ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਵਿੱਚ ਪੰਜਾਬ ‘ਚ ਕਿਸ ਤਰ੍ਹਾਂ ਦਾ ਰਹੇਗਾ ਮੌਸਮ ,ਪੜ੍ਹੋ ਪੂਰੀ ਖ਼ਬਰ

Weather department According next few days Punjab In weather
ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਵਿੱਚ ਪੰਜਾਬ 'ਚ ਕਿਸ ਤਰ੍ਹਾਂ ਦਾ ਰਹੇਗਾ ਮੌਸਮ , ਪੜ੍ਹੋ ਪੂਰੀ ਖ਼ਬਰ

ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਵਿੱਚ ਪੰਜਾਬ ‘ਚ ਕਿਸ ਤਰ੍ਹਾਂ ਦਾ ਰਹੇਗਾ ਮੌਸਮ ,ਪੜ੍ਹੋ ਪੂਰੀ ਖ਼ਬਰ:ਚੰਡੀਗੜ੍ਹ : ਪੰਜਾਬ ਅੰਦਰ ਸ਼ਨੀਵਾਰ ਤੋਂ ਲਗਾਤਰ ਮੀਂਹ ਪੈ ਰਿਹਾ ਹੈ ,ਜਿਸ ਕਰਕੇ ਪੰਜਾਬ ‘ਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਸ਼ਨਿਚਰਵਾਰ ਰਾਤ ਤੋਂ ਹੋ ਰਹੀ ਜ਼ੋਰਦਾਰ ਬਾਰਿਸ਼ ਕਾਰਨ ਪੰਜਾਬ ਵਿਚ ਪੰਜ ਲੋਕਾਂ ਦੀ ਜਾਨ ਚਲੀ ਗਈ ਹੈ।ਮੌਸਮ ਵਿਭਾਗ ਮੁਤਾਬਕ ਇਸ ਹਫ਼ਤੇ ਦੇ ਅਖ਼ੀਰ ਵਿੱਚ ਇੱਕ ਵਾਰ ਫ਼ਿਰ ਮੌਸਮ ‘ਚ ਬਦਲਾਅ ਆਵੇਗਾ ਅਤੇ ਹਲਕੀ ਤੋਂ ਦਰਮਿਆਨੀ ਵਰਖਾ ਹੋਵੇਗੀ ਪਰ ਓਦੋਂ ਤੱਕ ਹੋਰ ਵਰਖਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। Weather department According next few days Punjab In weatherਮੌਸਮ ਵਿਭਾਗ ਮੁਤਾਬਕ ਅੱਜ ਸੋਮਵਾਰ ਨੂੰ ਮੀਂਹ ਦੀ ਤੀਬਰਤਾ ਘੱਟ ਜਾਵੇਗੀ ਤੇ ਮੰਗਲਵਾਰ ਨੂੰ ਇਹ ਹੋਰ ਵੀ ਘਟ ਕੇ ਲਗਭਗ ਖ਼ਤਮ ਹੋ ਜਾਵੇਗੀ।ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਪੰਜਾਬ ਦੇ ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ (ਰੋਪੜ), ਮੋਹਾਲੀ, ਨਵਾਂਸ਼ਹਿਰ, ਲੁਧਿਆਣਾ ਸੰਗਰੂਰ, ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਅੱਜ ਦੁਪਹਿਰ ਬਾਅਦ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ।

Weather department According next few days Punjab In weather
ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਵਿੱਚ ਪੰਜਾਬ ‘ਚ ਕਿਸ ਤਰ੍ਹਾਂ ਦਾ ਰਹੇਗਾ ਮੌਸਮ , ਪੜ੍ਹੋ ਪੂਰੀ ਖ਼ਬਰ

ਦੱਸ ਦੇਈਏ ਕਿ ਸ਼ਨੀਵਾਰ ਤੋਂ ਪੰਜਾਬ ‘ਚ ਰਿਕਾਰਡ ਤੋੜ ਮੀਂਹ ਪਿਆ ਹੈ। ਜਿਸ ਨਾਲ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਅੰਬਾਲਾ, ਯਮੁਨਾਨਗਰ ਤੇ ਪੰਚਕੂਲਾ ਜ਼ਿਲ੍ਹਿਆਂ ਵਿੱਚ ਤਾਂ ਕੁਝ ਵਰਖਾ ਹੋਈ ਸੀ ਪਰ ਬਾਕੀ ਥਾਵਾਂ ਉੱਤੇ ਮੀਂਹ ਨਹੀਂ ਪਿਆ ਸੀ।
-PTCNews