Tue, Apr 16, 2024
Whatsapp

Weather: ਪੰਜਾਬ ਤੇ ਚੰਡੀਗੜ੍ਹ 'ਚ ਤੂਫ਼ਾਨ ਦੇ ਨਾਲ ਤੇਜ਼ ਮੀਂਹ ਤੇ ਗੜੇਮਾਰੀ, ਦਿਨ ਵੇਲੇ ਛਾਇਆ ਹਨੇਰਾ

Written by  Shanker Badra -- May 10th 2020 12:06 PM
Weather: ਪੰਜਾਬ ਤੇ ਚੰਡੀਗੜ੍ਹ 'ਚ ਤੂਫ਼ਾਨ ਦੇ ਨਾਲ ਤੇਜ਼ ਮੀਂਹ ਤੇ ਗੜੇਮਾਰੀ, ਦਿਨ ਵੇਲੇ ਛਾਇਆ ਹਨੇਰਾ

Weather: ਪੰਜਾਬ ਤੇ ਚੰਡੀਗੜ੍ਹ 'ਚ ਤੂਫ਼ਾਨ ਦੇ ਨਾਲ ਤੇਜ਼ ਮੀਂਹ ਤੇ ਗੜੇਮਾਰੀ, ਦਿਨ ਵੇਲੇ ਛਾਇਆ ਹਨੇਰਾ

Weather: ਪੰਜਾਬ ਤੇ ਚੰਡੀਗੜ੍ਹ 'ਚ ਤੂਫ਼ਾਨ ਦੇ ਨਾਲ ਤੇਜ਼ ਮੀਂਹ ਤੇ ਗੜੇਮਾਰੀ, ਦਿਨ ਵੇਲੇ ਛਾਇਆ ਹਨੇਰਾ:ਚੰਡੀਗੜ੍ਹ : ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਇਲਾਕਿਆਂ 'ਚ ਐਤਵਾਰ ਸਵੇਰੇ ਅਚਾਨਕ ਮੌਸਮ ਨੇ ਆਪਣਾ ਰੁਖ ਬਦਲਿਆ ਹੈ। ਸੂਬੇ ਵਿਚ ਕਈ ਥਾਵਾਂ ਉੱਤੇ ਹਲਕੀ ਅਤੇ ਤੇਜ਼ ਬੂੰਦਾ-ਬਾਂਦੀ ਹੋਈ ਹੈ ਅਤੇ ਨਾਲ ਹੀ ਠੰਡੀਆਂ ਹਵਾਵਾਂ ਚੱਲੀਆਂ ਹਨ,ਤੇਜ਼ ਬਾਰਿਸ਼ ਦੇ ਨਾਲ-ਨਾਲ ਗੜੇਮਾਰੀ ਵੀ ਹੋਈ ਹੈ।ਜਿਸ ਦੇ ਚੱਲਦੇ ਪਾਰਾ ਵੀ ਹੇਠਾਂ ਡਿੱਗਿਆ ਹੈ। [caption id="attachment_405291" align="aligncenter" width="300"]Weather: Heavy rain and hailstorms in Punjab and Chandigarh,Darkness during the day Weather : ਪੰਜਾਬ ਤੇ ਚੰਡੀਗੜ੍ਹ 'ਚ ਤੂਫ਼ਾਨ ਦੇ ਨਾਲ ਤੇਜ਼ ਮੀਂਹ ਤੇ ਗੜੇਮਾਰੀ, ਦਿਨ ਵੇਲੇ ਛਾਇਆ ਹਨੇਰਾ[/caption] ਇਸ ਦੌਰਾਨ ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਮੌਸਮ ਥੋੜ੍ਹਾ ਠੀਕ ਸੀ ਪਰ ਅਚਾਨਕ 8 ਵਜੇ ਤੋਂ ਬਾਅਦ ਤੇਜ਼ ਝੱਖੜ ਚੱਲਣ ਅਤੇ ਆਸਮਾਨ ਵਿਚ ਕਾਲੀਆਂ ਘਟਾਵਾਂ ਛਾਅ ਜਾਣ ਨਾਲ ਦਿਨ ਵੇਲੇ ਹੀ ਰਾਤ ਵਰਗਾ ਮਾਹੌਲ ਬਣ ਗਿਆ ਹੈ। ਜਿਸ ਤੋਂ ਬਾਅਦ ਤੇਜ਼ ਬਾਰਸ਼ ਦੇ ਨਾਲ ਗੜੇਮਾਰੀ ਵੀ ਸ਼ੁਰੂ ਹੋ ਗਈ ਹੈ। [caption id="attachment_405290" align="aligncenter" width="300"]Weather: Heavy rain and hailstorms in Punjab and Chandigarh,Darkness during the day Weather : ਪੰਜਾਬ ਤੇ ਚੰਡੀਗੜ੍ਹ 'ਚ ਤੂਫ਼ਾਨ ਦੇ ਨਾਲ ਤੇਜ਼ ਮੀਂਹ ਤੇ ਗੜੇਮਾਰੀ, ਦਿਨ ਵੇਲੇ ਛਾਇਆ ਹਨੇਰਾ[/caption] ਦਰਅਸਲ 'ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਧੁੱਪ ਨਿਕਲਣ ਕਰਕੇ ਹੋਈ ਗਰਮੀ ਤੋਂਲੋਕਾਂ ਨੂੰ ਐਤਵਾਰ ਦੀ ਸਵੇਰ ਨੇਕਾਫ਼ੀ ਰਾਹਤ ਦਿੱਤੀ ਹੈ। ਐਤਵਾਰ ਨੂੰ ਸਵੇਰ ਤੋਂ ਹੀ ਆਸਮਾਨ ਵਿਚ ਕਾਲੇ ਬੱਦਲ ਛਾਏ ਹੋਏ ਹਨ ਅਤੇ ਸੂਬੇ ਦੇ ਕਈ ਹਿੱਸਿਆਂ ਵਿਚ ਹਲਕੀ ਅਤੇ ਕੁੱਝ ਥਾਵਾਂ ਉੱਤੇ ਭਾਰੀ ਵਰਖਾ ਸ਼ੁਰੂ ਹੋ ਗਈ ਅਤੇ ਠੰਡੀਆਂ ਹਵਾਵਾਂ ਚੱਲਣ ਲੱਗੀਆਂ ਹਨ। ਦੱਸ ਦੇਈਏ ਕਿ ਭਾਵੇਂ ਕਿ ਕਿਸਾਨਾਂ ਨੇ ਕਣਕ ਦੀ ਵਾਢੀ ਨੂੰ ਨਬੇੜ ਲਿਆ ਹੈ ਪਰ ਅਜੇ ਕਣਕ ਦੇ ਨਾੜ ਤੋਂ ਤੂੜੀ ਰਹਿੰਦੀ ਹੋਣ ਕਰਕੇ ਨੁਕਸਾਨ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਕਈ ਪਿੰਡਾਂ ਵਿੱਚ ਗੜੇਮਾਰੀ ਜ਼ਿਆਦਾ ਹੋਣ ਕਾਰਨ ਕਈ ਕਿਸਾਨਾਂ ਵੱਲੋਂ ਆਲੂ ਦੀ ਫਸਲ ਨੂੰ ਪੁੱਟ ਕੇ ਲਾਈ ਮੂੰਗੀ ਦਾ ਗੜਿਆਂ ਕਰਨ ਨੁਕਸਾਨ ਹੋਣ ਦਾ ਅਨੁਮਾਨ ਵੀ ਲਗਾਇਆ ਜਾ ਰਿਹਾ ਹੈ। -PTCNews


Top News view more...

Latest News view more...