Advertisment

Weather Update: ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ- ਦੀਵਾਲੀ ਮਗਰੋਂ ਹੋ ਸਕਦੀ ਹਵਾ ਬੇਹੱਦ ਖਰਾਬ

author-image
Riya Bawa
Updated On
New Update
Weather Update: ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ- ਦੀਵਾਲੀ ਮਗਰੋਂ ਹੋ ਸਕਦੀ ਹਵਾ ਬੇਹੱਦ ਖਰਾਬ
Advertisment
ਨਵੀਂ ਦਿੱਲੀ: ਦੀਵਾਲੀ ਮਗਰੋਂ ਹਵਾ ਬੇਹੱਦ ਖਰਾਬ ਹੋਣ ਬਾਰੇ ਖ਼ਬਰਾਂ ਆ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਚੰਗੀ ਸਿਹਤ ਲਈ ਸ਼ੁੱਧ ਹਵਾ ਮੁੱਢਲੀ ਲੋੜ ਹੈ। ਵਾਤਾਵਰਣ ਵਿੱਚ ਪ੍ਰਦੂਸ਼ਿਤ ਤੱਤਾਂ ਦੇ ਵਧਣ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ 5-6 ਨਵੰਬਰ ਨੂੰ ਹਵਾ ਬੇਹੱਦ ਖਰਾਬ ਹੋ ਸਕਦੀ ਹੈ ਜਿਸ ਕਰਕੇ ਸਿਹਤ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ।
Advertisment
Delhi air quality improves, but likely to worsen over next few days ਇਸ ਦੌਰਾਨ ਮੌਸਮ ਵਿਭਾਗ ਦੇ ਵਿਗਿਆਨੀ ਵੀਕੇ ਸੋਨੀ ਨੇ ਕਿਹਾ ਹੈ ਕਿ 4 ਨਵੰਬਰ ਤਕ ਹਵਾ ਦੀ ਗੁਣਵੱਤਾ ‘ਖਰਾਬ’ ਕੈਟਾਗਰੀ 'ਚ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਉੱਤਰ-ਪੱਛਮੀ ਹਵਾਵਾਂ ਤੇ ਪਟਾਕਿਆਂ ਦੇ ਚੱਲਣ ਕਾਰਨ ਇਹ 5-6 ਨਵੰਬਰ ਨੂੰ 'ਬਹੁਤ ਖ਼ਰਾਬ' ਕੈਟਾਗਰੀ 'ਚ ਰਹਿ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਗਲੇ 3 ਦਿਨ ਤਕ ਘੱਟੋ-ਘੱਟ ਤਾਪਮਾਨ 13-15 ਡਿਗਰੀ ਸੈਲਸੀਅਸ ਵਿਚਕਾਰ ਰਹਿਣ ਦੀ ਸੰਭਾਵਨਾ ਹੈ। Delhi air quality | Delhi aqi: Delhi's air quality still 'very poor',  likely to remain so for the next two days ਦੀਵਾਲੀ ਦੇ ਅਗਲੇ ਦਿਨ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਕਾਰਨ ‘PM 2.5’ ਦਾ 40 ਫੀਸਦੀ ਤਕ ਪ੍ਰਦੂਸ਼ਣ ਹੋ ਸਕਦਾ ਹੈ। ਪਟਾਕਿਆਂ ਤੋਂ ਨਿਕਲਣ ਵਾਲੀਆਂ ਗੈਸਾਂ ਕਾਰਨ ਦੇ ਨਾਲ ਦਿੱਲੀ 'ਚ 'PM 2.5' ਪ੍ਰਦੂਸ਼ਣ ਦਾ ਪੱਧਰ 4 ਤੋਂ 6 ਨਵੰਬਰ ਦਰਮਿਆਨ 'ਬਹੁਤ ਖ਼ਰਾਬ' ਕੈਟਾਗਰੀ 'ਚ ਰਹਿਣ ਦੀ ਸੰਭਾਵਨਾ ਹੈ। ਪੰਜਾਬ ਤੇ ਹਰਿਆਣਾ 'ਚ ਪਰਾਲੀ ਸਾੜਨ ਤੋਂ ਪੈਦਾ ਹੋਣ ਵਾਲਾ ਧੂੰਆਂ ਉੱਤਰ-ਪੱਛਮੀ ਹਵਾਵਾਂ ਕਾਰਨ ਰਾਸ਼ਟਰੀ ਰਾਜਧਾਨੀ ਵੱਲ ਵੱਧ ਰਿਹਾ ਹੈ। ਪਿਛਲੇ ਸਾਲ 5 ਨਵੰਬਰ ਨੂੰ ਦਿੱਲੀ ਦੇ ਪ੍ਰਦੂਸ਼ਣ 'ਚ ਪਰਾਲੀ ਸਾੜਨ ਦਾ ਹਿੱਸਾ 42 ਫੀਸਦੀ ਤਕ ਪਹੁੰਚ ਗਿਆ ਸੀ। 2019 'ਚ 1 ਨਵੰਬਰ ਨੂੰ ਇਹ ਹਿੱਸੇਦਾਰੀ 44 ਫ਼ੀਸਦੀ ਸੀ। Centre holds meet with states to discuss air pollution in Delhi | Business  Standard News publive-image -PTC News-
delhi-air-pollution air-pollution weather-update meteorological-department diwali
Advertisment

Stay updated with the latest news headlines.

Follow us:
Advertisment