Advertisment

Weather Updates: ਪੰਜਾਬ, ਦਿੱਲੀ ਸਮੇਤ ਇਨ੍ਹਾਂ ਸੂਬਿਆਂ ਵਿਚ ਭਾਰੀ ਬਾਰਿਸ਼ ਦੇ ਆਸਾਰ

author-image
Riya Bawa
Updated On
New Update
Weather Updates: ਪੰਜਾਬ, ਦਿੱਲੀ ਸਮੇਤ ਇਨ੍ਹਾਂ ਸੂਬਿਆਂ ਵਿਚ ਭਾਰੀ ਬਾਰਿਸ਼ ਦੇ ਆਸਾਰ
Advertisment
publive-image
Advertisment
ਨਵੀਂ ਦਿੱਲੀ: ਦੇਸ਼ ਦੇ ਕਈ ਸੂਬਿਆਂ ਵਿੱਚ ਮਾਨਸੂਨ ਦੇ ਕਾਰਨ ਚੰਗੀ ਬਾਰਿਸ਼ ਹੋਈ ਹੈ। ਹਾਲਾਂਕਿ, ਪਿਛਲੇ ਕੁਝ ਦਿਨਾਂ ਤੋਂ ਮਾਨਸੂਨ 'ਤੇ ਬ੍ਰੇਕ ਲੱਗੀ ਹੋਈ ਸੀ ਹੁਣ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਮਿਲੀ ਹੈ। ਕਿਹਾ ਜਾ ਰਿਹਾ ਹੈ ਕਿ ਮੱਧ ਤੇ ਪੱਛਮੀ ਭਾਰਤ 'ਚ ਬਾਰਸ਼ 'ਚ ਕਮੀ ਤੋਂ ਬਾਅਦ 29 ਅਗਸਤ ਤੋਂ ਫਿਰ ਤੋਂ ਮਾਨਸੂਨ ਦੀਆਂ ਗਤੀਵਿਧੀਆਂ ਤੇਜ਼ ਹੋਣ ਦੇ ਆਸਾਰ ਹਨ। ਹੁਣ ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਬਾਰਿਸ਼ ਦੇ ਸੰਬੰਧ ਵਿੱਚ ਇੱਕ ਵਾਰ ਫਿਰ ਅਲਰਟ ਜਾਰੀ ਕੀਤਾ ਹੈ। publive-image ਇਨ੍ਹਾਂ ਸੂਬਿਆਂ ਵਿਚ ਭਾਰੀ ਬਾਰਿਸ਼ ਦੇ ਆਸਾਰ ਅੱਜ ਅੰਡੇਮਾਨ, ਨਿਕੋਬਾਰ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲ, ਦੱਖਣੀ ਆਂਤਰਿਕ ਕਰਨਾਟਕ, ਤਟੀ ਕਰਨਾਟਕ, ਉਪ ਹਿਮਾਲਿਆਈ ਪੱਚਮੀ ਬੰਗਾਲ, ਸਿੱਕਮ, ਬਿਹਾਰ ਦੇ ਕੁਝ ਹਿੱਸਿਆਂ, ਅਰੁਣਾਚਲ ਪ੍ਰਦੇਸ਼, ਓੜੀਸਾ ਦੇ ਕੁਝ ਹਿੱਸਿਆਂ, ਝਾਰਖੰਡ ਤੇ ਪੂਰਬੀ ਉੱਤਰ ਪ੍ਰਦੇਸ਼ 'ਚ ਹਲਕੀ ਤੋਂ ਮੱਧਮ ਬਾਰਸ਼ ਦੇ ਨਾਲ ਕੁਝ ਸਥਾਨਾਂ 'ਤੇ ਭਾਰੀ ਬਾਰਸ਼ ਸੰਭਵ ਹੈ। ਓਧਰ ਦਿੱਲੀ ਤੇ ਗੁਜਰਾਤ 'ਚ ਹਲਕੀ ਬਾਰਸ਼ ਦੀ ਸੰਭਾਵਨਾ ਹੈ। ਪੰਜਾਬ ਤੇ ਹਰਿਆਣਾ, ਪੂਰਬੀ ਤੇ ਦੱਖਣੀਪੂਰਵ ਰਾਜਸਥਾਨ, ਉੱਤਰੀ ਕਰਨਾਟਕ ਦੇ ਕੁਝ ਹਿੱਸਿਆਂ 'ਚ ਵੀ ਹਲਕੀ ਤੋਂ ਮੱਧਮ ਬਾਰਸ਼ ਸੰਭਵ ਹੈ।
Advertisment
publive-image ਮੌਸਮ ਵਿਭਾਗ ਨੇ ਕਿਹਾ ਕਿ ਉੱਤਰਾਖੰਡ ਦੇ ਕੁਝ ਸਥਾਨਾਂ ਤੇ ਅਗਲੇ 24 ਘੰਟਿਆਂ 'ਚ ਬਾਰਸ਼ ਹੋ ਸਕਦੀ ਹੈ। ਜਦਕਿ ਕੁਝ ਸਥਾਨਾਂ 'ਤੇ ਅਗਲੇ ਪੰਜ ਦਿਨਾਂ ਤਕ ਚੰਗੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਉੱਤਰ ਪੱਛਮੀ ਭਾਰਤ 'ਚ ਹਲਕੀ ਤੋਂ ਮੱਧਮ ਦਰਜੇ ਦੀ ਬਾਰਸ਼ 28 ਅਗਸਤ ਤੋਂ 31 ਅਗਸਤ ਤਕ ਹੋਵੇਗੀ। ਦੱਸਣਯੋਗ ਹੈ ਕਿ ਲਗਾਤਾਰ ਹੋ ਰਹੀ ਭਾਰੀ ਬਾਰਸ਼ ਨੇ ਬਦਰੀਨਾਥ-ਗੰਗੋਤਰੀ ਰਾਜਮਾਰਗ ਸਮੇਤ ਸੂਬੇ ਦੀਆਂ 166 ਸੜਕਾਂ ਬੰਦ ਕਰ ਦਿੱਤੀਆਂ ਹਨ। publive-image publive-image -PTC News-
weather-updates imd monsoon india-news monsoon-update
Advertisment

Stay updated with the latest news headlines.

Follow us:
Advertisment