Sat, Apr 20, 2024
Whatsapp

ਪੰਜਾਬ 'ਚ ਮੁੜ ਵਿਗੜਿਆ ਮੌਸਮ ਦਾ ਮਿਜਾਜ਼, ਦਿਨ ਵੇਲੇ ਪਸਰਿਆ ਹਨ੍ਹੇਰਾ, ਚਿੰਤਾ 'ਚ ਕਿਸਾਨ 

Written by  Shanker Badra -- February 29th 2020 01:54 PM
ਪੰਜਾਬ 'ਚ ਮੁੜ ਵਿਗੜਿਆ ਮੌਸਮ ਦਾ ਮਿਜਾਜ਼, ਦਿਨ ਵੇਲੇ ਪਸਰਿਆ ਹਨ੍ਹੇਰਾ, ਚਿੰਤਾ 'ਚ ਕਿਸਾਨ 

ਪੰਜਾਬ 'ਚ ਮੁੜ ਵਿਗੜਿਆ ਮੌਸਮ ਦਾ ਮਿਜਾਜ਼, ਦਿਨ ਵੇਲੇ ਪਸਰਿਆ ਹਨ੍ਹੇਰਾ, ਚਿੰਤਾ 'ਚ ਕਿਸਾਨ 

ਪੰਜਾਬ 'ਚ ਮੁੜ ਵਿਗੜਿਆ ਮੌਸਮ ਦਾ ਮਿਜਾਜ਼, ਦਿਨ ਵੇਲੇ ਪਸਰਿਆ ਹਨ੍ਹੇਰਾ, ਚਿੰਤਾ 'ਚ ਕਿਸਾਨ :ਚੰਡੀਗੜ੍ਹ : ਪੰਜਾਬ ਦੇ ਕਈ ਹਿੱਸਿਆਂ 'ਚ ਅੱਜ ਸਵੇਰ ਤੋਂ ਹੀ ਤੇਜ਼ ਮੀਂਹ ਪੈ ਰਿਹਾ ਹੈ ਤੇ ਕਿਤੇ -ਕਿਤੇ ਗੜੇਮਾਰੀ ਵੀ ਹੋ ਰਹੀ ਹੈ। ਜਦੋਂ ਅੱਜ ਸਵੇਰੇ ਜਿਵੇਂ ਹੀ ਮੀਂਹ ਪੈਣਾ ਸ਼ੁਰੂ ਹੋਇਆ ਤਾਂ ਮੌਸਮ ਇਕਦਮ ਸੁਹਾਵਣਾ ਹੋ ਗਿਆ। ਅੱਜ ਸਵੇਰ ਤੋਂ ਰੁਕ-ਰੁਕ ਕੇ ਬਾਰਿਸ਼ ਹੋਣ ਕਾਰਨ ਤਾਪਮਾਨ 'ਚ ਗਿਰਾਵਟ ਆ ਗਈ ਹੈ ਤੇ ਠੰਢ ਵਧ ਗਈ ਹੈ। ਇਸ ਮੀਂਹ ਕਾਰਨ ਪ੍ਰੀਖਿਆ ਦੇਣ ਵਾਲੇ ਬੱਚਿਆਂ ਨੂੰ ਪ੍ਰੇਸ਼ਾਨੀ ਹੋਈ ਹੈ। ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। [caption id="attachment_392403" align="aligncenter" width="300"]Weather conditions change of the mood And Rain -Hail In Punjab, Farmers Destroyed wheat ਪੰਜਾਬ 'ਚਮੁੜ ਵਿਗੜਿਆ ਮੌਸਮ ਦਾ ਮਿਜਾਜ਼, ਦਿਨ ਵੇਲੇ ਪਸਰਿਆ ਹਨ੍ਹੇਰਾ, ਚਿੰਤਾ 'ਚਕਿਸਾਨ[/caption] ਇਸ ਦੌਰਾਨ ਮੀਂਹ ਕਾਰਨ ਤਾਪਮਾਨ 'ਚ ਤਿੰਨ ਡਿਗਰੀ ਤੱਕ ਗਿਰਾਵਟ ਦਰਜ ਕੀਤੀ ਗਈ ਹੈ। ਇਸ ਹਫ਼ਤੇ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਨੇੜੇ ਚੱਲ ਰਿਹਾ ਸੀ। ਸੂਬੇ 'ਚ ਮੀਂਹ ਪੈਣ ਤੋਂ ਬਾਅਦ ਪਾਰਾ ਡਿੱਗ ਕੇ 22 ਡਿਗਰੀ ਤਕ ਪਹੁੰਚ ਗਿਆ ਹੈ। ਓਧਰ ਮੌਸਮ ਵਿਭਾਗ ਦੇ ਅਨੁਮਾਨ ਮੁਤਾਬਿਕ ਐਤਵਾਰ ਨੂੰ ਵੀ ਅਸਮਾਨ 'ਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। [caption id="attachment_392404" align="aligncenter" width="300"]Weather conditions change of the mood And Rain -Hail In Punjab, Farmers Destroyed wheat ਪੰਜਾਬ 'ਚਮੁੜ ਵਿਗੜਿਆ ਮੌਸਮ ਦਾ ਮਿਜਾਜ਼, ਦਿਨ ਵੇਲੇ ਪਸਰਿਆ ਹਨ੍ਹੇਰਾ, ਚਿੰਤਾ 'ਚਕਿਸਾਨ[/caption] ਕੁਝ ਦਿਨਾਂ ਦੀ ਖਿੜ੍ਹੀ ਧੁੱਪ ਤੋਂ ਬਾਅਦ ਹੁਣ ਬਾਰਿਸ਼ ਨੇ ਇਕ ਵਾਰ ਫਿਰ ਜ਼ੋਰ ਫੜ੍ਹ ਲਿਆ ਹੈ। ਮੌਸਮ 'ਚ ਆਏ ਬਦਲਾਅ ਕਾਰਨ ਲੋਕਾਂ ਨੂੰ ਮੁੜ ਗਰਮ ਕੱਪੜੇ ਪਾਉਣੇ ਪੈ ਰਹੇ ਹਨ। ਹਫ਼ਤਾ ਭਰ ਮੌਸਮ ਸਾਫ਼ ਰਹਿਣ ਤੇ ਤਾਪਮਾਨ ਵਧਣ ਕਾਰਨ ਲੋਕਾਂ ਨੇ ਗਰਮ ਕੱਪੜੇ ਪਾਉਣੇ ਛੱਡ ਦਿੱਤੇ ਸਨ ਪਰ ਸ਼ਨਿਚਰਵਾਰ ਸਵੇਰੇ ਹੋਈ ਬਾਰਿਸ਼ ਨੇ ਲੋਕਾਂ ਨੂੰ ਮੁੜ ਗਰਮ ਕੱਪੜੇ ਪਾਉਣ ਲਈ ਮਜਬੂਰ ਕਰ ਦਿੱਤਾ ਹੈ। [caption id="attachment_392405" align="aligncenter" width="300"]Weather conditions change of the mood And Rain -Hail In Punjab, Farmers Destroyed wheat ਪੰਜਾਬ 'ਚਮੁੜ ਵਿਗੜਿਆ ਮੌਸਮ ਦਾ ਮਿਜਾਜ਼, ਦਿਨ ਵੇਲੇ ਪਸਰਿਆ ਹਨ੍ਹੇਰਾ, ਚਿੰਤਾ 'ਚਕਿਸਾਨ[/caption] ਪੰਜਾਬ 'ਚ ਅੱਜ ਸਵੇਰੇ ਅਚਾਨਕ ਪਏ ਬੇਮੌਸਮੀ ਮੀਂਹ ਤੇ ਗੜੇਮਾਰੀ ਨੇ ਕਿਸਾਨਾਂ ਦੀ ਉਮੀਦ 'ਤੇ ਪਾਣੀ ਫੇਰ ਕੇ ਰੱਖ ਦਿੱਤਾ। ਇਸ ਵਾਰ ਕਿਸਾਨ ਬਹੁਤ ਖੁਸ਼ ਦਿਖਾਈ ਦੇ ਰਹੇ ਸਨ, ਕਿਉਂਕਿ ਇਸ ਵਾਰ ਕਣਕ ਦੀ ਫਸਲ ਦਾ ਝਾੜ ਬਹੁਤ ਚੰਗਾ ਹੋਣ ਦੀ ਸੰਭਾਵਨਾ ਸੀ ਪਰ ਬੇਮੌਸਮੀ ਮੀਂਹ ਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਕੇ ਰੱਖ ਦਿੱਤਾ। ਪੰਜਾਬ ਦੀਆਂ ਕਈ ਥਾਵਾਂ 'ਤੇ ਮੀਂਹ ਕਾਰਨ ਕਣਕ ਦੀ ਫ਼ਸਲ ਤਬਾਹ ਹੋ ਗਈ ਹੈ। -PTCNews


Top News view more...

Latest News view more...