ੍ਹੇਮਾਰੀ ਨਾਲ ਕਣਕ ਦੀ ਫਸਲ ਨੂੰ ਨੁਕਸਾਨ ਹੋਵੇਗਾ। ਮੌਸਮ ਵਿਭਾਗ ਨੇ ਵੀ 2 ਦਿਨ ਪੰਜਾਬ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਦੀ ਭਵਿੱਖਵਾਣੀ ਕੀਤੀ ਸੀ ਅਤੇ ਅੱਜ ਸਵੇਰੇ ਉਨ੍ਹਾਂ ਦੀ ਭਵਿੱਖਵਾਣੀ ਸੱਚ ਹੋ ਗਈ। [caption id="attachment_252410" align="aligncenter" width="300"]rainfall ਮੌਸਮ ਨੇ ਬਦਲਿਆ ਮਿਜਾਜ਼, ਸੂਬੇ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਤੇ ਗੜ੍ਹੇਮਾਰੀ, ਕਿਸਾਨ ਪ੍ਰੇਸ਼ਾਨ (ਦੇਖੋ ਤਸਵੀਰਾਂ)[/caption] ਅਜੇ ਨੁਕਸਾਨ ਦੇ ਅੰਕੜਿਆਂ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਖੇਤੀਬਾੜੀ ਵਿਭਾਗ ਦੁਆਰਾ ਜਾਣਕਾਰੀ ਤੋਂ ਬਾਅਦ ਹੀ ਕਿਸਾਨਾਂ ਦਾ ਹੋਇਆ ਨੁਕਸਾਨ ਦੇ ਬਾਰੇ ਵਿੱਚ ਕੁੱਝ ਕਿਹਾ ਜਾ ਸਕਦਾ ਹੈ। ਤੇਜ ਮੀਂਹ ਤੋਂ ਬਾਅਦ ਸ਼ਹਿਰ ਵਿੱਚ ਬਿਜਲੀ ਵੀ ਬੰਦ ਕਰ ਦਿੱਤੀ ਗਈ ਹੈ। -PTC News


Top News view more...

Latest News view more...